AI ਨਾਲ ਬਣੀ ਵੀਡੀਓ ਪਾਉਣੀ ਪੈ ਸਕਦੀ ਭਾਰੀ! ਕੇਂਦਰ ਨੇ ਕੱਸਿਆ ਸ਼ਿਕੰਜਾ, 3 ਘੰਟੇ ''ਚ....

Tuesday, Feb 10, 2026 - 09:28 PM (IST)

AI ਨਾਲ ਬਣੀ ਵੀਡੀਓ ਪਾਉਣੀ ਪੈ ਸਕਦੀ ਭਾਰੀ! ਕੇਂਦਰ ਨੇ ਕੱਸਿਆ ਸ਼ਿਕੰਜਾ, 3 ਘੰਟੇ ''ਚ....

ਨਵੀਂ ਦਿੱਲੀ: ਅਜੋਕੇ ਸਮੇਂ 'ਚ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਵਰਤੋਂ ਬਹੁਤ ਤੇਜ਼ੀ ਨਾਲ ਵਧ ਰਹੀ ਹੈ, ਜਿਸ ਕਾਰਨ ਸੋਸ਼ਲ ਮੀਡੀਆ 'ਤੇ ਅਜਿਹੇ ਵੀਡੀਓ ਅਤੇ ਫੋਟੋਆਂ ਵਾਇਰਲ ਹੋ ਰਹੀਆਂ ਹਨ ਜੋ ਦੇਖਣ ਵਿੱਚ ਬਿਲਕੁਲ ਸੱਚ ਲੱਗਦੀਆਂ ਹਨ। ਇਸ 'ਤੇ ਨੱਥ ਪਾਉਣ ਲਈ ਕੇਂਦਰ ਸਰਕਾਰ ਨੇ AI-generated ਅਤੇ ਡੀਪਫੇਕ (Deepfake) ਕੰਟੈਂਟ ਵਿਰੁੱਧ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਸੂਚਨਾ ਤਕਨਾਲੋਜੀ ਨਿਯਮ, 2021 ਵਿੱਚ ਸੋਧ ਕਰਕੇ ਹੁਣ AI ਕੰਟੈਂਟ ਨੂੰ ਰਸਮੀ ਤੌਰ 'ਤੇ ਡਿਜੀਟਲ ਕਾਨੂੰਨਾਂ ਦੇ ਦਾਇਰੇ ਵਿੱਚ ਲਿਆਂਦਾ ਗਿਆ ਹੈ।

ਨਵੇਂ ਨਿਯਮਾਂ ਦੀਆਂ ਮੁੱਖ ਗੱਲਾਂ
3 ਘੰਟਿਆਂ ਵਿੱਚ ਹੋਵੇਗੀ ਕਾਰਵਾਈ:
ਨਵੇਂ IT ਨਿਯਮਾਂ ਅਨੁਸਾਰ, ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਹੁਣ ਕਿਸੇ ਵੀ ਇਤਰਾਜ਼ਯੋਗ ਜਾਂ ਗਲਤ AI ਕੰਟੈਂਟ ਨੂੰ 3 ਘੰਟਿਆਂ ਦੇ ਅੰਦਰ-ਅੰਦਰ ਹਟਾਉਣਾ ਹੋਵੇਗਾ। ਪਹਿਲਾਂ ਇਹ ਸਮਾਂ ਸੀਮਾ 36 ਘੰਟੇ ਸੀ।

ਲੇਬਲਿੰਗ ਹੋਈ ਲਾਜ਼ਮੀ: ਹੁਣ AI ਨਾਲ ਤਿਆਰ ਕੀਤੇ ਗਏ ਹਰ ਕੰਟੈਂਟ 'ਤੇ ਸਾਫ਼ ਅਤੇ ਵੱਡਾ ਲੇਬਲ ਲਗਾਉਣਾ ਜ਼ਰੂਰੀ ਹੋਵੇਗਾ। ਯੂਜ਼ਰਸ ਨੂੰ ਵੀ ਇਹ ਦੱਸਣਾ ਪਵੇਗਾ ਕਿ ਉਨ੍ਹਾਂ ਵੱਲੋਂ ਅਪਲੋਡ ਕੀਤਾ ਗਿਆ ਕੰਟੈਂਟ AI ਦੀ ਮਦਦ ਨਾਲ ਬਣਾਇਆ ਜਾਂ ਬਦਲਿਆ ਗਿਆ ਹੈ।

ਟੈਕਨੀਕਲ ਮਾਰਕਰਸ: ਪਲੇਟਫਾਰਮਾਂ ਨੂੰ ਕੰਟੈਂਟ ਵਿੱਚ metadata ਜਾਂ technical provenance markers ਵਰਗੇ ਯੂਨੀਕ ਕੋਡ ਜੋੜਨੇ ਪੈਣਗੇ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੰਟੈਂਟ ਕਿੱਥੇ ਅਤੇ ਕਿਸ ਸਿਸਟਮ ਰਾਹੀਂ ਬਣਾਇਆ ਗਿਆ ਹੈ।

ਕਾਨੂੰਨੀ ਕਾਰਵਾਈ: ਬੱਚਿਆਂ ਦੇ ਜਿਨਸੀ ਸ਼ੋਸ਼ਣ (CSAM), ਅਸ਼ਲੀਲ ਸਮੱਗਰੀ, ਜਾਅਲੀ ਇਲੈਕਟ੍ਰਾਨਿਕ ਰਿਕਾਰਡ ਅਤੇ ਕਿਸੇ ਦੀ ਪਛਾਣ ਜਾਂ ਆਵਾਜ਼ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਵਾਲੇ ਡੀਪਫੇਕ ਨੂੰ ਹੁਣ ਅਪਰਾਧ ਮੰਨਿਆ ਜਾਵੇਗਾ। ਅਜਿਹੇ ਮਾਮਲਿਆਂ ਵਿੱਚ ਭਾਰਤੀ ਨਿਆਂ ਸੰਹਿਤਾ (BNS), POCSO ਐਕਟ ਅਤੇ ਹੋਰ ਸਖ਼ਤ ਕਾਨੂੰਨਾਂ ਤਹਿਤ ਕਾਰਵਾਈ ਕੀਤੀ ਜਾਵੇਗੀ।

ਸੋਸ਼ਲ ਮੀਡੀਆ ਕੰਪਨੀਆਂ ਦੀ ਵਧੇਗੀ ਜ਼ਿੰਮੇਵਾਰੀ
ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਪਲੇਟਫਾਰਮ ਇਨ੍ਹਾਂ ਨਿਯਮਾਂ ਦੀ ਪਾਲਣਾ ਨਹੀਂ ਕਰਦੇ, ਤਾਂ ਉਹ IT ਐਕਟ ਦੀ ਧਾਰਾ 79 ਤਹਿਤ ਮਿਲਣ ਵਾਲੀ 'Safe Harbour' ਸੁਰੱਖਿਆ ਗੁਆ ਦੇਣਗੇ। ਇਸ ਦਾ ਮਤਲਬ ਹੈ ਕਿ ਗਲਤ ਪੋਸਟ ਲਈ ਹੁਣ ਸਿਰਫ਼ ਯੂਜ਼ਰ ਹੀ ਨਹੀਂ, ਸਗੋਂ ਸੋਸ਼ਲ ਮੀਡੀਆ ਕੰਪਨੀ ਵੀ ਕਾਨੂੰਨੀ ਤੌਰ 'ਤੇ ਜ਼ਿੰਮੇਵਾਰ ਹੋਵੇਗੀ। ਦੱਸ ਦੇਈਏ ਕਿ ਇਹ ਨਵੇਂ ਨਿਯਮ 20 ਫਰਵਰੀ ਤੋਂ ਲਾਗੂ ਹੋਣ ਜਾ ਰਹੇ ਹਨ, ਜਿਸ ਦਾ ਮੁੱਖ ਮਕਸਦ ਇੰਟਰਨੈੱਟ ਨੂੰ ਸੁਰੱਖਿਅਤ ਅਤੇ ਭਰੋਸੇਮੰਦ ਬਣਾਉਣਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News