ਐੱਨ.ਆਈ.ਏ. ਨੇ ਅੱਤਵਾਦੀਆਂ ਨਾਲ ਕੰਮ ਕਰਨ ਦੇ ਸ਼ੱਕ ''ਚ ਦੋ ਲੋਕਾਂ ਨੂੰ ਕੀਤਾ ਗ੍ਰਿਫਤਾਰ

Sunday, Aug 12, 2018 - 08:08 PM (IST)

ਐੱਨ.ਆਈ.ਏ. ਨੇ ਅੱਤਵਾਦੀਆਂ ਨਾਲ ਕੰਮ ਕਰਨ ਦੇ ਸ਼ੱਕ ''ਚ ਦੋ ਲੋਕਾਂ ਨੂੰ ਕੀਤਾ ਗ੍ਰਿਫਤਾਰ

ਹੈਦਰਾਬਾਦ— ਐਤਵਾਰ ਨੂੰ ਰਾਸ਼ਟਰੀ ਜਾਂਚ ਏਜੰਸੀ ਨੇ ਹੈਦਰਾਬਾਦ ਤੋਂ ਅੱਤਵਾਦੀ ਸੰਗਠਨ ਆਈ.ਐੱਸ.ਆਈ.ਐੱਸ. ਨਾਲ ਰਿਸ਼ਤਿਆਂ ਦੇ ਸ਼ੱਕ 'ਚ ਦੋ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀਆਂ 'ਚੋਂ ਇਕ ਦੀ ਪਛਾਣ 24 ਸਾਲਾ ਮੁਹੰਮਦ ਅਬਦੁੱਲਾ ਬਾਸਿਤ ਦੇ ਤੌਰ 'ਤੇ ਕੀਤੀ ਗਈ ਹੈ, ਜੋ ਕਿ ਕੰਪਿਊਟਰ ਡਿਪਲੋਮਾ ਹੋਲਡਰ ਹੈ। ਉਥੇ ਹੀ ਦੂਜੇ ਦਾ ਨਾਂ ਅਬਦੁੱਲ ਕਾਦਿਰ (19) ਦੱਸਿਆ ਜਾ ਰਿਹਾ ਹੈ। ਦੋਵੇਂ ਹੈਦਰਾਬਾਦ ਦੇ ਹੀ ਨਿਵਾਸੀ ਹਨ। ਦੋਸ਼ੀਆਂ ਤੋਂ ਬਰਾਮਦ ਸਮਾਨ ਜਾਂਚ ਦੇ ਲਈ ਹੈਦਰਾਬਾਦ ਸਥਿਤ ਸੀ.ਐੱਫ.ਐੱਸ.ਐੱਲ. ਭੇਜਿਆ ਗਿਆ ਹੈ।
ਐੱਨ.ਆਈ.ਏ. ਮੁਤਾਬਕ ਕਰੀਬ ਇਕ ਹਫਤਾ ਪਹਿਲਾਂ ਬਾਸਿਤ ਕੋਲੋਂ ਬੰਬ ਬਣਾਉਣ ਦਾ ਸਮਾਨ ਬਰਾਮਦ ਕੀਤਾ ਗਿਆ ਸੀ। ਦੋਸ਼ੀ ਇਸ ਨਾਲ ਬੰਬ ਬਣਾ ਕੇ ਦੇਸ਼ 'ਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਫਿਰਾਕ 'ਚ ਸੀ। ਐੱਨ.ਆਈ.ਏ. ਦੇ ਸੀਨੀਅਰ ਅਫਸਰ ਨੇ ਦੱਸਿਆ ਕਿ ਦੋਸ਼ੀ ਅੱਤਵਾਦੀ ਗਤੀਵਿਧੀਆਂ 'ਚ ਅਹਿਮ ਰੂਪ 'ਚ ਸ਼ਾਮਲ ਸਨ। ਉਥੇ ਹੀ ਇੰਡੀਆ ਟੁਡੇ ਨੂੰ ਮਿਲੀ ਜਾਣਕਾਰੀ ਮੁਤਾਬਕ ਬਾਸਿਤ 2016 'ਚ ਆਈ.ਐੱਸ.ਆਈ. ਦੇ ਗੜ੍ਹ ਜਾਣ ਦੀ ਤਿਆਰੀ 'ਚ ਸੀ ਪਰ ਉਸ ਦਾ ਇਹ ਪਲਾਨ ਸਫਲ ਨਹੀਂ ਹੋ ਸਕਿਆ।
ਜਾਂਚ ਏਜੰਸੀ ਨੂੰ ਖਬਰ ਮਿਲੀ ਸੀ ਕਿ ਅਬਦੁੱਲਾ ਬਾਸਿਤ ਤੇ ਅਦਨਾਨ ਹਸਨ ਲਗਾਤਾਰ ਆਪਸ 'ਚ ਸੰਪਰਕ 'ਚ ਹਨ ਤੇ ਆਈ.ਐੱਸ.ਆਈ.ਐੱਸ. ਦੇ ਇਸ਼ਾਰੇ 'ਤੇ ਅੱਤਵਾਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਰਚ ਰਹੇ ਹਨ। ਦੱਸਣਯੋਗ ਹੈ ਕਿ ਅਦਨਾਨ ਹਸਨ ਨੂੰ 2016 'ਚ ਭਾਰਤੀ ਮੁਸਲਿਮ ਨੌਜਵਾਨਾਂ ਨੂੰ ਆਈ.ਐੱਸ.ਆਈ.ਐੱਸ ਦੇ ਲਈ ਭਰਤੀ ਕਰਨ ਤੇ ਟ੍ਰੇਨਿੰਗ ਦੇਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਸੀ। ਜਿਸ ਤੋਂ ਬਾਅਦ ਹੁਣ ਤੱਕ ਉਸ 'ਤੇ ਮਾਮਲਾ ਚੱਲ ਰਿਹਾ ਹੈ।


Related News