ਸਿਹਤ ਮਹਿਕਮੇ ’ਚ ਨਿਕਲੀਆਂ ਭਰਤੀਆਂ, ਚਾਹਵਾਨ ਉਮੀਦਵਾਰ ਕਰਨ ਅਪਲਾਈ

Sunday, Feb 21, 2021 - 12:11 PM (IST)

ਸਿਹਤ ਮਹਿਕਮੇ ’ਚ ਨਿਕਲੀਆਂ ਭਰਤੀਆਂ, ਚਾਹਵਾਨ ਉਮੀਦਵਾਰ ਕਰਨ ਅਪਲਾਈ

ਨਵੀਂ ਦਿੱਲੀ— ਰਾਸ਼ਟਰੀ ਸਿਹਤ ਮਿਸ਼ਨ (ਐੱਨ. ਐੱਚ. ਐੱਮ.), ਮੱਧ ਪ੍ਰਦੇਸ਼ ਨੇ ਕਮਿਊਨਿਟੀ ਸਿਹਤ ਅਧਿਕਾਰੀ ਯਾਨੀ ਕਮਿਊਨਿਟੀ ਹੈਲਥ ਅਫ਼ਸਰ (ਸੀ. ਐੱਚ. ਓ.)  ਦੇ ਅਹੁਦਿਆਂ ’ਤੇ ਭਰਤੀਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਰਾਸ਼ਟਰੀ ਸਿਹਤ ਮਿਸ਼ਨ ਮੱਧ ਪ੍ਰਦੇਸ਼ ’ਚ ਕਮਿਊਨਿਟੀ ਹੈਲਥ ਅਫ਼ਸਰ ਲਈ ਯੋਗ ਅਤੇ ਉਮੀਦਵਾਰ 28 ਫਰਵਰੀ 2021 ਤੱਕ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦੀ ਗਿਣਤੀ—
ਰਾਸ਼ਟਰੀ ਸਿਹਤ ਮਿਸ਼ਨ ਤਹਿਤ ਨਿਕਲੀਆਂ ਭਰਤੀਆਂ ਜ਼ਰੀਏ ਕਮਿਊਨਿਟੀ ਹੈਲਥ ਅਫ਼ਸਰ (ਸੀ. ਐੱਚ. ਓ.) ਦੇ 2,850 ਅਹੁਦਿਆਂ ’ਤੇ ਭਰਤੀਆਂ ਕੀਤੀਆਂ ਜਾਣਗੀਆਂ।

ਸਿੱਖਿਅਕ ਯੋਗਤਾ—
ਕਮਿਊਨਿਟੀ ਹੈਲਥ ਅਫ਼ਸਰ (ਸੀ. ਐੱਚ. ਓ.) ਦੇ ਅਹੁਦਿਆਂ ’ਤੇ ਅਪਲਾਈ ਕਰਨ ਲਈ ਉਮੀਦਵਾਰਾਂ ਨੂੰ ਬੀ. ਐੱਸ ਸੀ. (ਨਰਸਿੰਗ)/ਪੋਸਟ ਬੇਸਿਕ ਬੀ. ਐੱਸ ਸੀ (ਨਰਸਿੰਗ) ਹੋਣਾ ਲਾਜ਼ਮੀ ਹੈ।

ਉਮਰ ਹੱਦ—
ਇਨ੍ਹਾਂ ਅਹੁਦਿਆਂ ’ਤੇ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਉਮਰ 21 ਤੋਂ 40 ਸਾਲ ਦਰਮਿਆਨ ਹੋਣੀ ਚਾਹੀਦੀ ਹੈ। ਹਾਲਾਂਕਿ ਰਿਜ਼ਵੇਸ਼ਨ ਵਰਗ ਦੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਉਮਰ ਹੱਦ ਵਿਚ ਛੋਟ ਦਿੱਤੀ ਗਈ ਹੈ। ਉਮਰ ਦੀ ਗਣਨਾ 1 ਫਰਵਰੀ 2021 ਮੁਤਾਬਕ ਕੀਤੀ ਜਾਵੇਗੀ।

ਚੋਣ ਪ੍ਰਕਿਰਿਆ—
ਇਨ੍ਹਾਂ ਅਹੁਦਿਆਂ ’ਤੇ ਚੋਣ ਆਨਲਾਈਨ ਲਿਖਤੀ ਪ੍ਰੀਖਿਆ ਦੇ ਮਾਧਿਅਮ ਤੋਂ ਕੀਤੀ ਜਾਵੇਗੀ। ਅਪਲਾਈ ਕਰਨ ਲਈ ਕਿਸੇ ਪ੍ਰਕਾਰ ਦੀ ਕੋਈ ਫ਼ੀਸ ਨਹੀਂ ਦੇਣੀ ਹੋਵੇਗੀ। ਉਮੀਦਵਾਰ ਅਧਿਕਾਰਤ ਵੈੱਬਸਾਈਟ http://www.nhmmp.gov.in/ ਅਤੇ https://mpnhm-cho.samshrm.com/ ’ਤੇ ਜਾ ਕੇ ਅਪਲਾਈ ਕਰ ਸਕਦੇ ਹਨ।-----


author

Tanu

Content Editor

Related News