NIA ਨੇ ਲਾਰੈਂਸ, ਬਵਾਨਾ ਅਤੇ ਹੋਰ ਗੈਂਗਸਟਰਾਂ ਨਾਲ ਜੁੜੇ 70 ਟਿਕਾਣਿਆਂ 'ਤੇ ਮਾਰੇ ਛਾਪੇ

Tuesday, Feb 21, 2023 - 10:05 AM (IST)

NIA ਨੇ ਲਾਰੈਂਸ, ਬਵਾਨਾ ਅਤੇ ਹੋਰ ਗੈਂਗਸਟਰਾਂ ਨਾਲ ਜੁੜੇ 70 ਟਿਕਾਣਿਆਂ 'ਤੇ ਮਾਰੇ ਛਾਪੇ

ਨਵੀਂ ਦਿੱਲੀ (ਵਾਰਤਾ)- ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਮੰਗਲਵਾਰ ਨੂੰ ਦੇਸ਼ ਭਰ 'ਚ ਗੈਂਗਸਟਰ ਲਾਰੈਂਸ ਬਿਸ਼ਨੋਈ, ਨੀਰਜ ਬਵਾਨਾ ਅਤੇ ਉਨ੍ਹਾਂ ਦੇ ਸਹਿਯੋਗੀਆਂ ਦੇ 70 ਤੋਂ ਵੱਧ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਛਾਪੇਮਾਰੀ ਦਿੱਲੀ-ਐੱਨ.ਸੀ.ਆਰ., ਰਾਜਸਥਾਨ, ਹਰਿਆਣਾ, ਮੱਧ ਪ੍ਰਦੇਸ਼, ਗੁਜਰਾਤ, ਚੰਡੀਗੜ੍ਹ ਅਤੇ ਉੱਤਰ ਪ੍ਰਦੇਸ਼ 'ਚ ਕੀਤੀ ਗਈ। ਲਾਰੈਂਸ ਨੂੰ ਐੱਨ.ਆਈ.ਏ. ਨੇ 24 ਨਵੰਬਰ 2022 ਨੂੰ ਜਨਤਾ ਵਿਚਾਲੇ ਆਤੰਕ ਪੈਦਾ ਕਰਨ ਲਈ ਅੱਤਵਾਦੀਆਂ, ਗੈਂਗਸਟਰਾਂ ਅਤੇ ਡਰੱਗ ਤਸਕਰਾਂ ਦੇ ਸਿੰਡੀਕੇਟ ਵਲੋਂ ਰਚੀ ਗਈ ਸਾਜਿਸ਼ ਨਾਲ ਜੁੜੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਸੀ। ਉਸ ਦੀ ਗ੍ਰਿਫ਼ਤਾਰੀ ਉਦੋਂ ਹੋਈ, ਜਦੋਂ ਉਹ ਬਠਿੰਡਾ ਜੇਲ੍ਹ 'ਚ ਬੰਦ ਸੀ।

ਇਹ ਵੀ ਪੜ੍ਹੋ : ਪਿਓ ਨੂੰ ਮੌਤ ਦੇ ਮੂੰਹ 'ਚੋਂ ਕੱਢ ਲਿਆਈ 17 ਸਾਲਾ ਧੀ, ਕਾਰਨਾਮਾ ਜਾਣ ਤੁਸੀਂ ਵੀ ਕਰੋਗੇ ਸਲਾਮ

ਇਹ ਮਾਮਲਾ ਭਾਰਤ ਅਤੇ ਵਿਦੇਸ਼ਾਂ 'ਚ ਸਥਿਤ ਅਪਰਾਧਕ ਸਿੰਡੀਕੇਟ ਦੇ ਮੈਂਬਰਾਂ ਵਲੋਂ ਪੈਸੇ ਜੁਟਾਉਣ, ਦਿੱਲੀ ਅਤੇ ਦੇਸ਼ ਦੇ ਹੋਰ ਹਿੱਸਿਆਂ 'ਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਨੌਜਵਾਨਾਂ ਦੀ ਭਰਤੀ ਕਰਨ, ਗੰਭੀਰ ਅਪਰਾਧਾਂ ਨੂੰ ਅੰਜਾਮ ਦੇਣ ਲਈ ਰਚੀ ਗਈ ਸਾਜਿਸ਼ ਨਾਲ ਸੰਬੰਧਤ ਹੈ। ਦੇਸ਼ ਦੇ ਲੋਕਾਂ ਦੇ ਮਨ 'ਚ ਆਤੰਕ ਪੈਦਾ ਕਰਨ ਦੇ ਇਰਾਦੇ ਨਾਲ ਪ੍ਰਮੁੱਖ ਵਿਅਕਤੀਆਂ ਦਾ ਟਾਰਗੇਟ ਕਤਲ ਸ਼ਾਮਲ ਹੈ। ਇਹ ਮਾਮਲਾ ਸ਼ੁਰੂ 'ਚ 4 ਅਗਸਤ 2022 ਨੂੰ ਪੁਲਸ ਸਟੇਸ਼ਨ ਸਪੈਸ਼ਲ ਸੈੱਲ, ਦਿੱਲੀ ਪੁਲਸ 'ਚ ਦਰਜ ਕੀਤਾ ਗਿਆ ਸੀ ਅਤੇ ਬਾਅਦ 'ਚ ਮਾਮਲੇ ਦੀ ਜਾਂਚ ਐੱਨ.ਆਈ.ਏ. ਨੇ ਆਪਣੇ ਹੱਥ 'ਚ ਲੈ ਲਈ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News