ਕਿਸਾਨ ਅੰਦੋਲਨ: ਸਿੰਘੂ ਸਰਹੱਦ 'ਤੇ ਵਧਾਈ ਗਈ ਫੋਰਸ, 'ਨਿਹੰਗ ਸਿੰਘਾਂ' ਨੇ ਵੀ ਸੰਭਾਲਿਆ ਮੋਰਚਾ (ਤਸਵੀਰਾਂ)
Sunday, Dec 06, 2020 - 12:32 PM (IST)
ਨਵੀਂ ਦਿੱਲੀ— ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਪ੍ਰਦਰਸ਼ਨ 11ਵੇਂ ਦਿਨ 'ਚ ਪ੍ਰਵੇਸ਼ ਕਰ ਗਿਆ ਹੈ। ਦਿੱਲੀ-ਹਰਿਆਣਾ 'ਤੇ ਸਥਿਤ ਸਿੰਘੂ ਸਰਹੱਦ 'ਤੇ ਵੱਡੀ ਗਿਣਤੀ ਵਿਚ ਕਿਸਾਨਾਂ ਦੀ ਭੀੜ ਪਿਛਲੇ 10 ਦਿਨਾਂ ਤੋਂ ਦਿਨ-ਰਾਤ ਡਟੀ ਹੋਈ ਹੈ। ਸਿੰਘੂ ਸਰਹੱਦ ਦੇ ਨਾਲ-ਨਾਲ ਕਿਸਾਨ ਟਿਕਰੀ ਸਰਹੱਦ ਅਤੇ ਗਾਜ਼ੀਪੁਰ ਸਰਹੱਦ 'ਤੇ ਵੀ ਡਟੇ ਹੋਏ ਹਨ। ਇਸ ਤੋਂ ਇਲਾਵਾ ਕੁਝ ਕਿਸਾਨ ਬੁਰਾੜੀ ਮੈਦਾਨ 'ਚ ਵੀ ਧਰਨਾ ਪ੍ਰਦਰਸ਼ਨ ਕਰ ਰਹੇ ਹਨ।
ਇਹ ਵੀ ਪੜ੍ਹੋ : ਠੰਡੀਆਂ ਰਾਤਾਂ 'ਚ ਵੀ ਨਹੀਂ ਡੋਲੇ ਸੰਘਰਸ਼ੀ ਕਿਸਾਨ, ਇੰਝ ਕੱਟ ਰਹੇ ਨੇ ਰਾਤਾਂ (ਵੇਖੋ ਤਸਵੀਰਾਂ)
ਕਿਸਾਨ ਅਤੇ ਸਰਕਾਰ ਵਿਚਾਲੇ 5ਵੇਂ ਦੌਰ ਦੀ ਗੱਲਬਾਤ ਕੱਲ੍ਹ ਯਾਨੀ ਕਿ 5 ਦਸੰਬਰ ਨੂੰ ਹੋ ਚੁੱਕੀ ਹੈ। ਇਹ ਗੱਲਬਾਤ ਬੇਸਿੱਟਾ ਰਹੀ। ਹੁਣ ਕਿਸਾਨਾਂ ਨੇ 8 ਦਸੰਬਰ ਨੂੰ ਭਾਰਤ ਬੰਦ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਸਭ ਦੀਆਂ ਨਜ਼ਰਾਂ ਹੁਣ 9 ਦਸੰਬਰ ਨੂੰ ਸਰਕਾਰ ਨਾਲ ਕਿਸਾਨਾਂ ਦੀ ਹੋਣ ਵਾਲੀ ਗੱਲਬਾਤ 'ਤੇ ਟਿਕੀਆਂ ਹਨ।
ਇਹ ਵੀ ਪੜ੍ਹੋ : ਕਿਸਾਨਾਂ ਨੇ 8 ਦਸੰਬਰ ਨੂੰ ਕੀਤਾ ਭਾਰਤ ਬੰਦ ਦਾ ਐਲਾਨ
ਸਿੰਘੂ ਸਰਹੱਦ 'ਤੇ ਨਿਹੰਗ ਸਿੰਘਾਂ ਨੇ ਸੰਭਾਲਿਆ ਮੋਰਚਾ—
ਸਿੰਘੂ ਸਰਹੱਦ 'ਤੇ ਧਰਨੇ 'ਤੇ ਬੈਠੇ ਕਿਸਾਨਾਂ ਦੀ ਗਿਣਤੀ ਹਰ ਰੋਜ਼ ਵਧ ਰਹੀ ਹੈ। ਜਿਸ ਨੂੰ ਵੇਖਦਿਆਂ ਇੱਥੇ ਫੋਰਸ ਦੀ ਤਾਇਨਾਤੀ 'ਚ ਵੀ ਇਜ਼ਾਫਾ ਹੋ ਰਿਹਾ ਹੈ। ਸਿੰਘੂ ਸਰਹੱਦ 'ਤੇ ਨਿਹੰਗ ਸਿੰਘਾਂ ਨੇ ਮੋਰਚਾ ਸੰਭਾਲ ਲਿਆ ਹੈ। ਇਸ ਤੋਂ ਇਲਾਵਾ ਦਿੱਲੀ ਪੁਲਸ ਦੀ ਐਂਟਰੀ ਟੈਰਰ ਸਕਵਾਇਡ ਸਪੈਸ਼ਲ ਸੈੱਲ ਦੇ ਸੀਨੀਅਰ ਅਫ਼ਸਰ ਵੀ ਡਿਊਟੀ 'ਤੇ ਤਾਇਨਾਤ ਹਨ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦਾ ਨਵਾਂ ਰੰਗ, ਨੌਜਵਾਨਾਂ ਨੇ 'ਕਲਮ' ਨਾਲ ਦਿੱਤਾ ਕੇਂਦਰ ਨੂੰ ਜਵਾਬ (ਤਸਵੀਰਾਂ)
ਇਹ ਅਧਿਕਾਰੀ ਸਰਹੱਦ 'ਤੇ ਸੁਰੱਖਿਆ ਵਿਵਸਥਾ ਦੀ ਜ਼ਿੰਮੇਵਾਰੀ ਸੰਭਾਲ ਰਹੇ ਹਨ। ਸਿੰਘੂ ਸਰਹੱਦ 'ਤੇ ਆਈ. ਟੀ. ਬੀ. ਪੀ., ਆਰ. ਏ. ਐੱਫ., ਸੀ. ਆਰ. ਪੀ. ਐੱਫ. ਦੇ ਜਵਾਨ ਤਾਇਨਾਤ ਕੀਤੇ ਗਏ ਹਨ ਤਾਂ ਦੂਜੇ ਪਾਸੇ ਫਰੰਟ ਲਾਈਨ 'ਤੇ ਨਿਹੰਗ ਸਰਦਾਰ ਤਾਇਨਾਤ ਕੀਤੇ ਗਏ ਹਨ। ਹੱਥਾਂ ਵਿਚ ਕਿਰਪਾਨ ਫੜ੍ਹੀ, ਘੋੜੇ ਨਾਲ ਨਿਹੰਗ ਸਰਦਾਰ ਸਰਹੱਦ 'ਤੇ ਮੌਜੂਦ ਹਨ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦਾ 10ਵਾਂ ਦਿਨ, ਦੇਸ਼ ਦੇ ਇਨ੍ਹਾਂ ਸੂਬਿਆਂ 'ਚ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ
ਇਹ ਵੀ ਪੜ੍ਹੋ : ਦਿੱਲੀ ਪੁਲਸ ਵਲੋਂ ਲਾਏ ਬੈਰੀਕੇਡਜ਼ ਲੰਘਣ ਲਈ ਕਿਸਾਨਾਂ ਨੇ ਪੰਜਾਬ ਤੋਂ ਮੰਗਵਾਏ ਘੋੜੇ
ਨੋਟ: ਸਿੰਘੂ ਸਰਹੱਦ 'ਤੇ ਕਿਸਾਨਾਂ ਦਾ ਵੱਡਾ ਇਕੱਠ, ਨਿਹੰਗ ਸਿੰਘਾਂ ਨੇ ਸੰਭਾਲਿਆ ਮੋਰਚਾ, ਕੁਮੈਂਟ ਬਾਕਸ 'ਚ ਦਿਓ ਰਾਇ