ਪੰਜਾਬੀ ਹੈਲਪ ਲਾਈਨ ਵਲੋਂ ਨਿਗਮ ਕਮਿਸ਼ਨਰ ਨੂੰ ਪੰਜਾਬੀ ''ਚ ਕੰਮ ਕਰਨ ਲਈ ਮੰਗ-ਪੱਤਰ

01/16/2019 2:05:26 PM

ਨਵੀਂ ਦਿੱਲੀ (ਸੁਰਿੰਦਰਪਾਲ ਸੈਣੀ)— ਪੰਜਾਬੀ ਹੈਲਪ ਲਾਈਨ ਦਾ ਇਕ ਵਫਦ ਭਜਨਪੁਰਾ ਵਾਰਡ 44 ਈ. ਤੋਂ ਨਿਗਮ ਪਰਿਸ਼ਦ ਬੀਬੀ ਗੁਰਜੀਤ ਕੌਰ ਦੀ ਅਗਵਾਈ 'ਚ ਪੂਰਬੀ ਦਿੱਲੀ ਦੇ ਹੈੱਡਕੁਆਟਰ 'ਚ ਨਵ-ਨਿਯੁਕਤ ਕਮਿਸ਼ਨਰ ਸ਼੍ਰੀਮਤੀ ਦਿਲਰਾਜ ਕੌਰ ਨੂੰ ਮਿਲਿਆ। ਇਸ ਵਫਦ 'ਚ ਪੰਜਾਬੀ ਹੈਲਪ ਲਾਈਨ ਦੇ ਅਹੁਦੇਦਾਰ ਪ੍ਰਕਾਸ਼ ਸਿੰਘ ਗਿੱਲ, ਜਸਵਿੰਦਰ ਕੌਰ, ਸੁਨੀਲ ਕੁਮਾਰ ਬੇਦੀ ਅਤੇ ਕੁਲਦੀਪ ਸਿੰਘ ਸ਼ਾਮਲ ਸਨ। ਫੁੱਲਾਂ ਦੇ ਗੁਲਦਸਤੇ ਨਾਲ ਸੁਆਗਤ ਕਰਦੇ ਹੋਏ ਵਫਦ ਨੇ ਨਵ-ਨਿਯੁਕਤ ਕਮਿਸ਼ਨਰ ਨੂੰ ਮਾਘੀ ਦੀ ਵਧਾਈ ਦਿੱਤੀ।

ਪੰਜਾਬੀ 'ਚ ਕੰਮ ਕਰਨ ਲਈ ਮੰਗ ਪੱਤਰ-
ਪੰਜਾਬੀ ਹੈਲਪ ਲਾਈਨ ਦੇ ਆਗੂਆਂ ਵੱਲੋਂ ਕਮਿਸ਼ਨਰ ਨੂੰ ਮੰਗ ਪੱਤਰ ਭੇਟ ਕਰਦੇ ਹੋਏ ਇਲਾਕਾ ਨਿਵਾਸੀਆਂ ਦੀਆਂ ਸਮੱਸਿਆਵਾਂ ਦੀਆਂ ਦਰਖਾਸ਼ਤਾਂ ਨਿਗਮ ਵੱਲੋਂ ਪੰਜਾਬੀ ਭਾਸ਼ਾ 'ਚ ਵੀ ਸਵੀਕਾਰ ਕਰਨ ਦੀ ਮੰਗ ਕੀਤੀ ਗਈ। ਨਿਗਮ ਪਰਿਸ਼ਦ ਬੀਬੀ ਗੁਰਜੀਤ ਕੌਰ ਨੇ ਦੱਸਿਆ ਕਿ ਇਸ ਇਲਾਕੇ 'ਚ ਪੰਜਾਬੀ ਲੋਕਾਂ ਦੀ ਗਿਣਤੀ ਕਾਫੀ 'ਤੇ ਸ੍ਰ. ਪ੍ਰਕਾਸ਼ ਸਿੰਘ ਗਿੱਲ ਨੇ ਮੰਗ ਪੱਤਰ ਦੀ ਗੱਲ 'ਤੇ ਚਾਨਣਾ ਪਾਉਂਦੇ ਹੋਏ ਸ਼੍ਰੀਮਤੀ ਦਿਲਰਾਜ ਕੌਰ ਨੂੰ ਬੇਨਤੀ ਕੀਤੀ ਕਿ ਨਿਗਮ ਦਫਤਰ 'ਚ ਪੰਜਾਬੀ ਭਾਸ਼ਾ ਜਾਨਣ ਵਾਲੇ ਅਮਲੇ ਦੀ ਭਰਤੀ (ਪੜ੍ਹਨ, ਲਿਖਣ ਅਤੇ ਬੋਲਣ ਵਾਲਿਆਂ) ਲਈ ਕੀਤੀ ਜਾਵੇ ਅਤੇ ਲੋਕ ਭਲਾਈ ਹਿੱਤ ਕੀਤੀ ਮੀਟਿੰਗ ਦੀ ਕਾਰਵਾਈ ਵੀ ਪੰਜਾਬੀ ਭਾਸ਼ਾ 'ਚ ਨਿਗਮ ਪਰਿਸ਼ਦ ਤੱਕ ਪੁੱਜਦਾ ਕੀਤਾ ਜਾਵੇ।

ਪੰਜਾਬੀ ਭਾਸ਼ਾ ਦੇ ਦਰਜੇ ਸੰਬੰਧੀ ਗੱਲਬਾਤ-
ਪੰਜਾਬੀ ਹੈਲਪ ਲਾਈਨ ਦੇ ਆਗੂਆਂ ਨੇ 2004 'ਚ ਪੰਜਾਬੀ ਭਾਸ਼ਾ ਨੂੰ ਮਿਲੇ ਦਿੱਲੀ ਦੇ ਦੂਜੇ ਦਰਜੇ ਦੀ ਸਥਿਤੀ ਬਾਰੇ ਵੀ ਕਮਿਸ਼ਨਰ ਨੂੰ ਜਾਣੂ ਕਰਵਾਇਆ ਕਿ ਕੇਂਦਰ ਸਰਕਾਰ ਵਲੋਂ ਇਸ ਵੇਲੇ ਨਿਗਮ ਦੇ ਦਫਤਰਾਂ 'ਚ ਪੰਜਾਬੀ ਭਾਸ਼ਾ 'ਚ ਵੀ ਕੰਮ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਸਨ। ਨਿਗਮ ਕਮਿਸ਼ਨਰ ਨੇ ਇਸ ਬਾਬਤ ਬਿਆਨ ਦੇਣ ਦਾ ਭਰੋਸਾ ਦਿੱਤਾ ਕਿ ਉਹ ਮੌਜੂਦਾ ਨੇਮਾਂ ਅਨੁਸਾਰ ਜਰੂਰ ਕਾਰਵਾਈ ਕਰਨਗੇ। ਜ਼ਿਕਰਯੋਗ ਹੈ ਕਿ ਦਿੱਲੀ 'ਚ ਪੰਜਾਬੀ ਭਾਸ਼ਾ ਨੂੰ ਦੂਜੀ ਭਾਸ਼ਾ ਦਾ ਦਰਜਾ ਹਾਸਲ ਹੈ ਪਰ ਸਰਕਾਰੀ ਦਫਤਰਾਂ 'ਚ ਪੰਜਾਬੀ 'ਚ ਖਤੋ ਕਿਤਾਬਤ ਦਾ ਕੋਈ ਉਚੇਚਾ ਇੰਤਜਾਮ ਸਮੇਂ ਦੀਆਂ ਸਰਕਾਰਾਂ ਨੇ ਗੰਭੀਰਤਾ ਨਾਲ ਨਹੀਂ ਕੀਤਾ।


Iqbalkaur

Content Editor

Related News