NIA ਤੈਅ ਕਰੇਗੀ ਕਿ ਰਾਣਾ ਨੂੰ ਜਾਂਚ ਲਈ ਕਿੱਥੇ ਲਿਜਾਇਆ ਜਾਵੇਗਾ : ਦੇਵੇਂਦਰ ਫੜਨਵੀਸ
Friday, Apr 11, 2025 - 03:06 PM (IST)

ਮੁੰਬਈ- ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਅਤੇ ਕੇਂਦਰੀ ਗ੍ਰਹਿ ਮੰਤਰਾਲਾ ਇਹ ਫੈਸਲਾ ਕਰਨਗੇ ਕਿ 26/11 ਅੱਤਵਾਦੀ ਹਮਲੇ ਦੇ ਸਾਜ਼ਿਸ਼ਕਰਤਾ ਤਹੱਵੁਰ ਰਾਣਾ ਨੂੰ ਪੁੱਛ-ਗਿੱਛ ਲਈ ਕਿੱਥੇ ਲਿਜਾਇਆ ਜਾਵੇਗਾ। ਉਹ ਇਸ ਸਵਾਲ ਦਾ ਜਵਾਬ ਦੇ ਰਹੇ ਸਨ ਕਿ ਕੀ ਅਮਰੀਕਾ ਤੋਂ ਹਵਾਲਗੀ ਕੀਤੇ ਗਏ ਰਾਣਾ ਨੂੰ ਮੁੰਬਈ ਲਿਆਂਦਾ ਜਾਵੇਗਾ।
ਫੜਨਵੀਸ ਨੇ ਇੱਥੇ ਇਕ ਪ੍ਰੈੱਸ ਕਾਨਫਰੰਸ 'ਚ ਕਿਹਾ,"ਮੁੰਬਈ ਪੁਲਸ ਐੱਨਆਈਏ ਨੂੰ ਪੂਰਾ ਸਹਿਯੋਗ ਦੇਵੇਗੀ ਅਤੇ ਜੇਕਰ ਸਾਨੂੰ ਜਾਂਚ ਬਾਰੇ ਕਿਸੇ ਵੀ ਜਾਣਕਾਰੀ ਦੀ ਲੋੜ ਹੈ ਤਾਂ ਅਸੀਂ ਐੱਨਆਈਏ ਤੋਂ ਪੁੱਛਾਂਗੇ। ਐੱਨਆਈਏ ਫੈਸਲਾ ਕਰੇਗੀ ਕਿ ਉਸ ਨੂੰ (ਰਾਣਾ) ਕਿੱਥੇ ਲਿਜਾਣਾ ਹੈ।" ਉਨ੍ਹਾਂ ਕਿਹਾ ਕਿ ਉਹ ਮੁੰਬਈ ਦੇ ਉਨ੍ਹਾਂ ਨਿਵਾਸੀਆਂ ਵੱਲੋਂ ਰਾਣਾ ਦੀ ਹਵਾਲਗੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਅੱਤਵਾਦੀ ਹਮਲਿਆਂ 'ਚ ਆਪਣੇ ਪਰਿਵਾਰਕ ਮੈਂਬਰਾਂ ਨੂੰ ਗੁਆ ਦਿੱਤਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8