ਅੱਜ ਹੋਵੇਗਾ ਸਭ ਤੋਂ ਚਮਕੀਲੇ Supermoon ਦਾ ਦੀਦਾਰ ! ਜਾਣੋ ਕਿੱਥੇ-ਕਿੱਥੇ ਦਿਖੇਗਾ ਚੰਨ

Thursday, Dec 04, 2025 - 10:22 AM (IST)

ਅੱਜ ਹੋਵੇਗਾ ਸਭ ਤੋਂ ਚਮਕੀਲੇ Supermoon ਦਾ ਦੀਦਾਰ ! ਜਾਣੋ ਕਿੱਥੇ-ਕਿੱਥੇ ਦਿਖੇਗਾ ਚੰਨ

ਵੈੱਬ ਡੈਸਕ- ਦਸੰਬਰ ਮਹੀਨੇ ਦੀ ਪੂਰਨਮਾਸ਼ੀ ਨੂੰ ਸ਼ੀਤ ਚੰਦਰਮਾ (Cold Moon) ਕਿਹਾ ਜਾਂਦਾ ਹੈ, ਪਰ ਇਸ ਵਾਰੀ ਇਹ ਆਮ ਨਾਲੋਂ ਜ਼ਿਆਦਾ ਵੱਡਾ ਅਤੇ ਚਮਕੀਲਾ ਦਿਖਾਈ ਦੇਵੇਗਾ। ਅਜਿਹਾ ਇਸ ਲਈ ਕਿਉਂਕਿ ਇਸ ਸਮੇਂ ਚੰਨ ਧਰਤੀ ਦੇ ਸਭ ਤੋਂ ਨੇੜੇ ਆ ਜਾਵੇਗਾ। ਜਦੋਂ ਚੰਨ ਇੰਨਾ ਨੇੜੇ ਆਉਂਦਾ ਹੈ ਤਾਂ ਵਿਗਿਆਨੀ ਇਸ ਨੂੰ ਸੁਪਰਮੂਨ ਕਹਿੰਦੇ ਹਨ।

ਇਹ ਵੀ ਪੜ੍ਹੋ : ਸਾਰਾ ਸਾਲ ਰੀਚਾਰਜ ਦੀ ਟੈਨਸ਼ਨ ਖ਼ਤਮ ! ਆ ਗਿਆ 365 ਦਿਨ ਵਾਲਾ ਸਸਤਾ ਪਲਾਨ

ਕਦੋਂ ਤੇ ਕਿੱਥੇ ਦੇਖ ਸਕਦੇ ਹੋ?

ਇਹ ਕੋਲਡ ਮੂਨ 4 ਅਤੇ 5 ਦਸੰਬਰ 2025 ਨੂੰ ਪੂਰੀ ਤਰ੍ਹਾਂ ਗੋਲ ਤੇ ਚਮਕੀਲਾ ਦਿੱਸੇਗਾ। ਵੱਖ–ਵੱਖ ਇਲਾਕਿਆਂ 'ਚ ਇਹ ਨਜ਼ਾਰਾ ਵੀਰਵਾਰ ਦੇਰ ਰਾਤ ਤੋਂ ਸ਼ੁੱਕਰਵਾਰ ਸਵੇਰ ਤੱਕ ਆਪਣੀ ਸਭ ਤੋਂ ਚੰਗੀ ਸਥਿਤੀ 'ਚ ਹੋਵੇਗਾ। ਹਾਲਾਂਕਿ ਚੰਨ ਕਈ ਰਾਤਾਂ ਤੱਕ ਲਗਭਗ ਮੁਕੰਮਲ ਗੋਲ ਦਿੱਸੇਗਾ, ਪਰ ਸਭ ਤੋਂ ਖੂਬਸੂਰਤ ਨਜ਼ਾਰਾ 4–5 ਦਸੰਬਰ ਨੂੰ ਮਿਲੇਗਾ।

ਸਭ ਤੋਂ ਸੁੰਦਰ ਨਜ਼ਾਰਾ ਕਦੋਂ ਮਿਲੇਗਾ?

5 ਦਸੰਬਰ ਦੀ ਸ਼ਾਮ ਸੂਰਜ ਡੁੱਬਣ ਦੇ ਤੁਰੰਤ ਬਾਅਦ ਪੂਰਬੀ ਦਿਸ਼ਾ ਵੱਲ ਵੇਖੋ। ਜਦੋਂ ਚੰਨ ਨਿਕਲਦਾ ਹੋਵੇਗਾ ਤਾਂ ਇਮਾਰਤਾਂ ਅਤੇ ਦਰੱਖਤਾਂ ਦੇ ਨੇੜੇ ਹੋਣ ਕਾਰਨ ਇਹ ਹੋਰ ਵੀ ਵੱਡਾ ਤੇ ਸੁਨਹਿਰੀ ਰੰਗ ਦਾ ਲੱਗਦਾ ਹੈ। ਇਸ ਪ੍ਰਭਾਵ ਨੂੰ ਮੂਨ ਇਲੂਜ਼ਨ ਕਿਹਾ ਜਾਂਦਾ ਹੈ। ਇਸ ਨਜ਼ਾਰੇ ਲਈ ਕਿਸੇ ਦੂਰਬੀਨ ਦੀ ਲੋੜ ਨਹੀਂ — ਸਿਰਫ਼ ਸਾਫ਼ ਮੌਸਮ ਤੇ ਖੁੱਲ੍ਹਾ ਆਸਮਾਨ ਚਾਹੀਦਾ ਹੈ।

ਸੁਪਰਮੂਨ ਦੇ ਪਿੱਛੇ ਦਾ ਵਿਗਿਆਨ

ਸੁਪਰਮੂਨ ਉਦੋਂ ਬਣਦਾ ਹੈ ਜਦੋਂ ਪੂਰਨਿਮਾ ਅਤੇ ਪੇਰਿਗੀ (Perigee) ਇਕੱਠੇ ਆਉਂਦੇ ਹਨ। ਪੇਰਿਗੀ ਉਹ ਬਿੰਦੂ ਹੈ ਜਿੱਥੇ ਚੰਨ ਧਰਤੀ ਦੇ ਸਭ ਤੋਂ ਨੇੜੇ ਹੁੰਦਾ ਹੈ। ਦਸੰਬਰ 2025 'ਚ ਚੰਨ ਧਰਤੀ ਤੋਂ ਲਗਭਗ 3,57,218 ਕਿਲੋਮੀਟਰ ਦੂਰ ਹੋਵੇਗਾ। ਆਮ ਦੂਰੀ ਨਾਲੋਂ 10–14% ਘੱਟ। ਇਸ ਕਰਕੇ ਇਹ ਸਾਲ ਦੀ ਸਭ ਤੋਂ ਫਿੱਕੀ ਪੂਰਨਿਮਾ ਨਾਲੋਂ ਲਗਭਗ 30% ਜ਼ਿਆਦਾ ਚਮਕੀਲਾ ਦਿੱਸੇਗਾ।

ਕੀ ਇਹ ਭਾਰਤ ‘ਚ ਦਿੱਸੇਗਾ?

ਹਾਂ, ਪੂਰੇ ਭਾਰਤ 'ਚ ਇਹ ਨਜ਼ਾਰਾ ਵੇਖਿਆ ਜਾ ਸਕਦਾ ਹੈ। ਸੂਰਜ ਡੁੱਬਣ ਤੋਂ 20-30 ਮਿੰਟ ਬਾਅਦ ਬਾਹਰ ਨਿਕਲੋ ਅਤੇ ਆਪਣੀਆਂ ਅੱਖਾਂ ਨੂੰ ਕੁਝ ਸਮਾਂ ਹਨੇਰੇ 'ਚ ਸੈੱਟ ਹੋਣ ਦਿਓ। ਜੇ ਮੌਸਮ ਸਾਫ਼ ਹੋਵੇ ਤਾਂ ਇਹ ਸਾਲ ਦਾ ਸਭ ਤੋਂ ਖੂਬਸੂਰਤ ਚੰਨ ਨਜ਼ਾਰਾ ਹੋਵੇਗਾ।

ਇਹ ਵੀ ਪੜ੍ਹੋ : ਮੂਧੇ ਮੂੰਹ ਡਿੱਗੀਆਂ iPhone ਦੇ ਇਸ ਮਾਡਲ ਦੀਆਂ ਕੀਮਤਾਂ ! ਹਜ਼ਾਰਾਂ ਰੁਪਏ ਹੋ ਗਿਆ ਸਸਤਾ


author

DIsha

Content Editor

Related News