ਛੱਤੀਸਗੜ੍ਹ ’ਚ ਐੱਨ. ਆਈ. ਏ. ਦਾ ਛਾਪਾ, 4 ਨਕਸਲੀ ਗ੍ਰਿਫਤਾਰ

Thursday, Sep 05, 2024 - 12:33 AM (IST)

ਛੱਤੀਸਗੜ੍ਹ ’ਚ ਐੱਨ. ਆਈ. ਏ. ਦਾ ਛਾਪਾ, 4 ਨਕਸਲੀ ਗ੍ਰਿਫਤਾਰ

ਜਗਦਲਪੁਰ, (ਯੂ. ਐੱਨ. ਆਈ.)- ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਨਕਸਲੀ ਗਤੀਵਿਧੀਆਂ ’ਤੇ ਵੱਡੀ ਕਾਰਵਾਈ ਕਰਦੇ ਹੋਏ ਮੰਗਲਵਾਰ ਨੂੰ ਛੱਤੀਸਗੜ੍ਹ ਦੇ ਨਾਰਾਇਣਪੁਰ ਜ਼ਿਲੇ ਦੇ ਅਤਿ ਸੰਵੇਦਨਸ਼ੀਲ ਅਬੂਝਮਾੜ ਇਲਾਕੇ ’ਚ ਵੱਡੇ ਪੱਧਰ ’ਤੇ ਛਾਪੇਮਾਰੀ ਕਰ ਕੇ 4 ਕੱਟੜ ਨਕਸਲੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਛਾਪੇਮਾਰੀ 20 ਮਾਰਚ 2023 ਨੂੰ ਮਾਓਵਾਦੀਆਂ ਵੱਲੋਂ ਸੜਕ ਜਾਮ ਕਰਨ ਦੀ ਘਟਨਾ ਦੇ ਸਬੰਧ ਵਿਚ ਕੀਤੀ ਗਈ ਸੀ।

ਦੂਜੇ ਪਾਸੇ, ਇਕ ਹੈਰਾਨ ਕਰਨ ਵਾਲੀ ਘਟਨਾ ਵਿਚ ਓਰਛਾ ਵਿਚ ਲੰਬੇ ਸਮੇਂ ਤੋਂ ਧਰਨੇ ’ਤੇ ਬੈਠੇ ਮਾੜ ਬਚਾਓ ਮੰਚ ਦੇ ਆਗੂ ਲਖਮਾ ਕੋਰਾਮ ਉੱਤੇ ਐੱਨ. ਆਈ. ਏ. ਨੇ ਨਕਸਲੀਆਂ ਨਾਲ ਸਬੰਧ ਹੋਣ ਦਾ ਦੋਸ਼ ਲਗਾਇਆ ਹੈ।


author

Rakesh

Content Editor

Related News