NGO ਨੇ ਸ਼੍ਰੀਨਗਰ ''ਚ ਔਰਤਾਂ ਲਈ ਮੁਫ਼ਤ ਕਟਿੰਗ, ਸਿਲਾਈ ਸਿਖਣ ਦਾ ਕੇਂਦਰ ਕੀਤਾ ਸ਼ੁਰੂ

Monday, Nov 13, 2023 - 01:03 PM (IST)

NGO ਨੇ ਸ਼੍ਰੀਨਗਰ ''ਚ ਔਰਤਾਂ ਲਈ ਮੁਫ਼ਤ ਕਟਿੰਗ, ਸਿਲਾਈ ਸਿਖਣ ਦਾ ਕੇਂਦਰ ਕੀਤਾ ਸ਼ੁਰੂ

ਸ਼੍ਰੀਨਗਰ (ਏਜੰਸੀ)- ਭਾਰਤ ਵਿਕਾਸ ਪ੍ਰੀਸ਼ਦ, ਸ਼੍ਰੀਨਗਰ ਸ਼ਾਖਾ ਨੇ ਸਸ਼ਕਤੀਕਰਣ ਅਤੇ ਕੌਸ਼ਲ ਵਿਕਾਸ ਦੀ ਦਿਸ਼ਾ 'ਚ ਇਕ ਮਹੱਤਵਪੂਰਨ ਕਦਮ ਚੁੱਕਦੇ ਹੋਏ ਸ਼੍ਰੀਨਗਰ ਦੇ ਰੋਨੀ ਮੁਹੱਲਾ ਖੇਤਰ 'ਚ ਔਰਤਾਂ ਲਈ ਇਕ ਮੁਫ਼ਤ ਕਟਿੰਗ ਅਤੇ ਸਿਲਾਈ ਕੇਂਦਰ ਦਾ ਉਦਘਾਟਨ ਕੀਤਾ ਹੈ। ਇਸ ਪਹਿਲ ਦਾ ਮਕਸਦ ਨਾ ਸਿਰਫ਼ ਕੀਮਤੀ ਕੌਸ਼ਲ ਪ੍ਰਦਾਨ ਕਰਨਾ ਹੈ ਸਗੋਂ ਭਾਈਚਾਰੇ 'ਚ ਔਰਤਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨਾ ਵੀ ਹੈ। ਨਵੇਂ ਸਥਾਪਤ ਕੇਂਦਰ, ਜੋ ਆਧੁਨਿਕ ਸਿਲਾਈ ਮਸ਼ੀਨਾਂ ਅਤੇ ਸਿਖਲਾਈ ਸਹੂਲਤਾਂ ਨਾਲ ਲੈੱਸ ਹੈ, ਕੁੜੀਆਂ ਨੂੰ ਕਟਾਈ ਅਤੇ ਸਿਲਾਈ 'ਚ ਵਿਹਾਰਕ ਕੌਸ਼ਲ ਪ੍ਰਦਾਨ ਕਰ ਕੇ ਮਜ਼ਬੂਤ ਬਣਾਉਣਾ ਚਾਹੁੰਦਾ ਹੈ। ਇਹ ਪਹਿਲ ਆਤਮਨਿਰਭਰਤਾ ਅਤੇ ਟਿਕਾਊ ਵਿਕਾਸ ਨੂੰ ਉਤਸ਼ਾਹ ਦੇਣ ਲਈ ਐੱਨ.ਜੀ.ਓ. ਦੀ ਵਚਨਬੱਧਤਾ ਦੇ ਅਨੁਰੂਪ ਹੈ। 

PunjabKesari

ਉਦਘਾਟਨ ਸਮਾਰੋਹ 'ਚ ਇਕ ਨਿਊਜ਼ ਚੈਨਲ ਨਾਲ ਗੱਲ ਕਰਦੇ ਹੋਏ 'ਭਾਰਤ ਵਿਕਾਸ ਪ੍ਰੀਸ਼ਦ' ਦੀ ਮਹਿਲਾ ਮੁਖੀ ਬਰਕਤ ਕੌਰ ਨੇ ਖੇਤਰ 'ਚ ਔਰਤਾਂ ਦੇ ਜੀਵਨ 'ਤੇ ਕੇਂਦਰ ਦੇ ਸਕਾਰਾਤਮਕ ਪ੍ਰਭਾਵ ਬਾਰੇ ਉਤਸ਼ਾਹ ਜ਼ਾਹਰ ਕੀਤਾ ਅਤੇ ਕਿਹਾ,''ਅਸੀਂ ਮੰਨਦੇ ਹਾਂ ਕਿ ਵਪਾਰਕ ਪੇਸ਼ਕਸ਼ ਕਰ ਕੇ ਕਟਾਈ ਅਤੇ ਸਿਲਾਈ 'ਚ ਟਰੇਨਿੰਗ ਨਾਲ, ਅਸੀਂ ਕੁੜੀਆਂ ਨੂੰ ਆਰਥਿਕ ਰੂਪ ਨਾਲ ਆਜ਼ਾਦ ਬਣਨ ਅਤੇ ਆਪਣੇ ਭਾਈਚਾਰੇ ਦੇ ਵਿਕਾਸ 'ਚ ਯੋਗਦਾਨ ਲਈ ਮਜ਼ਬੂਤ ਬਣਾ ਸਕਦੇ ਹਾਂ।'' ਬਰਕਤ ਕੌਰ ਨੇ ਕਿਹਾ,''ਹੁਣ ਅਸੀਂ ਸਿਖਾਵਾਂਗੇ ਅਤੇ ਇਕ ਵਾਰ ਜਦੋਂ ਉਹ ਸਿੱਖ ਜਾਣਗੇ ਤਾਂ ਅਸੀਂ ਹਰੇਕ ਨੂੰ ਇਕ ਮਸ਼ੀਨ ਤਹਫ਼ੇ ਵਜੋਂ ਦੇਵਾਂਗੇ। ਇਸ ਤਰ੍ਹਾਂ ਉਹ ਮਸ਼ੀਨ ਦਾ ਉਪਯੋਗ ਘਰੋਂ ਜਾਂ ਕਿਤੇ ਹੋਰ ਆਪਣੀ ਰੋਜ਼ੀ-ਰੋਟੀ ਕਮਾਉਣ ਲਈ ਕਰ ਸਕਦੀਆਂ ਹਨ।'' ਪ੍ਰੋਗਰਾਮ ਨਾ ਸਿਰਫ਼ ਕੌਸ਼ਲ ਵਿਕਾਸ ਦੀ ਜ਼ਰੂਰਤ ਨੂੰ ਸੰਬੋਧਨ ਕਰਦਾ ਹੈ ਸਗੋਂ ਭਾਈਚਾਰੇ ਦੇ ਅੰਦਰ ਰੁਜ਼ਗਾਰ ਦੇ ਮੌਕਾ ਪੈਦਾ ਕਰ ਕੇ ਇਕ ਪ੍ਰਭਾਵਸ਼ਾਲੀ ਪ੍ਰਭਾਵ ਪੈਦਾ ਕਰਨ ਦੀ ਵੀ ਕੋਸ਼ਿਸ਼ ਕਰਦਾ ਹੈ। ਕੇਂਦਰ ਦੇ ਪਾਠਕ੍ਰਮ 'ਚ ਕਟਾਈ, ਸਿਲਾਈ ਅਤੇ ਕੱਪੜਾ ਉਤਪਾਦਨ ਦੇ ਵੱਖ-ਵੱਖ ਪਹਿਲੂਆਂ ਨੂੰ ਸ਼ਾਮਲ ਕਰਨ ਲਈ ਵਿਆਪਕ ਸਿਖਲਾਈ ਮਾਡਿਊਲ ਸ਼ਾਮਲ ਹੈ। ਸਥਾਨਕ ਵਾਸੀਆਂ ਵਿਸ਼ੇਸ਼ ਕਰ ਕੇ ਪ੍ਰੋਗਰਾਮ 'ਚ ਹਿੱਸਾ ਲੈਣ ਵਾਲੀਆਂ ਔਰਤਾਂ ਨੇ ਇਸ ਪਹਿਲ ਦਾ ਸੁਆਗਤ ਕੀਤਾ ਹੈ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

DIsha

Content Editor

Related News