ਭਾਰਤ, ਬ੍ਰਿਟੇਨ ਵਿਚਾਲੇ FTA ''ਤੇ ਅਗਲੇ ਦੌਰ ਦੀ ਗੱਲਬਾਤ ਨਵੰਬਰ ''ਚ ਹੋਣ ਦੀ ਸੰਭਾਵਨਾ
Wednesday, Oct 16, 2024 - 05:56 PM (IST)
ਨਵੀਂ ਦਿੱਲੀ (ਏਜੰਸੀ)- ਭਾਰਤ ਅਤੇ ਬ੍ਰਿਟੇਨ ਦਰਮਿਆਨ ਪ੍ਰਸਤਾਵਿਤ ਮੁਕਤ ਵਪਾਰ ਸਮਝੌਤੇ (ਐੱਫ.ਟੀ.ਏ.) ਲਈ ਅਗਲੇ ਦੌਰ ਦੀ ਗੱਲਬਾਤ ਨਵੰਬਰ ਵਿਚ ਹੋਣ ਦੀ ਸੰਭਾਵਨਾ ਹੈ। ਇਕ ਸੀਨੀਅਰ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਕਿਹਾ ਕਿ 30 ਅਕਤੂਬਰ ਨੂੰ ਬ੍ਰਿਟੇਨ 'ਚ ਬਜਟ ਪੇਸ਼ ਕੀਤਾ ਜਾਵੇਗਾ ਅਤੇ ਉਸ ਤੋਂ ਬਾਅਦ 'ਸਾਨੂੰ ਉਮੀਦ ਹੈ ਕਿ ਬ੍ਰਿਟੇਨ ਅਗਲੇ ਦੌਰ ਦੀ ਗੱਲਬਾਤ ਲਈ ਅੱਗੇ ਆਵੇਗਾ।' ਬ੍ਰਿਟੇਨ ਦੇ ਅਧਿਕਾਰੀ ਆਪਣੇ ਨਵੇਂ ਮੰਤਰੀਆਂ ਨੂੰ ਪ੍ਰਸਤਾਵਿਤ ਮੁਕਤ ਵਪਾਰ ਸਮਝੌਤੇ (FTA) ਬਾਰੇ ਵੀ ਜਾਣਕਾਰੀ ਦੇ ਰਹੇ ਹਨ। ਪ੍ਰਸਤਾਵਿਤ FTA ਲਈ ਭਾਰਤ-ਬ੍ਰਿਟੇਨ ਗੱਲਬਾਤ ਜਨਵਰੀ 2022 ਵਿੱਚ ਸ਼ੁਰੂ ਹੋਈ ਸੀ।
ਇਹ ਵੀ ਪੜ੍ਹੋ: ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ, ਕਾਰ ਹਾਦਸੇ 'ਚ 5 ਭਾਰਤੀਆਂ ਦੀ ਮੌਤ
ਦੋਵਾਂ ਦੇਸ਼ਾਂ ਵਿੱਚ ਆਮ ਚੋਣਾਂ ਦੇ ਮੱਦੇਨਜ਼ਰ 14ਵੇਂ ਦੌਰ ਦੀ ਗੱਲਬਾਤ ਰੁੱਕ ਗਈ ਸੀ। ਵਸਤੂਆਂ ਅਤੇ ਸੇਵਾਵਾਂ ਦੋਵਾਂ ਖੇਤਰਾਂ ਵਿੱਚ ਮੁੱਦੇ ਲੰਬਿਤ ਹਨ। ਭਾਰਤੀ ਉਦਯੋਗ, ਸੂਚਨਾ ਤਕਨਾਲੋਜੀ ਅਤੇ ਸਿਹਤ ਸੰਭਾਲ ਵਰਗੇ ਖੇਤਰਾਂ ਤੋਂ ਆਪਣੇ ਹੁਨਰਮੰਦ ਪੇਸ਼ੇਵਰਾਂ ਲਈ ਬ੍ਰਿਟੇਨ ਦੇ ਬਾਜ਼ਾਰ ਤੱਕ ਵਧੇਰੇ ਪਹੁੰਚ ਦੀ ਮੰਗ ਕਰ ਰਿਹਾ ਹੈ। ਇਸ ਤੋਂ ਇਲਾਵਾ ਭਾਰਤ ਜ਼ੀਰੋ ਕਸਟਮ ਡਿਊਟੀ 'ਤੇ ਕਈ ਵਸਤੂਆਂ ਲਈ ਬਾਜ਼ਾਰ ਪਹੁੰਚ ਦੀ ਮੰਗ ਵੀ ਕਰ ਰਿਹਾ ਹੈ। ਦੂਜੇ ਪਾਸੇ, ਬ੍ਰਿਟੇਨ, ਸਕਾਚ ਵਿਸਕੀ, ਇਲੈਕਟ੍ਰਿਕ ਵਾਹਨ, ਭੇਡ ਦਾ ਮਾਸ, ਚਾਕਲੇਟ ਅਤੇ ਕੁਝ 'ਕੰਫੈਕਸ਼ਨਰੀ' ਵਸਤੂਆਂ 'ਤੇ ਦਰਾਮਦ ਡਿਊਟੀ 'ਚ ਮਹੱਤਵਪੂਰਨ ਕਟੌਤੀ ਦੀ ਮੰਗ ਕਰ ਰਿਹਾ ਹੈ।
ਇਹ ਵੀ ਪੜ੍ਹੋ: ਡੀਜ਼ਲ ਹੋ ਗਿਆ ਮਹਿੰਗਾ, 5 ਰੁਪਏ ਵਧਾ 'ਤੀ ਕੀਮਤ
ਬ੍ਰਿਟੇਨ ਦੂਰਸੰਚਾਰ, ਕਾਨੂੰਨੀ ਅਤੇ ਵਿੱਤੀ ਸੇਵਾਵਾਂ (ਬੈਂਕਿੰਗ ਅਤੇ ਬੀਮਾ) ਵਰਗੇ ਖੇਤਰਾਂ ਵਿੱਚ ਭਾਰਤੀ ਬਾਜ਼ਾਰਾਂ ਵਿੱਚ ਬ੍ਰਿਟੇਨ ਸੇਵਾਵਾਂ ਲਈ ਵਧੇਰੇ ਮੌਕਿਆਂ ਦੀ ਖੋਜ ਕਰ ਰਿਹਾ ਹੈ। ਦੋਵੇਂ ਦੇਸ਼ ਦੁਵੱਲੀ ਨਿਵੇਸ਼ ਸੰਧੀ (ਬੀ.ਆਈ.ਟੀ.) 'ਤੇ ਵੀ ਗੱਲਬਾਤ ਕਰ ਰਹੇ ਹਨ। ਸਮਝੌਤੇ ਵਿੱਚ 26 ਅਧਿਆਏ ਸ਼ਾਮਲ ਹਨ, ਜਿਨ੍ਹਾਂ ਵਿਚ ਮਾਲ, ਸੇਵਾਵਾਂ, ਨਿਵੇਸ਼ ਅਤੇ ਬੌਧਿਕ ਸੰਪਤੀ ਅਧਿਕਾਰ ਸ਼ਾਮਲ ਹਨ। ਭਾਰਤ ਅਤੇ ਯੂਕੇ ਦਰਮਿਆਨ ਦੁਵੱਲਾ ਵਪਾਰ 2022-23 ਵਿੱਚ 20.36 ਅਰਬ ਅਮਰੀਕੀ ਡਾਲਰ ਤੋਂ ਵੱਧ ਕੇ 2023-24 ਵਿੱਚ 21.34 ਅਰਬ ਅਮਰੀਕੀ ਡਾਲਰ ਹੋ ਗਿਆ।
ਇਹ ਵੀ ਪੜ੍ਹੋ: ਕੈਨੇਡਾ ਦੇ ਪੱਖ 'ਚ ਅਮਰੀਕਾ ਦਾ ਬਿਆਨ, ਨਿੱਝਰ ਮਾਮਲੇ ਦੀ ਜਾਂਚ 'ਚ ਭਾਰਤ ਨਹੀਂ ਕਰ ਰਿਹਾ ਸਹਿਯੋਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8