ਨਿਹੰਗਾਂ ਨੇ ਫੜ੍ਹਿਆ ਗੁਰੂਘਰਾਂ ਨੂੰ ਉਡਾਉਣ ਦੀ ਧਮਕੀ ਦੇਣ ਵਾਲਾ ਨੌਜਵਾਨ, ਮੰਗਵਾਈ ਮੁਆਫ਼ੀ

Tuesday, Jun 09, 2026 - 05:46 PM (IST)

ਨਿਹੰਗਾਂ ਨੇ ਫੜ੍ਹਿਆ ਗੁਰੂਘਰਾਂ ਨੂੰ ਉਡਾਉਣ ਦੀ ਧਮਕੀ ਦੇਣ ਵਾਲਾ ਨੌਜਵਾਨ, ਮੰਗਵਾਈ ਮੁਆਫ਼ੀ

ਨਵੀਂ ਦਿੱਲੀ- ਗੁਰੂਘਰਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਅਤੇ ਅਪਮਾਨਜਨਕ ਭਾਸ਼ਾ ਬੋਲਣ ਵਾਲੇ ਨੌਜਵਾਨ ਨੂੰ ਨਿਹੰਗਾਂ ਨੇ ਦਿੱਲੀ 'ਚ ਫੜ ਲਿਆ ਹੈ। ਇਸ ਤੋਂ ਉਨ੍ਹਾਂ ਨੇ ਦਿੱਲੀ ਦੇ ਨਰੇਲਾ ਸਥਿਤ ਗੁਰਦੁਆਰੇ 'ਚ ਲਿਜਾ ਕੇ ਉਸ ਤੋਂ ਮੁਆਫ਼ੀ ਮੰਗਵਾਈ। ਨੌਜਵਾਨ ਨੇ ਕਿਹਾ ਕਿ ਉਸ ਦੇ ਮਨ 'ਚ ਕਿਸੇ ਵੀ ਧਰਮ ਦੇ ਪ੍ਰਤੀ ਕੋਈ ਨਫ਼ਰਤ ਨਹੀਂ ਹੈ ਅਤੇ ਉਸ ਤੋਂ ਗਲਤੀ ਹੋਈ ਹੈ। ਨੌਜਵਾਨ ਦਾ ਉਸ ਨਾਲ ਪੜ੍ਹਨ ਵਾਲੇ ਸਿੱਖ ਵਿਦਿਆਰਥੀ ਨਾਲ ਵਿਵਾਦ ਸੀ। ਕਰੀਬ 6 ਦਿਨ ਪਹਿਲਾਂ ਇੰਸਟਾਗ੍ਰਾਮ 'ਤੇ ਨੌਜਵਾਨ ਨੇ ਵੀਡੀਓ ਪਾਇਆ ਸੀ। ਇਹ ਵੀਡੀਓ ਨਿਹੰਗਾਂ ਕੋਲ ਪਹੁੰਚਿਆ। 2 ਦਿਨ ਪਹਿਲਾਂ ਦਿੱਲੀ ਦੇ ਰਹਿਣ ਵਾਲੇ ਨਿਹੰਗ ਜਸਵਿੰਦਰ ਸਿੰਘ ਨੇ ਇਸ ਵੀਡੀਓ ਨੂੰ ਇੰਸਟਾਗ੍ਰਾਮ 'ਤੇ ਪਾਇਆ ਅਤੇ ਲਿਖਿਆ ਕਿ ਇਸ ਦਾ ਪਤਾ ਦੱਸਣ ਵਾਲੇ ਨਾਂ ਗੁਪਤ ਰੱਖਿਆ ਜਾਵੇਗਾ। ਐਤਵਾਰ ਨੂੰ ਨਿਹੰਗ ਨੌਜਵਾਨ ਤੱਕ ਪਹੁੰਚ ਗਏ। 

ਨੌਜਵਾਨ ਨੇ ਮੁਆਫ਼ੀ ਮੰਗੀ ਅਤੇ ਕਿਹਾ ਕਿ ਉਸ ਨੇ ਜੋ ਵੀ ਕਿਹਾ ਉਹ ਗਲਤ ਸੀ ਅਤੇ ਉਸ ਨੂੰ ਇਸ ਦਾ ਪਛਤਾਵਾ ਹੈ। ਉਸ ਦੇ ਮਨ ਜਾਂ ਦਿਲ 'ਚ ਕਿਸੇ ਵੀ ਧਰਮ ਪ੍ਰਤੀ ਕੋਈ ਨਫ਼ਰਤ ਨਹੀਂ ਹੈ। ਉਸ ਨੇ ਦੱਸਿਆ ਕਿ ਉਹ ਇਸ ਸਮੇਂ ਗੁਰਦੁਆਰੇ 'ਚ ਖੜ੍ਹਾ ਹੈ ਅਤੇ ਜੇਕਰ ਉਸ ਦੇ ਮੂੰਹ 'ਚੋਂ ਅਣਜਾਣੇ 'ਚ ਕੋਈ ਅਪਮਾਨਜਨਕ ਸ਼ਬਦ ਨਿਕਲ ਗਏ ਹੋਣ ਤਾਂ ਉਸ ਨੇ ਉਨ੍ਹਾਂ ਲਈ ਦਿਲੋਂ ਮੁਆਫੀ ਮੰਗੀ ਹੈ। ਉਹ ਭਵਿੱਖ 'ਚ ਅਜਿਹੀ ਗਲਤੀ ਕਦੇ ਨਹੀਂ ਦੁਹਰਾਏਗਾ। ਨਿਹੰਗ ਸਿੰਘ ਜਸਵਿੰਦਰ ਸਿੰਘ ਨੇ ਦੱਸਿਆ ਕਿ ਨੌਜਵਾਨ ਤੋਂ ਦਿੱਲੀ ਦੇ ਨਰੇਲਾ ਸਥਿਤ ਗੁਰਦੁਆਰੇ 'ਚ ਮੁਆਫੀ ਮੰਗਵਾਈ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਨੌਜਵਾਨ ਨੋਇਡਾ ਦੇ ਇਕ ਕਾਲਜ 'ਚ ਪੜ੍ਹਦਾ ਹੈ ਅਤੇ ਉੱਥੇ ਦਾ ਰਹਿਣ ਵਾਲਾ ਹੈ। 

ਜਸਵਿੰਦਰ ਸਿੰਘ ਨੇ ਦੱਸਿਆ ਕਿ ਇਹ ਵਿਵਾਦ ਕਾਲਜ 'ਚ ਪੜ੍ਹਨ ਵਾਲੇ ਇਕ ਸਿੱਖ ਵਿਦਿਆਰਥੀ ਨਾਲ ਜੁੜਿਆ ਹੈ। ਉਨ੍ਹਾਂ ਦੱਸਿਆ ਕਿ ਦੋਵਾਂ ਵਿਚਕਾਰ ਵਿਵਾਦ ਦੀ ਸ਼ੁਰੂਆਤ ਪਹਿਲੇ ਸਮੈਸਟਰ ਦੌਰਾਨ ਹੋਈ ਸੀ। ਇਹ ਨੌਜਵਾਨ ਆਪਣੀ ਕਲਾਸ 'ਚ ਪੜ੍ਹਨ ਵਾਲੇ ਸਿੱਖ ਵਿਦਿਆਰਥੀ ਨੂੰ "ਲੱਸੀ-ਲੱਸੀ" ਕਹਿ ਕੇ ਚਿੜ੍ਹਾਉਂਦਾ ਸੀ। ਇਹ ਮੁੱਦਾ ਪਹਿਲੇ ਸਮੈਸਟਰ ਤੋਂ ਹੀ ਚੱਲ ਰਿਹਾ ਸੀ। ਉਨ੍ਹਾਂ ਕਿਹਾ ਕਿ ਸਮੇਂ ਦੇ ਨਾਲ ਇਹ ਵਿਵਾਦ ਲਗਾਤਾਰ ਵਧਦਾ ਗਿਆ। ਫਿਰ ਨੌਜਵਾਨ ਨੇ ਸੋਸ਼ਲ ਮੀਡੀਆ 'ਤੇ ਸਿੱਖ ਵਿਦਿਆਰਥੀ ਵਿਰੁੱਧ ਅਪਮਾਨਜਨਕ ਅਤੇ ਅਸ਼ਲੀਲ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਗੁਰਦੁਆਰੇ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News