ਕੀ ਬਾਜ਼ਾਰ ਨੂੰ ਕੰਟਰੋਲ ਕਰ ਰਹੀ ਸੀ ਇੰਡੀਗੋ? ਉਡਾਣਾਂ ਰੱਦ ਕਰਨ ’ਤੇ CCI ਦਾ ਵੱਡਾ ਸਵਾਲ!

Saturday, Feb 07, 2026 - 07:35 AM (IST)

ਕੀ ਬਾਜ਼ਾਰ ਨੂੰ ਕੰਟਰੋਲ ਕਰ ਰਹੀ ਸੀ ਇੰਡੀਗੋ? ਉਡਾਣਾਂ ਰੱਦ ਕਰਨ ’ਤੇ CCI ਦਾ ਵੱਡਾ ਸਵਾਲ!

ਨਵੀਂ ਦਿੱਲੀ (ਇੰਟ.) - ਦਸੰਬਰ 2025 ’ਚ ਹਜ਼ਾਰਾਂ ਉਡਾਣਾਂ ਦਾ ਅਚਾਨਕ ਰੱਦ ਹੋਣਾ ਹੁਣ ਸਿਰਫ਼ ਸੰਚਾਲਨ ਦੀ ਗਲਤੀ ਨਹੀਂ, ਸਗੋਂ ਮੁਕਾਬਲੇਬਾਜ਼ੀ ਕਾਨੂੰਨ ਦੇ ਦਾਇਰੇ ’ਚ ਇਕ ਗੰਭੀਰ ਸਵਾਲ ਬਣ ਗਿਆ ਹੈ। ਇਸੇ ਕੜੀ ਤਹਿਤ ਕੰਪੀਟੀਸ਼ਨ ਕਮਿਸ਼ਨ ਆਫ ਇੰਡੀਆ (ਸੀ.ਸੀ.ਆਈ.) ਨੇ ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਖ਼ਿਲਾਫ਼ ਰਸਮੀ ਅਤੇ ਵਿਸਤ੍ਰਿਤ ਜਾਂਚ ਸ਼ੁਰੂ ਕਰ ਦਿੱਤੀ ਹੈ। ਕਮਿਸ਼ਨ ਦਾ ਮੁੱਢਲੇ ਤੌਰ ’ਤੇ ਮੰਨਣਾ ਹੈ ਕਿ ਵੱਡੇ ਪੱਧਰ ’ਤੇ ਉਡਾਣਾਂ ਰੱਦ ਕਰ ਕੇ ਬਾਜ਼ਾਰ ਵਿਚ ਸੇਵਾਵਾਂ ਦੀ ‘ਬਣਾਉਟੀ ਕਮੀ’ ਪੈਦਾ ਕੀਤੀ ਗਈ, ਜਿਸ ਦਾ ਸਿੱਧਾ ਨੁਕਸਾਨ ਯਾਤਰੀਆਂ ਨੂੰ ਝੱਲਣਾ ਪਿਆ। ਇੱਥੇ ਸਭ ਤੋਂ ਗੰਭੀਰ ਸਵਾਲ ਇਹ ਹੈ ਕਿ ਕੀ ਇੰਡੀਗੋ ਬਾਜ਼ਾਰ ਨੂੰ ਕੰਟਰੋਲ ਕਰ ਰਿਹਾ ਸੀ? ਦੱਸਿਆ ਜਾ ਰਿਹਾ ਹੈ ਕਿ ਜਾਂਚ ਵਿਚ ਇਨ੍ਹਾਂ ਸਾਰੇ ਪਹਿਲੂਆਂ ਦੀ ਵੀ ਪਰਖ ਕੀਤੀ ਜਾਵੇਗੀ।

ਇਹ ਵੀ ਪੜ੍ਹੋ : 1 ਮਾਰਚ ਤੋਂ ਸਕੂਲਾਂ 'ਚ ਮੋਬਾਈਲ ਫੋਨ ਬੈਨ, ਫੜੇ ਜਾਣ 'ਤੇ ਲੱਗੇਗਾ 500 ਰੁਪਏ ਜੁਰਮਾਨਾ, CM ਸੁੱਖੂ ਦਾ ਵੱਡਾ ਐਲਾਨ

16 ਪੇਜਾਂ ਦਾ ਹੁਕਮ ਗੰਭੀਰ ਸੰਕੇਤ
ਸੀ.ਸੀ.ਆਈ. ਦੇ 16 ਪੇਜਾਂ ਦੇ ਹੁਕਮ ’ਚ ਸਾਫ਼ ਕਿਹਾ ਗਿਆ ਹੈ ਕਿ ਦਸੰਬਰ 2025 ਦੇ ਪੀਕ ਟ੍ਰੈਵਲ ਸੀਜ਼ਨ ’ਚ ਇੰਡੀਗੋ ਵੱਲੋਂ ਹਜ਼ਾਰਾਂ ਉਡਾਣਾਂ ਰੱਦ ਕਰਨਾ ਯਾਤਰੀਆਂ ਲਈ ਭਾਰੀ ਪ੍ਰੇਸ਼ਾਨੀ ਦਾ ਕਾਰਨ ਬਣਿਆ। ਕਮਿਸ਼ਨ ਮੁਤਾਬਕ, ਜਦੋਂ ਮੰਗ ਆਪਣੇ ਸਿਖਰ ’ਤੇ ਸੀ, ਉਸੇ ਸਮੇਂ ਸੇਵਾਵਾਂ ਨੂੰ ਸੀਮਤ ਕਰ ਦੇਣਾ ਸੇਵਾ ਤੋਂ ਪ੍ਰਭਾਵਸ਼ਾਲੀ ਢੰਗ ਨਾਲ ਹਟਣ ਵਰਗਾ ਕਦਮ ਮੰਨਿਆ ਜਾ ਸਕਦਾ ਹੈ। ਕਮਿਸ਼ਨ ਦਾ ਕਹਿਣਾ ਹੈ ਕਿ ਉਡਾਣਾਂ ਦੀ ਅਚਾਨਕ ਕਮੀ ਕਾਰਨ ਯਾਤਰੀਆਂ ਕੋਲ ਜਾਂ ਤਾਂ ਯਾਤਰਾ ਰੱਦ ਕਰਨ ਦਾ ਬਦਲ ਬਚਿਆ, ਜਾਂ ਫਿਰ ਦੂਜੀਆਂ ਏਅਰਲਾਈਨਾਂ ਦੀਆਂ ਬਹੁਤ ਮਹਿੰਗੀਆਂ ਟਿਕਟਾਂ ਖਰੀਦਣ ਦੀ ਮਜਬੂਰੀ। ਇਹ ਸਥਿਤੀ ਮੁਕਾਬਲੇਬਾਜ਼ੀ ਨੂੰ ਸੀਮਤ ਕਰਦੀ ਹੈ ਅਤੇ ਖਪਤਕਾਰਾਂ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ।

ਇਹ ਵੀ ਪੜ੍ਹੋ : ਚਾਈਨਾ ਡੋਰ ਨਾਲ ਹੋਈ ਮੌਤ! ਦਰਜ ਹੋਵੇਗਾ ਕਤਲ ਦਾ ਪਰਚਾ, ਸਖ਼ਤ ਹੋਈ UP ਸਰਕਾਰ

ਦਬਦਬਾ ਬਣਿਆ ਜਾਂਚ ਦਾ ਕੇਂਦਰ
ਸੀ.ਸੀ.ਆਈ. ਨੇ ਆਪਣੇ ਹੁਕਮ ’ਚ ਇਹ ਵੀ ਰੇਖਾਬੱਧ ਕੀਤਾ ਕਿ ਇੰਡੀਗੋ ਘਰੇਲੂ ਹਵਾਬਾਜ਼ੀ ਬਾਜ਼ਾਰ ਵਿਚ ਕਰੀਬ 60 ਫ਼ੀਸਦੀ ਤੋਂ ਵੱਧ ਹਿੱਸੇਦਾਰੀ ਰੱਖਦੀ ਹੈ ਅਤੇ ਉਸ ਕੋਲ ਵਿਰੋਧੀ ਕੰਪਨੀਆਂ ਦੀ ਤੁਲਨਾ ਵਿਚ ਕਿਤੇ ਵੱਡਾ ਬੇੜਾ ਹੈ। ਕਮਿਸ਼ਨ ਅਨੁਸਾਰ, ਇੰਨੀ ਮਜ਼ਬੂਤ ਸਥਿਤੀ ਵਿਚ ਚੁੱਕਿਆ ਗਿਆ ਕੋਈ ਵੀ ਕਦਮ ਦਬਦਬੇ ਦੀ ਦੁਰਵਰਤੋਂ ਦੀ ਸ਼੍ਰੇਣੀ ਵਿਚ ਆ ਸਕਦਾ ਹੈ। ਹੁਣ ਮਾਮਲੇ ਦੀ ਜਾਂਚ ਸੀ.ਸੀ.ਆਈ. ਦੇ ਡਾਇਰੈਕਟਰ ਜਨਰਲ (ਡੀ.ਜੀ.) ਕਰਨਗੇ, ਜੋ ਇਹ ਪਰਖਣਗੇ ਕਿ ਕੀ ਉਡਾਣਾਂ ਰੱਦ ਕਰਨਾ ਸਿਰਫ ਸੰਚਾਲਨ ਕਾਰਨ ਸੀ ਜਾਂ ਫਿਰ ਬਾਜ਼ਾਰ ਨੂੰ ਪ੍ਰਭਾਵਿਤ ਕਰਨ ਦੀ ਕੋਈ ਰਣਨੀਤੀ। ਜਾਂਚ ਰਿਪੋਰਟ ਆਉਣ ਤੋਂ ਬਾਅਦ ਹੀ ਤੈਅ ਹੋਵੇਗਾ ਕਿ ਇੰਡੀਗੋ ’ਤੇ ਜੁਰਮਾਨਾ ਜਾਂ ਹੋਰ ਸਖ਼ਤ ਨਿਰਦੇਸ਼ ਲਗਾਏ ਜਾਣਗੇ ਜਾਂ ਨਹੀਂ।

ਇਹ ਵੀ ਪੜ੍ਹੋ : ਮੁੜ ਮਹਿੰਗਾ ਹੋਇਆ ਸੋਨਾ-ਚਾਂਦੀ, ਕੀਮਤਾਂ ਨੇ ਮਾਰੀ ਵੱਡੀ ਛਲਾਂਗ

ਕਿਉਂ ਅਹਿਮ ਹੈ ਇਹ ਮਾਮਲਾ
ਇਹ ਕੇਸ ਸਿਰਫ਼ ਇੰਡੀਗੋ ਤੱਕ ਸੀਮਤ ਨਹੀਂ ਹੈ। ਜੇ ਸੀ.ਸੀ.ਆਈ. ਦੀ ਜਾਂਚ ਵਿਚ ਦੋਸ਼ ਸਹੀ ਪਾਏ ਜਾਂਦੇ ਹਨ, ਤਾਂ ਇਹ ਫ਼ੈਸਲਾ ਪੂਰੇ ਐਵੀਏਸ਼ਨ ਸੈਕਟਰ ਲਈ ਇਕ ਮਿਸਾਲ ਬਣ ਸਕਦਾ ਹੈ, ਜਿੱਥੇ ਪੀਕ ਸੀਜ਼ਨ ਵਿਚ ਉਡਾਣਾਂ ਰੱਦ ਕਰ ਕੇ ਕੀਮਤਾਂ ਅਤੇ ਬਦਲਾਂ ਨੂੰ ਪ੍ਰਭਾਵਿਤ ਕਰਨ ’ਤੇ ਸਖ਼ਤ ਨਜ਼ਰ ਰੱਖੀ ਜਾਵੇਗੀ। ਸੀ.ਸੀ.ਆਈ. ਦਾ ਸਭ ਤੋਂ ਅਹਿਮ ਐਂਗਲ ਇਹ ਹੈ ਕਿ ਮੰ ਪੀਕ ਟ੍ਰੈਵਲ ਸੀਜ਼ਨ ’ਚ ਹਜ਼ਾਰਾਂ ਉਡਾਣਾਂ ਰੱਦ ਹੋਣ ਨਾਲ ਸੇਵਾਵਾਂ ਦੀ ਉਪਲੱਬਧਤਾ ਅਚਾਨਕ ਘਟ ਗਈ, ਜਦਕਿ ਮੰਗ ਬਣੀ ਰਹੀ। ਅਜਿਹੀ ਸਥਿਤੀ ਨੂੰ ਅਰਥਸ਼ਾਸਤਰ ਦੀ ਭਾਸ਼ਾ ’ਚ ‘ਬਣਾਊਟੀ ਕਮੀ’ ਕਿਹਾ ਜਾਂਦਾ ਹੈ, ਜਿੱਥੇ ਸੇਵਾਵਾਂ ਉਪਲੱਬਧ ਹੋਣ ਦੇ ਬਾਵਜੂਦ ਬਾਜ਼ਾਰ ਤੋਂ ਹਟਾ ਦਿੱਤੀਆਂ ਜਾਂਦੀਆਂ ਹਨ। ਜੇਕਰ ਜਾਂਚ ਵਿਚ ਇਹ ਸਾਹਮਣੇ ਆਉਂਦਾ ਹੈ ਕਿ ਉਡਾਣਾਂ ਤਕਨੀਕੀ ਜਾਂ ਸੁਰੱਖਿਆ ਕਾਰਨਾਂ ਕਰ ਕੇ ਨਹੀਂ, ਸਗੋਂ ਪ੍ਰਬੰਧਕੀ ਫ਼ੈਸਲਿਆਂ ਕਾਰਨ ਰੱਦ ਕੀਤੀਆਂ ਗਈਆਂ ਸਨ, ਤਾਂ ਇਸ ਨੂੰ ਸਿੱਧੇ ਤੌਰ ’ਤੇ ਮੁਕਾਬਲੇਬਾਜ਼ੀ ਕਾਨੂੰਨ ਦੀ ਉਲੰਘਣਾ ਮੰਨਿਆ ਜਾਵੇਗਾ।

ਇਹ ਵੀ ਪੜ੍ਹੋ : ਜਲੰਧਰ 'ਚ ਵੱਡੀ ਵਾਰਦਾਤ: ਮਾਡਲ ਟਾਊਨ ਗੁਰਦੁਆਰਾ ਸਾਹਿਬ ਦੇ ਬਾਹਰ ਅੰਨ੍ਹੇਵਾਹ ਫਾਇਰਿੰਗ, ਇਕ ਵਿਅਕਤੀ ਦੀ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News