ਕੈਨੈਡਾ ਦੇ ਖਾਲਿਸਤਾਨੀ ਸੰਗਠਨਾਂ ਨਾਲ ਸਬੰਧਾਂ ਦੇ ਸ਼ੱਕ ’ਚ ਸਿਰਸਾ ਪੁੱਜੀ ਐੱਨ. ਆਈ. ਏ. ਪੁਲਸ

04/17/2023 11:15:51 AM

ਸਿਰਸਾ, (ਲਲਿਤ)- ਕੈਨੇਡਾ ’ਚ ਮੌਜੂਦ ਖਾਲਿਸਾਤਨੀ ਸੰਗਠਨਾਂ ਤੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਨਾਲ ਸਿਰਸਾ ਦੇ ਤਾਰ ਜੁੜੇ ਹੋਣ ਦੇ ਸ਼ੱਕ ’ਚ ਪੁਲਸ ਤੇ ਐੱਨ. ਆਈ. ਏ. ਦੀ ਟੀਮ ਇਥੋਂ ਦੇ ਪਿੰਡ ਨਗਰਾਨਾ ’ਚ ਲਖਵਿੰਦਰ ਸਿੰਘ ਦੇ ਘਰ ਪੁੱਜੀ।

ਜਾਣਕਾਰੀ ਅਨੁਸਾਰ ਇਸ ਜਾਂਚ ਟੀਮ ਕੋਲ ਕੁਝ ਮੋਬਾਇਲ ਨੰਬਰ ਸਨ, ਜੋ ਕਿ ਖਾਲਿਸਤਾਨੀ ਸੰਗਠਨਾਂ ਨਾਲ ਜੁੜੇ ਹੋਏ ਦੱਸੇ ਗਏ ਹਨ, ਜਿਨ੍ਹਾਂ ’ਤੇ ਕੈਨੇਡਾ ’ਚ ਗੱਲ ਹੁੰਦੀ ਹੈ। ਮੋਬਾਇਲ ਨੰਬਰ ਦੀ ਲੋਕੇਸ਼ਨ ਦੇ ਆਧਾਰ ’ਤੇ ਟੀਮ ਜਾਂਚ ਲਈ ਇਥੇ ਆਈ ਸੀ। ਇਸ ਟੀਮ ਦੇ ਨਾਲ ਸਿਰਸਾ ਸੀ. ਆਈ. ਏ. ਇੰਚਾਰਜ ਤੇ ਡੀ. ਐੱਸ. ਪੀ. ਸਾਧੂ ਰਾਮ ਵੀ ਮੌਜੂਦ ਹਨ। ਟੀਮ ਨੂੰ ਲਖਵਿੰਦਰ ਸਿੰਘ ਤਾਂ ਘਰ ਨਹੀਂ ਮਿਲਿਆ ਪਰ ਉਸ ਦੇ ਭਰਾ ਜਸਵਿੰਦਰ ਸਿੰਘ ਕੋਲੋਂ ਇਸ ਬਾਰੇ ਪੁੱਛਗਿੱਛ ਕੀਤੀ ਗਈ। ਜਸਵਿੰਦਰ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਦਾ ਇਸ ਨਾਲ ਕੋਈ ਸੰਬੰਧ ਨਹੀਂ ਹੈ।

ਜਾਣਕਾਰੀ ਮੁਤਾਬਕ ਘਰ ਦੇ ਵਾਰਿਸਾਂ ਨੇ ਦੱਸਿਆ ਕਿ ਲਖਵਿੰਦਰ ਸਿੰਘ ਇਥੇ ਨਹੀਂ ਸਿਰਸਾ ਹੈ। ਟੀਮ ਨੇ ਜਸਵਿੰਦਰ ਕੋਲ ਕੁਝ ਮੋਬਾਇਲ ਨੰਬਰਾਂ ਬਾਰੇ ਪੁੱਛਗਿਛ ਕੀਤੀ। ਟੀਮ ਨੇ ਘਰ ਦੇ ਮੈਂਬਰਾਂ ਦੇ ਫੋਨ ਵੀ ਚੈੱਕ ਕੀਤੇ ਤੇ ਮੋਬਾਇਲ ਨੰਬਰ ਨੋਟ ਕੀਤੇ। ਜਸਵਿੰਦਰ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਇਹ ਮੋਬਾਇਲ ਨੰਬਰ ਉਨ੍ਹਾਂ ਦੀ ਦੂਰ ਦੀ ਮਹਿਲਾ ਰਿਸ਼ਤੇਦਾਰ ਦਾ ਹੈ, ਜੋ ਕੈਨੇਡਾ ਰਹਿੰਦੀ ਹੈ। ਪੁੱਛ-ਪੜਤਾਲ ਤੋਂ ਬਾਅਦ ਟੀਮ ਵਾਪਸ ਆ ਗਈ। ਟੀਮ ਨੇ ਜਸਵਿੰਦਰ ਸਿੰਘ ਨੂੰ ਪੁੱਛਗਿਛ ਲਈ ਰਾਣੀਆਂ ਥਾਣੇ ’ਚ ਬੁਲਾਇਆ ਹੈ।

ਇਸ ਮਾਮਲੇ ’ਚ ਡੀ.ਐੱਸ.ਪੀ. ਸਾਧੂ ਰਾਮ ਨੇ ਦੱਸਿਆ ਕਿ ਅਸੀਂ ਪੰਜਾਬ ਪੁਲਸ ਦਾ ਸਹਿਯੋਗ ਕਰ ਰਹੇ ਹਾਂ। ਪੰਜਾਬ ਪੁਲਸ ਦੀ ਟੀਮ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਅਜੇ ਪੁਲਸ ਦੀ ਜਾਂਚ ਜਾਰੀ ਹੈ। ਪੁੱਛਗਿਛ ਕੀਤੀ ਜਾ ਰਹੀ ਹੈ, ਕਿਸੇ ਨੂੰ ਵੀ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ।


Rakesh

Content Editor

Related News