NIA ਨੇ ਜੰਮੂ ਕਸ਼ਮੀਰ ਅਤੇ ਪੰਜਾਬ ਦੀਆਂ 6 ਥਾਂਵਾਂ ''ਤੇ ਕੀਤੀ ਛਾਪੇਮਾਰੀ

Thursday, Jan 07, 2021 - 06:23 PM (IST)

NIA ਨੇ ਜੰਮੂ ਕਸ਼ਮੀਰ ਅਤੇ ਪੰਜਾਬ ਦੀਆਂ 6 ਥਾਂਵਾਂ ''ਤੇ ਕੀਤੀ ਛਾਪੇਮਾਰੀ

ਨਵੀਂ ਦਿੱਲੀ- ਰਾਸ਼ਟਰੀ ਜਾਂਚ ਏਜੰਸੀ ਨੇ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੇ ਮਾਮਲੇ 'ਚ ਜੰਮੂ-ਕਸ਼ਮੀਰ ਅਤੇ ਪੰਜਾਬ 'ਚ 6 ਥਾਂਵਾਂ 'ਤੇ ਛਾਪੇਮਾਰੀ ਕੀਤੀ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਬੁੱਧਵਾਰ ਨੂੰ ਇਨਕਮ ਟੈਕਸ ਵਿਭਾਗ ਨੇ ਬੇਗ ਕੰਸਟਰਕਸ਼ਨ ਕੰਪਨੀ (ਬੀ.ਸੀ.ਸੀ.) ਪ੍ਰਾਈਵੇਟ ਲਿਮਟਿਡ ਦੇ ਕੁੰਜਵਾਨੀ-ਨਰਵਾਲ ਬਾਈਪਾਸ ਬਠਿੰਡੀ, ਮਲਿਕ ਮਾਰਕੀਟ ਸਮੇਤ 6 ਥਾਂਵਾਂ 'ਤੇ ਛਾਪਾ ਮਾਰਿਆ ਸੀ। ਇਸ ਦੌਰਾਨ ਕੰਪਨੀ ਦੇ ਘਰ, ਦਫ਼ਤਰ, ਗੋਦਾਮ 'ਤੇ ਛਾਪਾ ਮਾਰਿਆ ਗਿਆ ਸੀ। ਇਸ 'ਚ ਕੰਪਨੀ ਦੇ ਲੈਣ-ਦੇਣ ਨਾਲ ਜੁੜੇ ਕਈ ਦਸਤਾਵੇਜ਼ ਦੇਖੇ ਗਏ ਸਨ। ਇਸ ਕੰਪਨੀ 'ਤੇ ਆਮਦਨ ਲੁਕਾਉਣ ਦਾ ਦੋਸ਼ ਹੈ। ਕਾਰਵਾਈ 'ਚ ਚੰਡੀਗੜ੍ਹ ਤੋਂ ਆਈ ਵਿਸ਼ੇਸ਼ ਟੀਮ ਵੀ ਸ਼ਾਮਲ ਹੋਈ ਸੀ।

PunjabKesariਇਸ ਦੌਰਾਨ ਪੁਲਸ ਅਤੇ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀ.ਆਰ.ਪੀ.ਐੱਫ.) ਟੀਮ ਨੇ ਇਕੱਠੇ ਕੰਪਨੀ ਦੇ ਕਰੀਬ ਅੱਧਾ ਦਰਜਨ ਟਿਕਾਣਿਆਂ 'ਤੇ ਛਾਪਾ ਮਾਰਿਆ ਸੀ। ਮੀਡੀਆ ਰਿਪੋਰਟ ਅਨੁਸਾਰ, ਬਠਿੰਡੀ 'ਚ ਕੰਸਟਰਕਸ਼ਨ ਕੰਪਨੀ ਦੇ ਮਾਲਕ ਦਾ ਘਰ ਹੈ ਅਤੇ ਇਸੇ ਖੇਤਰ 'ਚ ਕੰਪਨੀ ਦਾ ਇਕ ਦਫ਼ਤਰ ਦੱਸਿਆ ਜਾ ਰਿਹਾ ਹੈ। ਵਿਭਾਗੀ ਟੀਮਾਂ ਨੇ ਇੱਥੇ ਪਹੁੰਚਣ 'ਤੇ ਦਫ਼ਤਰ ਨੂੰ ਅੰਦਰੋਂ ਬੰਦ ਕਰ ਦਿੱਤਾ ਸੀ ਅਤੇ ਦਸਤਾਵੇਜ਼ਾਂ ਸਮੇਤ ਹੋਰ ਸਮੱਗਰੀ ਦੀ ਜਾਂਚ ਵੀ ਕੀਤੀ ਸੀ। ਮੀਡੀਆ ਰਿਪੋਰਟ ਅਨੁਸਾਰ ਕੰਪਨੀ ਦੀ ਆਮਦਨ ਕਰੋੜਾਂ ਰੁਪਏ ਤੋਂ ਵੱਧ ਹੈ ਪਰ ਪਿਛਲੇ ਕਈ ਸਾਲਾਂ ਤੋਂ ਅਸਲ ਆਮਦਨ ਅਨੁਸਾਰ ਟੈਕਸ ਦੀ ਅਦਾਇਗੀ ਨਹੀਂ ਹੋਈ ਹੈ। ਇਸ ਦੌਰਾਨ ਕੰਪਨੀ ਦੇ ਲੈਣ-ਦੇਣ ਨਾਲ ਜੁੜੇ ਦਸਤਾਵੇਜ਼ਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਇਹ ਕੰਪਨੀ ਦੇ ਵੱਡੇ ਠੇਕੇ ਲੈ ਕੇ ਨਿਰਮਾਣ ਕੰਮ ਨੂੰ ਅੰਜਾਮ ਦਿੰਦੀ ਹੈ।

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

DIsha

Content Editor

Related News