ਹਿਮਾਚਲ ਸਰਕਾਰ ਦਾ ਫ਼ੈਸਲਾ- ਇਨ੍ਹਾਂ 4 ਜ਼ਿਲ੍ਹਿਆਂ 'ਚ ਰਹੇਗਾ 'ਨਾਈਟ ਕਰਫਿਊ'

Monday, Nov 23, 2020 - 03:55 PM (IST)

ਹਿਮਾਚਲ ਸਰਕਾਰ ਦਾ ਫ਼ੈਸਲਾ- ਇਨ੍ਹਾਂ 4 ਜ਼ਿਲ੍ਹਿਆਂ 'ਚ ਰਹੇਗਾ 'ਨਾਈਟ ਕਰਫਿਊ'

ਕੁੱਲੂ (ਸੰਜੀਵ) — ਹਿਮਾਚਲ ਪ੍ਰਦੇਸ਼ 'ਚ ਕੋਰੋਨਾ ਵਾਇਰਸ ਦੇ ਵੱਧਦੇ ਕੇਸਾਂ ਦੇ ਚੱਲਦੇ ਸਰਕਾਰ ਨੇ ਕਈ ਪਾਬੰਦੀਆਂ ਲਾ ਦਿੱਤੀਆਂ ਹਨ। ਮੁੱਖ ਮੰਤਰੀ ਜੈਰਾਮ ਠਾਕੁਰ ਨੇ ਅੱਜ ਯਾਨੀ ਕਿ ਸੋਮਵਾਰ ਨੂੰ ਕੈਬਨਿਟ ਦੀ ਅਹਿਮ ਬੈਠਕ ਵਿਚ ਫ਼ੈਸਲੇ ਲਏ ਹਨ। ਹਿਮਾਚਲ ਸਰਕਾਰ ਨੇ ਹੁਣ ਸਕੂਲਾਂ ਨੂੰ 31 ਦਸੰਬਰ ਤੱਕ ਬੰਦ ਰੱਖਣ ਦਾ ਫ਼ੈਸਲਾ ਲਿਆ ਹੈ। ਇਸ ਤੋਂ ਇਲਾਵਾ ਸੂਬੇ ਦੇ ਜ਼ਿਲ੍ਹਿਆਂ 'ਚ ਨਾਈਟ ਕਰਫਿਊ ਵੀ ਲੱਗੇਗਾ। 

ਇਹ ਵੀ ਪੜ੍ਹੋ: 'ਸ਼ਿਮਲਾ' ਜਾਣ ਵਾਲੇ ਲੋਕਾਂ ਲਈ ਬੇਹੱਦ ਜ਼ਰੂਰੀ ਖ਼ਬਰ, ਇਸ ਦਿਨ ਨਹੀਂ ਮਿਲੇਗੀ ਐਂਟਰੀ

ਸਰਕਾਰ ਦੇ ਨਵੇਂ ਹੁਕਮ ਮੁਤਾਬਕ ਮੰਡੀ, ਸ਼ਿਮਲਾ, ਕਾਂਗੜਾ ਅਤੇ ਕੁੱਲੂ ਵਿਚ ਰਾਤ 8 ਵਜੇ ਤੋਂ ਸਵੇਰੇ 6 ਵਜੇ ਤੱਕ ਨਾਈਟ ਕਰਫਿਊ ਰਹੇਗਾ। ਸਿਆਸੀ ਰੈਲੀਆਂ ਅਤੇ ਜਨ ਸਭਾਵਾਂ 'ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਰਹੇਗੀ। ਇਸ ਤੋਂ ਇਲਾਵਾ ਮਾਸਕ ਨਾ ਪਹਿਨਣ 'ਤੇ 1 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲੱਗੇਗਾ। ਸਰਕਾਰੀ ਦਫ਼ਤਰਾਂ ਵਿਚ ਵੀ 50-50 ਦੇ ਫਾਰਮੂਲੇ ਤਹਿਤ ਕੰਮਕਾਜ ਹੋਵੇਗਾ। ਦੱਸ ਦੇਈਏ ਇਕ ਹਿਮਾਚਲ ਪ੍ਰਦੇਸ਼ 'ਚ ਕੋਰੋਨਾ ਵਾਇਰਸ ਦੇ ਕੇਸ 34 ਹਜ਼ਾਰ ਤੋਂ ਪਾਰ ਪੁੱਜ ਗਏ ਹਨ ਅਤੇ ਹੁਣ ਤੱਕ 537 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਦੀ ਵੱਧਦੀ ਆਫ਼ਤ ਨੂੰ ਵੇਖਦਿਆਂ ਹਿਮਾਚਲ ਸਰਕਾਰ ਨੇ ਮਰੀਜ਼ਾਂ ਦੀ ਪਛਾਣ ਲਈ 'ਡੋਰ-ਟੂ-ਡੋਰ' ਸਰਵੇ ਸ਼ੁਰੂ ਕਰਨ ਦਾ ਵੀ ਫ਼ੈਸਲਾ ਲਿਆ ਹੈ। ਇਹ ਸਰਵੇ 25 ਨਵੰਬਰ ਤੋਂ 27 ਦਸੰਬਰ ਦਰਮਿਆਨ ਕੋਵਿਡ-19 ਮਰੀਜ਼ਾਂ ਦੀ ਪਛਾਣ ਲਈ ਹੋਵੇਗਾ। 

ਇਹ ਵੀ ਪੜ੍ਹੋ: ਕੋਰੋਨਾ ਮਰੀਜ਼ਾਂ ਦੀ ਪਛਾਣ ਲਈ ਚੌਕਸ ਹੋਇਆ ਇਹ ਸੂਬਾ, ਹੋਵੇਗਾ 'ਡੋਰ-ਟੂ-ਡੋਰ' ਸਰਵੇ

ਜ਼ਿਕਰਯੋਗ ਹੈ ਕਿ ਪੂਰੇ ਭਾਰਤ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਦੇਸ਼ 'ਚ ਕੋਰੋਨਾ ਮਰੀਜ਼ਾਂ ਦਾ ਅੰਕੜਾ 91 ਲੱਖ ਨੂੰ ਪਾਰ ਕਰ ਚੁੱਕਾ ਹੈ ਅਤੇ 1.33 ਲੱਖ ਤੋਂ ਵਧੇਰੇ ਲੋਕ ਕੋਰੋਨਾ ਕਾਰਨ ਜਾਨ ਗੁਆ ਚੁੱਕੇ ਹਨ। ਕੋਰੋਨਾ ਦੇ ਵੱਧਦੇ ਕਹਿਰ ਨੂੰ ਵੇਖਦਿਆਂ ਕਈ ਸੂਬਾਈ ਸਰਕਾਰਾਂ ਸਖ਼ਤੀ ਵਰਤ ਰਹੀਆਂ ਹਨ। ਕਈ ਸੂਬਿਆਂ 'ਚ ਨਾਈਟ ਕਰਫਿਊ ਲਾਏ ਜਾ ਰਹੇ ਹਨ ਅਤੇ ਵਿਆਹਾਂ-ਸ਼ਾਦੀਆਂ 'ਚ ਵੀ ਸ਼ਾਮਲ ਹੋਣ ਵਾਲੇ ਮਹਿਮਾਨਾਂ ਦੀ ਗਿਣਤੀ ਨੂੰ ਘੱਟ ਕੀਤਾ ਗਿਆ ਹੈ।


author

Tanu

Content Editor

Related News