ਮੱਛਰ ਕੰਟਰੋਲ ਲਈ ਹਮਲਾਵਰ ਮੱਛੀਆਂ ਦੀ ਵਰਤੋਂ ''ਤੇ NGT ਨੇ ਕੇਂਦਰ ਤੋਂ ਮੰਗਿਆ ਜਵਾਬ
Monday, Feb 03, 2025 - 12:28 PM (IST)
ਨਵੀਂ ਦਿੱਲੀ- ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨ. ਜੀ. ਟੀ.) ਨੇ ਮੱਛਰ ਕੰਟਰੋਲ ਲਈ ਮੱਛੀਆਂ ਦੀਆਂ 2 ਬਹੁਤ ਜ਼ਿਆਦਾ ਹਮਲਾਵਰ ਅਤੇ ਵਿਦੇਸ਼ੀ ਪ੍ਰਜਾਤੀਆਂ ਦੀ ‘ਜੈਵਿਕ ਏਜੰਟ’ ਵਜੋਂ ਵਰਤੋਂ ਕੀਤੇ ਜਾਣ ਨੂੰ ਲੈ ਕੇ ਕੇਂਦਰ ਤੋਂ ਜਵਾਬ ਮੰਗਿਆ ਹੈ। ਟ੍ਰਿਬਿਊਨਲ ਨੇ ਮੱਛੀਆਂ ਦੀਆਂ 2 ਪ੍ਰਜਾਤੀਆਂ ‘ਗੰਬੂਸਿਆ ਏਫਿਨਿਸ’ (ਮਸਕੀਟੋਫਿਸ਼) ਅਤੇ ‘ਪੋਸਿਲਿਆ ਰੇਟਿਕੁਲਤਾ’ (ਗੁੱਪੀ) ਨਾਲ ਜੁੜੀ ਇਕ ਪਟੀਸ਼ਨ ’ਤੇ ਸੁਣਵਾਈ ਕੀਤੀ। ਇਨ੍ਹਾਂ ਮੱਛੀਆਂ ਨੂੰ ਵੱਖ-ਵੱਖ ਸੂਬਿਆਂ ’ਚ ਮੱਛਰਾਂ ਦੀ ਗਿਣਤੀ ਨੂੰ ਕੰਟਰੋਲ ਕਰਨ ਲਈ ਜਲ ਭੰਡਾਰਾਂ ’ਚ ਛੱਡਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ATM ਤੋਂ ਪੈਸੇ ਕਢਵਾਉਣ 'ਤੇ ਵਧੀ ਫੀਸ, ਅੱਜ ਤੋਂ ਲਾਗੂ ਹੋ ਗਏ ਨਵੇਂ ਨਿਯਮ
ਪਟੀਸ਼ਨ ’ਚ ਕਿਹਾ ਗਿਆ ਹੈ ਕਿ ‘ਮਸਕੀਟੋਫਿਸ਼’ ਨੂੰ ਇਕੱਠੇ ਕਰ ਕੇ ਉਨ੍ਹਾਂ ਨੂੰ ਜਲ ਭੰਡਾਰਾਂ ’ਚ ਛੱਡਣ ਵਾਲੇ ਸੂਬਿਆਂ ’ਚ ਆਸਾਮ, ਅਰੁਣਾਚਲ ਪ੍ਰਦੇਸ਼, ਗੁਜਰਾਤ, ਕਰਨਾਟਕ, ਮਹਾਰਾਸ਼ਟਰ, ਰਾਜਸਥਾਨ, ਤਾਮਿਲਨਾਡੂ, ਉੱਤਰ ਪ੍ਰਦੇਸ਼, ਓਡਿਸ਼ਾ, ਪੰਜਾਬ ਅਤੇ ਆਂਧਰਾ ਪ੍ਰਦੇਸ਼ ਸ਼ਾਮਲ ਹਨ, ਜਦੋਂ ਕਿ ‘ਗੁੱਪੀ’ ਪ੍ਰਜਾਤੀ ਨੂੰ ਮਹਾਰਾਸ਼ਟਰ, ਕਰਨਾਟਕ ਅਤੇ ਓਡਿਸ਼ਾ ’ਚ ਛੱਡਿਆ ਗਿਆ ਸੀ। ਪਟੀਸ਼ਨ ’ਚ ਕਿਹਾ ਗਿਆ ਹੈ ਕਿ ਰਾਸ਼ਟਰੀ ਜੈਵ ਵਿਭਿੰਨਤਾ ਅਥਾਰਟੀ ਨੇ ਮੱਛੀਆਂ ਦੀਆਂ ਇਨ੍ਹਾਂ 2 ਪ੍ਰਜਾਤੀਆਂ ਨੂੰ ‘ਹਮਲਾਵਰ’ ਅਤੇ ਵਿਦੇਸ਼ੀ ਐਲਾਨਿਆ ਹੈ ਅਤੇ ਇਨ੍ਹਾਂ ਨੇ ਸਥਾਨਕ ਜਲ-ਵਾਤਾਵਰਣ ਪ੍ਰਣਾਲੀ ’ਤੇ ਉਲਟ ਅਸਰ ਪਾਇਆ ਹੈ, ਜਿਸ ਨਾਲ ਦੇਸੀ ਮੱਛੀ ਪ੍ਰਜਾਤੀਆਂ ਲਈ ਭੋਜਨ ਦੀ ਕਮੀ ਹੋ ਰਹੀ ਹੈ। ਪਟੀਸ਼ਨ ’ਚ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਰਗੇ ਦੇਸ਼ਾਂ ਵੱਲੋਂ ਮਸਕੀਟੋਫਿਸ਼ ’ਤੇ ਲਾਈ ਗਈ ਰੋਕ ਦਾ ਵੀ ਜ਼ਿਕਰ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8