ਸੋਨੀਆ ਗਾਂਧੀ ਦੀ ਆਤਮਕਥਾ ਨੂੰ ਪ੍ਰਕਾਸ਼ਿਤ ਕਰੇਗਾ ''ਹਾਰਪਰਕੋਲਿਨਸ ਇੰਡੀਆ

Friday, Sep 04, 2026 - 05:26 PM (IST)

ਸੋਨੀਆ ਗਾਂਧੀ ਦੀ ਆਤਮਕਥਾ ਨੂੰ ਪ੍ਰਕਾਸ਼ਿਤ ਕਰੇਗਾ ''ਹਾਰਪਰਕੋਲਿਨਸ ਇੰਡੀਆ

ਨਵੀਂ ਦਿੱਲੀ (ਏਜੰਸੀ)- 'ਹਾਰਪਰਕੋਲਿਨਸ ਇੰਡੀਆ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਦੀ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਆਤਮਕਥਾ, "ਬਿਲੌਂਗਿੰਗ: ਏ ਜਰਨੀ ਆਫ਼ ਲਵ", ਭਾਰਤ 'ਚ ਪ੍ਰਕਾਸ਼ਿਤ ਕਰੇਗਾ। ਉਸ ਨੇ ਕਿਹਾ ਕਿ ਇਹ ਕਿਤਾਬ ਇਸ ਸਾਲ 10 ਨਵੰਬਰ ਨੂੰ ਭਾਰਤ 'ਚ ਪ੍ਰਕਾਸ਼ਿਤ ਹੋਵੇਗੀ।

'ਹਾਰਪਰਕੋਲਿਨਸ ਇੰਡੀਆ' ਨੇ 'X' 'ਤੇ ਪੋਸਟ ਕੀਤਾ, "ਹਾਰਪਰਕੋਲਿਨਸ ਇੰਡੀਆ ਸੋਨੀਆ ਗਾਂਧੀ ਦੀ ਕਿਤਾਬ, 'ਬਿਲੌਂਗਿੰਗ: ਏ ਜਰਨੀ ਆਫ਼ ਲਵ' ਪ੍ਰਕਾਸ਼ਿਤ ਕਰੇਗਾ। ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਇਹ ਆਤਮਕਥਾ 10 ਨਵੰਬਰ, 2026 ਨੂੰ ਭਾਰਤ 'ਚ ਪ੍ਰਕਾਸ਼ਿਤ ਹੋਵੇਗੀ।" ਉਸ ਨੇ ਕਿਹਾ,"ਸਾਡੇ ਸਮੇਂ ਦੀਆਂ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਰਾਜਨੀਤਿਕ ਯਾਦਾਂ 'ਚੋਂ ਇਕ 'ਬਿਲੌਂਗਿੰਗ', ਪਿਆਰ, ਪਛਾਣ ਅਤੇ ਫਰਜ਼ ਦੀ ਇਕ ਬੇਹੱਦ ਨਿੱਜੀ ਕਹਾਣੀ ਹੈ। ਇਹ ਕਿਤਾਬ ਭਾਰਤ ਦੀ ਯਾਤਰਾ ਦਾ ਇਕ ਦੁਰਲੱਭ ਅੰਦਰੂਨੀ ਦ੍ਰਿਸ਼ਟੀਕੋਣ ਵੀ ਪੇਸ਼ ਕਰਦੀ ਹੈ।" ਅਮਰੀਕੀ ਪ੍ਰਕਾਸ਼ਕ 'ਅਲਫ੍ਰੇਡ ਏ. ਨੌਫ' ਇਸ ਕਿਤਾਬ ਦੇ ਮੁੱਖ ਪ੍ਰਕਾਸ਼ਕ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News