ਫਰਾਂਸ ਜਾਣ ਵਾਲਿਆਂ ਲਈ ਅਹਿਮ ਖਬਰ, ਸਰਕਾਰ ਨੇ ਕੀਤਾ ਇਹ ਵੱਡਾ ਐਲਾਨ

Thursday, Apr 22, 2021 - 04:25 AM (IST)

ਫਰਾਂਸ ਜਾਣ ਵਾਲਿਆਂ ਲਈ ਅਹਿਮ ਖਬਰ, ਸਰਕਾਰ ਨੇ ਕੀਤਾ ਇਹ ਵੱਡਾ ਐਲਾਨ

ਪੈਰਿਸ - ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਵਿਚਾਲੇ ਦੁਨੀਆ ਭਰ ਦੇ ਮੁਲਕ ਇਸ ਦਾ ਸਾਹਮਣਾ ਕਰ ਰਹੇ ਹਨ ਪਰ ਭਾਰਤ ਵਿਚ ਇਸ ਵਾਰ ਕੋਰੋਨਾ ਹੁਣ 'ਕਾਲ' ਬਣ ਚੁੱਕਿਆ ਹੈ। ਹਰ ਦਿਨ ਜਿਥੇ ਕੋਰੋਨਾ ਪਾਜ਼ੇਟਿਵਾਂ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ ਅਤੇ ਉਥੇ ਹੀ ਮੌਤਾਂ ਦੀ ਗਿਣਤੀ ਵਿਚ ਵੀ ਇਜ਼ਾਫਾ ਹੋਇਆ ਹੈ। ਕੋਰੋਨਾ ਕਾਰਣ ਭਾਰਤ ਦੇ ਵਿਗੜਦੇ ਹਾਲਾਤਾਂ ਨੂੰ ਦੇਖਦੇ ਹੋਏ ਫਰਾਂਸ ਨੇ ਭਾਰਤ ਤੋਂ ਆਉਣ ਵਾਲੇ ਲੋਕਾਂ ਸਬੰਧੀ ਇਕ ਵੱਡਾ ਫੈਸਲਾ ਲਿਆ ਹੈ।

ਇਹ ਵੀ ਪੜੋ ਇਮਰਾਨ ਖਾਨ ਨੇ 'ਅਮਿਤਾਭ ਬੱਚਨ' ਦੀ ਇਹ ਕਲਿੱਪ ਕੀਤੀ ਸ਼ੇਅਰ, ਹੁਣ ਲੋਕ ਉਡਾ ਰਹੇ ਮਜ਼ਾਕ

ਫਰਾਂਸ ਸਰਕਾਰ ਦੇ ਇਕ ਬੁਲਾਰੇ ਗੇਬ੍ਰਿਯਲ ਅਟਾਲ ਨੇ ਫੈਸਲਾ ਬਾਰੇ ਦੱਸਦੇ ਹੋਏ ਆਖਿਆ ਕਿ ਭਾਰਤ ਤੋਂ ਫਰਾਂਸ ਆਉਣ ਵਾਲੇ ਯਾਤਰੀਆਂ ਨੂੰ 10 ਦਿਨਾਂ ਲਈ ਕੁਆਰੰਟਾਈਨ ਕੀਤਾ ਜਾਵੇਗਾ। ਉਨ੍ਹਾਂ ਅੱਗੇ ਆਖਿਆ ਕਿ ਭਾਰਤੀ ਦੀ ਸਥਿਤੀ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ ਜਿਥੇ ਤੇਜ਼ੀ ਨਾਲ ਮਰੀਜ਼ ਵਧ ਰਹੇ ਹਨ। ਇਹ ਫੈਸਲਾ ਪੈਰਿਸ ਵੱਲੋਂ ਬ੍ਰਾਜ਼ੀਲ ਤੋਂ ਆਉਣ ਵਾਲੀਆਂ ਉਡਾਣਾਂ 'ਤੇ ਬੈਨ ਲਾਉਣ ਦੇ ਐਲਾਨ ਤੋਂ ਕੁਝ ਦਿਨਾਂ ਬਾਅਦ ਆਇਆ ਹੈ ਤਾਂ ਜੋ ਪੀ-1 ਕੋਰੋਨਾਵਾਇਰਸ ਸਟ੍ਰੇਨ ਨੂੰ ਰੋਕਿਆ ਜਾ ਸਕੇ। ਅਰਜਨਟੀਨਾ, ਚਿਲੀ ਅਤੇ ਦੱਖਣੀ ਅਫਰੀਕਾ ਦੇ ਯਾਤਰੀਆਂ ਲਈ ਲਾਜ਼ਮੀ ਕੁਆਰੰਟਾਈਨ ਰਹਿਣ ਦਾ ਹੁਕਮ ਦਿੱਤਾ ਹੈ।

ਇਹ ਵੀ ਪੜੋ UK ਨੇ ਭਾਰਤ ਨੂੰ ਪਾਇਆ 'Red List' 'ਚ, ਯਾਤਰੀਆਂ ਦੀ ਐਂਟਰੀ 'ਤੇ ਲਾਇਆ ਬੈਨ

ਦੱਸ ਦਈਏ ਕਿ ਇਸ ਤੋਂ ਪਹਿਲਾਂ ਭਾਰਤ ਵਿਚ ਵਧ ਰਹੇ ਕੋਰੋਨਾ ਨੂੰ ਦੇਖਦੇ ਹੋਏ ਯੂ. ਕੇ. ਨੇ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਦੀ ਆਪਣੇ ਮੁਲਕ ਵਿਚ ਦਾਖਲ ਹੋਣ 'ਤੇ ਬੈਨ ਲਾ ਦਿੱਤਾ ਸੀ ਅਤੇ ਨਾਲ ਹੀ ਭਾਰਤ ਦੇ ਗੁਆਂਢੀ ਮੁਲਕ ਪਾਕਿਸਤਾਨ ਨੇ ਵੀ ਕੋਰੋਨਾ ਦਾ ਕਹਿਰ ਵੱਧਦੇ ਦੇਖ ਭਾਰਤੀਆਂ ਲਈ 2 ਹਫਤੇ ਲਈ ਆਪਣੀਆਂ ਸਰਹੱਦਾਂ ਅਤੇ ਹਵਾਈ ਖੇਤਰ ਬੰਦ ਕਰ ਦਿੱਤੇ ਸਨ। ਉਥੇ ਹੀ ਭਾਰਤ ਵਿਚ ਹੁਣ ਤੱਕ ਕੋਰੋਨਾ ਦੇ 15,731,566 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 183,088 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 13,312,271 ਲੋਕ ਸਿਹਤਯਾਬ ਹੋ ਚੁੱਕੇ ਹਨ।

ਇਹ ਵੀ ਪੜੋ ਲਾਕਡਾਊਨ ਖਤਮ ਹੁੰਦੇ ਹੀ ਲੋਕਾਂ ਨਾਲ ਰੈਸਤੋਰੈਂਟ ਹੋਏ ਫੁਲ, ਪੀ ਗਏ 28 ਲੱਖ ਲੀਟਰ 'ਬੀਅਰ'


author

Khushdeep Jassi

Content Editor

Related News