PFI ਨਾਲ ਸਬੰਧਤ ਮਾਮਲੇ ''ਚ NIA ਨੇ ਕਰਨਾਟਕ, ਕੇਰਲ, ਬਿਹਾਰ ''ਚ 25 ਥਾਵਾਂ ''ਤੇ ਮਾਰੇ ਛਾਪੇ

05/31/2023 10:22:49 AM

ਨਵੀਂ ਦਿੱਲੀ- ਰਾਸ਼ਟਰੀ ਜਾਂਚ ਏਜੰਸੀ (NIA) ਨੇ ਪਾਪੂਲਰ ਫਰੰਟ ਆਫ ਇੰਡੀਆ (PFI) ਫੁੱਲਵਾਰੀਸ਼ਰੀਫ ਮਾਮਲੇ 'ਚ ਬੁੱਧਵਾਰ ਨੂੰ ਕਰਨਾਟਕ, ਕੇਰਲ ਅਤੇ ਬਿਹਾਰ 'ਚ ਕਰੀਬ 25 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਸਾਜ਼ਿਸ਼ ਨਾਲ ਜੁੜੇ ਸ਼ੱਕੀਆਂ ਦੇ ਕੰਪਲੈਕਸਾਂ 'ਤੇ ਅਜੇ ਵੀ ਛਾਪੇ ਮਾਰੇ ਜਾ ਰਹੇ ਹਨ, ਜੋ ਕਿ PFI ਅਤੇ ਉਸ ਦੇ ਨੇਤਾਵਾਂ ਤੇ ਕੈਡਰਾਂ ਦੀ ਹਿੰਸਕ ਅਤੇ ਗੈਰ-ਕਾਨੂੰਨੀ ਗਤੀਵਿਧੀਆਂ 'ਚ ਸ਼ਾਮਲ ਹੋਣ ਨਾਲ ਸਬੰਧਤ ਹਨ। ਜੋ ਪਟਨਾ ਦੇ ਫੁੱਲਵਾਰੀਸ਼ਰੀਫ ਖੇਤਰ ਵਿਚ ਇਸ ਉਦੇਸ਼ ਲਈ ਇਕੱਠੇ ਹੋਏ ਸਨ।

ਇਸ ਤੋਂ ਪਹਿਲਾਂ 6 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ PFI ਨਾਲ ਸਬੰਧਤ ਕਈ ਅਪਰਾਧਕ ਲੇਖ ਅਤੇ ਦਸਤਾਵੇਜ਼ ਜ਼ਬਤ ਕੀਤੇ ਗਏ ਸਨ, ਜੋ ਕਿ ਬਿਹਾਰ ਦੇ ਪਟਨਾ ਜ਼ਿਲ੍ਹੇ ਦੇ ਫੁੱਲਵਾਰੀਸ਼ਰੀਫ ਥਾਣੇ ਵਿਚ ਪਿਛਲੇ ਸਾਲ 12 ਜੁਲਾਈ ਨੂੰ ਦਰਜ ਕੀਤਾ ਗਿਆ ਸੀ ਅਤੇ ਪਿਛਲੇ ਸਾਲ 22 ਜੁਲਾਈ ਨੂੰ NIA ਵਲੋਂ ਦਰਜ ਕੀਤਾ ਗਿਆ ਸੀ। ਇਸ ਸਾਲ 4-5 ਫਰਵਰੀ ਨੂੰ NIA ਨੇ ਬਿਹਾਰ ਦੇ ਮੋਤੀਹਾਰੀ ਵਿਚ ਵੀ 8 ਟਿਕਾਣਿਆਂ ਦੀ ਤਲਾਸ਼ੀ ਲਈ ਅਤੇ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ,  ਜਿਨ੍ਹਾਂ ਨੇ ਕਤਲ ਨੂੰ ਅੰਜਾਮ ਦੇਣ ਲਈ ਹਥਿਆਰਾਂ ਅਤੇ ਗੋਲਾ ਬਾਰੂਦ ਦਾ ਪ੍ਰਬੰਧ ਕੀਤਾ ਸੀ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਤਨਵੀਰ ਰਜ਼ਾ ਉਰਫ ਬਰਕਤੀ ਅਤੇ ਮੁਹੰਮਦ ਆਬਿਦ ਉਰਫ ਆਰੀਅਨ ਵਜੋਂ ਹੋਈ ਹੈ।

NIA ਨੇ ਉਦੋਂ ਕਿਹਾ ਕਿ ਟੀਚੇ ਨੂੰ ਪੂਰਾ ਕਰਨ ਲਈ ਪਹਿਲਾਂ ਹੀ ਰੇਕੀ ਕੀਤੀ ਗਈ ਸੀ ਅਤੇ ਹਥਿਆਰ ਅਤੇ ਗੋਲਾ ਬਾਰੂਦ PFI ਟ੍ਰੇਨਰ, ਯਾਕੂਬ ਨੂੰ ਸੌਂਪਿਆ ਗਿਆ ਸੀ, ਜੋ PFI ਕੈਡਰਾਂ ਲਈ ਸਿਖਲਾਈ ਸੈਸ਼ਨ ਆਯੋਜਿਤ ਕਰ ਰਿਹਾ ਸੀ। ਏਜੰਸੀ ਨੇ ਕਿਹਾ ਕਿ ਕੁਝ ਦਿਨ ਪਹਿਲਾਂ PFI ਟ੍ਰੇਨਰ, ਯਾਕੂਬ ਨੇ ਇਕ ਅਪਮਾਨਜਨਕ ਅਤੇ ਭੜਕਾਊ ਫੇਸਬੁੱਕ ਵੀਡੀਓ ਪੋਸਟ ਕੀਤੀ ਸੀ, ਜਿਸ ਦਾ ਉਦੇਸ਼ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਭੰਗ ਕਰਨਾ ਸੀ।


Tanu

Content Editor

Related News