ਗੈਰ-ਕਾਨੂੰਨੀ ਰੂਪ ਨਾਲ ਰਹਿਣ ਦੇ ਦੋਸ਼ ''ਚ 9 ਇਰਾਨੀ ਨਾਗਰਿਕ ਗ੍ਰਿਫ਼ਤਾਰ, ਇਸ ਤਰ੍ਹਾਂ ਹੋਇਆ ਖ਼ੁਲਾਸਾ

Sunday, Jul 18, 2021 - 12:35 PM (IST)

ਚੇਨਈ- ਚੇਨਈ 'ਚ ਗੈਰ ਕਾਨੂੰਨੀ ਰੂਪ ਨਾਲ ਰਹਿਣ ਦੇ ਮਾਮਲੇ 'ਚ 9 ਇਰਾਨੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਕੋਲੋਂ ਫਰਜ਼ੀ ਆਧਾਰ ਕਾਰਡ ਬਰਾਮਦ ਕੀਤੇ ਗਏ ਹਨ। ਸੋਮਾਲੀਆ ਦੇ ਇਕ ਨਾਗਰਿਕ ਨਾਲ ਜੁੜੇ ਲੁੱਟ ਦੇ ਮਾਮਲੇ 'ਚ ਇਨ੍ਹਾਂ 'ਚੋਂ ਤਿੰਨ ਲੋਕਾਂ ਦੀ ਭੂਮਿਕਾ ਸਾਹਮਣੇ ਆਉਣ ਤੋਂ ਬਾਅਦ ਇਸ ਦਾ ਖ਼ੁਲਾਸਾ ਹੋਇਆ। ਚੇਨਈ ਪੁਲਸ ਨੇ ਦੱਸਿਆ ਕਿ ਗ੍ਰਿਫ਼ਤਾਰ ਲੋਕਾਂ 'ਚ ਤਿੰਨ ਜਨਾਨੀਆਂ ਸ਼ਾਮਲ ਹਨ ਅਤੇ ਇਹ ਸਾਰੇ 9 ਲੋਕ ਇੱਥੇ ਨਜ਼ਦੀਕ ਦੇ ਕੋਵਲਮ ਸ਼ਹਿਰ 'ਚ ਇਕ ਰਿਜਾਰਟ 'ਚ ਰਹਿ ਰਹੇ ਸਨ। ਇਸ ਮਾਮਲੇ 'ਚ ਉਦੋਂ ਖ਼ੁਲਾਸਾ ਹੋਇਆ, ਜਦੋਂ ਪੁਲਸ ਇਨ੍ਹਾਂ ਤਿੰਨ ਲੋਕਾਂ ਦੇ ਆਪਣੇ ਆਪ ਨੂੰ 'ਕੇਂਦਰ ਪੁਲਸ' ਦੱਸ ਕੇ ਸੋਮਾਲੀਆ ਦੇ ਨਾਗਰਿਕ ਤੋਂ 3800 ਡਾਲਰ ਲੁੱਟਣ ਦੇ ਮਾਮਲੇ ਦੀ ਜਾਂਚ ਕਰ ਰਹੀ ਸੀ। 

ਇਨ੍ਹਾਂ ਤਿੰਨਾਂ ਨੇ ਨਸ਼ੀਲੇ ਪਦਾਰਥ ਲਈ ਜਾਂਚ ਕਰਨ ਦੀ ਆੜ 'ਚ ਹਾਲ 'ਚ ਸੋਮਾਲੀਆ ਦੇ ਨਾਗਰਿਕ ਨੂੰ ਲੁੱਟਿਆ। ਸੋਮਾਲੀਆਈ ਨਾਗਰਿਕ (61) ਇੱਥੇ ਅੱਖਾਂ ਦੇ ਇਲਾਜ ਲਈ ਆਇਆ ਸੀ ਅਤੇ ਉਸ ਨੇ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ। ਪੁਲਸ ਦੀ ਟੀਮ ਨੇ ਤਿੰਨਾਂ ਵਲੋਂ ਇਸਤੇਮਾਲ ਕੀਤੀ ਗਈ ਕਾਰ ਕੋਵਲਮ 'ਚ ਫੜੀ ਅਤੇ ਅੱਗੇ ਦੀ ਜਾਂਚ 'ਚ ਪਤਾ ਲੱਗਾ ਕਿ ਇਨ੍ਹਾਂ ਤਿੰਨਾਂ ਦੋਸ਼ੀਆਂ ਤੋਂ ਇਲਾਵਾ 6 ਹੋਰ ਲੋਕ ਇੱਥੇ ਗੈਰ-ਕਾਨੂੰਨੀ ਰੂਪ ਨਾਲ ਰਹਿ ਰਹੇ ਸਨ। ਬਿਆਨ 'ਚ ਕਿਹਾ,''ਉਨ੍ਹਾਂ ਕੋਲੋਂ ਬਰਾਮਦ ਕੀਤੇ ਗਏ ਆਧਾਰ ਕਾਰਡ ਫਰਜ਼ੀ ਪਾਏ ਗਏ।'' ਉਨ੍ਹਾਂ ਕੋਲ ਯਾਤਰਾ ਅਤੇ ਉਸ ਨਾਲ ਸੰਬੰਧਤ ਕੋਈ ਜਾਇਜ਼ ਦਸਤਾਵੇਜ਼ ਨਹੀਂ ਹੈ। ਅਜਿਹਾ ਲੱਗਦਾ ਹੈ ਕਿ ਇਹ ਗਿਰੋਹ ਸ਼ਹਿਰ 'ਚ ਅਤੇ ਉਸ ਦੇ ਨੇੜੇ-ਤੇੜੇ ਹੀ ਵਾਰਦਾਤਾਂ 'ਚ ਸ਼ਾਮਲ ਰਿਹਾ ਹੈ।


DIsha

Content Editor

Related News