ਅੱਤਵਾਦੀ ਗਤੀਵਿਧੀਆਂ ਰੋਕਣ ਲਈ NIA ਨੇ ਫਿਰ ਕੀਤੀ ਕਾਰਵਾਈ, ਕਸ਼ਮੀਰ ਅਤੇ ਦਿੱਲੀ ''ਚ ਕਈ ਥਾਂਵਾਂ ''ਤੇ ਮਾਰਿਆ ਛਾਪਾ
Thursday, Oct 29, 2020 - 10:28 AM (IST)
ਨਵੀਂ ਦਿੱਲੀ/ਸ਼੍ਰੀਨਗਰ- ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਜੰਮੂ-ਕਸ਼ਮੀਰ 'ਚ ਅੱਤਵਾਦ ਅਤੇ ਵੱਖਵਾਦ ਨੂੰ ਉਤਸ਼ਾਹ ਦੇਣ ਅਤੇ ਇਸ ਲਈ ਵਿੱਤ ਪੋਸ਼ਣ ਮਾਮਲੇ 'ਚ ਵੀਰਵਾਰ ਸਵੇਰੇ ਇਕ ਵਾਰ ਫਿਰ ਸ਼੍ਰੀਨਗਰ ਅਤੇ ਦਿੱਲੀ 'ਚ ਵੱਖ-ਵੱਖ ਥਾਂਵਾਂ 'ਤੇ ਛਾਪੇਮਾਰੀ ਕੀਤੀ। ਇਸ 'ਚ ਦਿੱਲੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਮੁਖੀ ਜ਼ਫਰੂਲ-ਇਸਲਾਮ ਖਾਨ ਦੀ ਜਾਇਦਾਦ ਵੀ ਸ਼ਾਮਲ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਬੁੱਧਵਾਰ ਨੂੰ ਵੀ ਐੱਨ.ਆਈ.ਏ. ਦੀ ਟੀਮ ਨੇ ਸ਼੍ਰੀਨਗਰ ਅਤੇ ਬੜਗਾਮ 'ਚ ਗੈਰ-ਸਰਕਾਰੀ ਸੰਗਠਨਾਂ ਅਤੇ ਟਰੱਸਟਾਂ ਦੇ ਕੁੱਲ 10 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਸੀ।
ਇਹ ਵੀ ਪੜ੍ਹੋ : ਅੱਤਵਾਦੀ ਗਤੀਵਿਧੀਆਂ ਰੋਕਣ ਲਈ NIA ਦੀ ਵੱਡੀ ਕਾਰਵਾਈ, ਸ਼੍ਰੀਨਗਰ 'ਚ ਕਈ ਥਾਂਵਾਂ 'ਤੇ ਕੀਤੀ ਛਾਪੇਮਾਰੀ
ਜਾਣਕਾਰੀ ਅਨੁਸਾਰ ਇਨ੍ਹਾਂ ਗੈਰ-ਸਰਕਾਰੀ ਸੰਗਠਨਾਂ ਅਤੇ ਟਰੱਸਟਾਂ 'ਤੇ ਦੋਸ਼ ਹੈ ਕਿ ਇਹ ਚੈਰੀਟੇਬਲ ਗਤੀਵਿਧੀਆਂ ਦੇ ਨਾਂ 'ਤੇ ਦੇਸ਼-ਵਿਦੇਸ਼ ਤੋਂ ਪੈਸੇ ਲੈਂਦੇ ਹਨ ਅਤੇ ਉਸ ਦੀ ਵਰਤੋਂ ਜੰਮੂ-ਕਸ਼ਮੀਰ 'ਚ ਅੱਤਵਾਦ ਅਤੇ ਵੱਖਵਾਦ ਨੂੰ ਉਤਸ਼ਾਹ ਦੇਣ ਅਤੇ ਇਸ ਦੇ ਵਿੱਤ ਪੋਸ਼ਣ ਲਈ ਕਰਦੇ ਹਨ। ਇਸ ਸਿਲਸਿਲੇ 'ਚ ਬੁੱਧਵਾਰ ਨੂੰ ਬੈਂਗਲੁਰੂ ਦੇ ਇਕ ਟਿਕਾਣੇ 'ਤੇ ਵੀ ਛਾਪੇਮਾਰੀ ਕੀਤੀ ਗਈ ਸੀ। ਹਾਲੇ ਤੱਕ ਦੀ ਜਾਣਕਾਰੀ ਅਨੁਸਾਰ ਐੱਨ.ਆਈ. ਦੀ ਟੀਮ ਨੇ ਜਿਨ੍ਹਾਂ 6 ਗੈਰ-ਸਰਕਾਰੀ ਸੰਗਠਨ (ਐੱਨ.ਜੀ.ਓ.) ਅਤੇ ਟਰੱਸਟ 'ਤੇ ਛਾਪੇਮਾਰੀ ਕੀਤੀ ਹੈ, ਉਨ੍ਹਾਂ 'ਚ ਨਾਂ ਫਲਾਹ-ਏ-ਆਮ ਟਰੱਸਟ, ਚੈਰਿਟੀ ਅਲਾਇੰਸ, ਹਿਊਮਨ ਵੈਲਫੇਅਰ ਫਾਊਂਡੇਸ਼ਨ, ਜੇ.ਕੇ. ਯਤੀਮ ਫਾਊਂਡੇਸ਼ਨ, ਸਾਲਵੇਸ਼ਨ ਮੂਵਮੈਂਟ ਅਤੇ ਜੇ ਐਂਡ ਕੇ ਵਾਇਸ ਆਫ ਵਿਕਟਿਮ ਸ਼ਾਮਲ ਹਨ।
ਇਹ ਵੀ ਪੜ੍ਹੋ : 75 ਸਾਲ ਦੀ ਉਮਰ 'ਚ ਤਣ ਪੱਤਣ ਲੱਗਾ ਪਿਆਰ ਦਾ ਬੇੜਾ, ਧੂਮ ਧਾਮ ਨਾਲ ਕਰਾਇਆ ਵਿਆਹ