ਲਖਨਊ ''ਚ ਵਾਪਰਿਆ ਵੱਡਾ ਹਾਦਸਾ, ਮੋਹਲੇਧਾਰ ਮੀਂਹ ਕਾਰਨ ਚਾਰਦੀਵਾਰੀ ਡਿੱਗਣ ਨਾਲ 9 ਲੋਕਾਂ ਦੀ ਮੌਤ

Friday, Sep 16, 2022 - 09:35 AM (IST)

ਲਖਨਊ ''ਚ ਵਾਪਰਿਆ ਵੱਡਾ ਹਾਦਸਾ, ਮੋਹਲੇਧਾਰ ਮੀਂਹ ਕਾਰਨ ਚਾਰਦੀਵਾਰੀ ਡਿੱਗਣ ਨਾਲ 9 ਲੋਕਾਂ ਦੀ ਮੌਤ

ਲਖਨਊ (ਭਾਸ਼ਾ)- ਲਖਨਊ ਦੇ ਦਿਲਕੁਸ਼ਾ ਇਲਾਕੇ 'ਚ ਮੋਹਲੇਧਾਰ ਮੀਂ ਕਾਰਨ ਇਕ 'ਆਰਮੀ ਐਨਕਲੇਵ' ਦੀ ਚਾਰਦੀਵਾਰੀ ਡਿੱਗਣ ਨਾਲ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸੰਯੁਕਤ ਪੁਲਸ ਕਮਿਸ਼ਨਰ (ਕਾਨੂੰਨ ਅਤੇ ਵਿਵਸਥਾ) ਪੀਊਸ਼ ਮੋਰਡੀਆ ਨੇ ਦੱਸਿਆ ਕਿ ਕੁਝ ਮਜ਼ਦੂਰ ਦਿਲਕੁਸ਼ਾ ਇਲਾਕੇ 'ਚ ਆਰਮੀ ਐਨਕਲੇਵ ਕੋਲ ਝੌਂਪੜੀਆਂ 'ਚ ਰਹਿ ਰਹੇ ਸਨ।

PunjabKesari

ਉਨ੍ਹਾਂ ਦੱਸਿਆ ਕਿ ਰਾਤ ਭਰ ਮੋਹਲੇਧਾਰ ਮੀਂਹ ਕਾਰਨ ਆਰਮੀ ਐਨਕਲੇਵ ਦੀ ਚਾਰਦੀਵਾਰੀ ਢਹਿ ਗਈ। ਮੋਰਡੀਆ ਨੇ ਕਿਹਾ,''ਅਸੀਂ ਹਾਦਸੇ ਵਾਲੀ ਜਗ੍ਹਾ 'ਤੇ ਦੇਰ ਰਾਤ 3 ਵਜੇ ਪਹੁੰਚੇ। ਮਲਬੇ 'ਚੋਂ 9 ਲਾਸ਼ਾਂ ਕੱਢੀਆਂ ਗਈਆਂ। ਇਕ ਵਿਅਕਤੀ ਨੂੰ ਬਚਾ ਲਿਆ ਗਿਆ।'' ਉਨ੍ਹਾਂ ਦੱਸਿਆ ਕਿ ਮਲਬੇ 'ਚੋਂ ਜਿਊਂਦੇ ਕੱਢੇ ਗਏ ਵਿਅਕਤੀ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ : ਜੰਮੂ-ਕਸ਼ਮੀਰ: ਰਾਜੌਰੀ ’ਚ ਡੂੰਘੀ ਖੱਡ ’ਚ ਡਿੱਗੀ ਬੱਸ, 5 ਲੋਕਾਂ ਦੀ ਮੌਤ


author

DIsha

Content Editor

Related News