ਨਾਈਟ ਸ਼ਿਫਟ ''ਚ ਕੰਮ ਕਰਨ ਵਾਲੇ ਸਾਵਧਾਨ, ਡੀ.ਐੱਨ.ਏ. ਲਈ ਨੁਕਸਾਨਦਾਇਕ

01/27/2019 5:36:00 PM

ਨਵੀਂ ਦਿੱਲੀ— ਜੇਕਰ ਤੁਸੀਂ ਵੀ ਕਰਦੇ ਹੋ ਨਾਈਟ ਸ਼ਿਫਟ ਤਾਂ ਸਾਵਧਾਨ ਹੋ ਜਾਓ ਕਿਉਂਕਿ ਨਾਈਟ ਸ਼ਿਫਟ ਤੁਹਾਨੂੰ ਪਰੇਸ਼ਾਨੀ 'ਚ ਪਾ ਸਕਦੀ ਹੈ। ਅਜਿਹਾ ਇਕ ਰਿਸਰਚ 'ਚ ਸਾਹਮਣੇ ਆਇਆ ਹੈ। ਭਾਰਤੀ ਮੂਲ ਦੇ ਇਕ ਖੋਜਕਾਰ ਦੀ ਮੌਜੂਦਗੀ 'ਚ ਹੋਏ ਰਿਸਰਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਨਾਈਟ ਸ਼ਿਫਟ 'ਚ ਕੰਮ ਕਰਨ ਵਾਲਿਆਂ 'ਚ ਨੀਂਦ ਦੇ ਹਾਰਮੋਨਸ ਮੇਲਾਟੋਨਿਨ ਦੇ ਪੱਧਰ 'ਤੇ ਅਸਰ ਪੈਂਦਾ ਹੈ।

ਜੋ ਲੋਕ ਰਾਤ ਨੂੰ ਕੰਮ ਕਰਦੇ ਹਨ ਉਨ੍ਹਾਂ ਦੇ ਯੂਰਿਨ 'ਚ ਐਕਟਿਵ ਡੀ.ਐੱਨ.ਏ. ਟਿਸ਼ੂਆਂ ਦੀ ਮੁਰੰਮਤ ਕਰਨ ਵਾਲੇ ਕੈਮੀਕਲ ਦਾ ਪ੍ਰੋਡਕਸ਼ਨ ਘੱਟ ਹੋ ਜਾਂਦਾ ਹੈ। ਜਦ ਕਿ ਜੋ ਲੋਕ ਦਿਨ 'ਚ ਕੰਮ ਕਰਦੇ ਹਨ ਉਨ੍ਹਾਂ ਨੂੰ ਇਹ ਸਮੱਸਿਆ ਨਹੀਂ ਆਉਂਦੀ। ਇਸ ਕੈਮੀਕਲ ਨੂੰ 8 ਓ.ਐੱਚ. ਡੀਜੀ ਕਹਿੰਦੇ ਹਨ। 

ਫ੍ਰੈਡ ਹਚਿੰਸਨ ਕੈਂਸਰ ਰਿਸਰਚ ਵਾਸ਼ਿੰਗਟਨ ਦੇ ਇਕ ਮਾਹਰ ਨੇ ਕਿਹਾ ਕਿ ਰਿਸਰਚ ਤੋਂ ਮਿਲੇ ਨਤੀਜਿਆਂ ਤੋਂ ਸੰਕੇਤ ਮਿਲੇ ਹਨ ਕਿ ਰਾਤ ਦੇ ਸੌਣ ਦੇ ਮੁਤਾਬਲੇ ਰਾਤ ਨੂੰ ਕੰਮ ਕਰਨ ਵਾਲਿਆਂ 'ਚ 8 ਓ.ਐੱਚ. ਡੀਜੀ ਦੀ ਮਾਤਰਾ 'ਚ ਖਾਸ ਕਰਕੇ ਕਮੀ ਆ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਹ ਦਿਖਾਉਂਦਾ ਹੈ ਕਿ ਇਹ ਮੇਲਾਟੋਨਿਨ ਦੇ ਘੱਟ ਲੋੜੀਂਦੇ ਪੱਧਰ ਕਾਰਨ ਆਕਸੀਕਰਨ ਡੀ.ਐੱਨ.ਏ. ਦੇ ਨੁਕਸਾਨ ਦੀ ਮੁਰੰਮਤ 'ਚ ਕਮੀ ਨੂੰ ਦਿਖਾਉਂਦਾ ਹੈ। ਇਸ ਨਾਲ ਡੀ.ਐੱਨ.ਏ. ਨੂੰ ਬਹੁਤ ਨੁਕਸਾਨ ਹੁੰਦਾ ਹੈ।


Baljit Singh

Content Editor

Related News