AajTak ਦੇ ਮਸ਼ਹੂਰ ਨਿਊਜ਼ ਐਂਕਰ ਰੋਹਿਤ ਸਰਦਾਨਾ ਦਾ ਦਿਹਾਂਤ

Friday, Apr 30, 2021 - 01:09 PM (IST)

ਨਵੀਂ ਦਿੱਲੀ- ਮਸ਼ਹੂਰ ਨਿਊਜ਼ ਐਂਕਰ ਰੋਹਿਤ ਸਰਦਾਨਾ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। ਰੋਹਿਤ ਸਰਦਾਨਾ ਦੀ ਆਰ.ਟੀ.-ਪੀ.ਸੀ.ਆਰ. ਰਿਪੋਰਟ ਨੈਗੇਟਿਵ ਆਈ ਹੈ। ਜਦੋਂ ਉਨ੍ਹਾਂ ਨੇ ਛਾਤੀ ਦੀ ਸੀਟੀ ਸਕੈਨ ਕਰਵਾਈ ਤਾਂ ਉਸ 'ਚ ਕੋਰੋਨਾ ਦੀ ਪੁਸ਼ਟੀ ਹੋਈ। ਰੋਹਿਤ ਨੂੰ ਕੱਲ ਯਾਨੀ ਵੀਰਵਾਰ ਨੂੰ ਮੈਟਰੋ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਅੱਜ ਯਾਨੀ ਸ਼ੁੱਕਰਵਾਰ ਸਵੇਰੇ ਦਿਲ ਦਾ ਦੌਰਾ ਪੈਣ ਨਾਲ ਉਨ੍ਹਾਂ ਦੀ ਮੌਤ ਹੋ ਗਈ। 

ਲੰਬੇ ਸਮੇਂ ਤੱਕ ਜੀ ਨਿਊਜ਼ 'ਚ ਐਂਕਰ ਰਹੇ ਰੋਹਿਤ ਸਰਦਾਨਾ ਇੰਨੀਂ ਦਿਨੀਂ ਆਜ ਤੱਕ ਨਿਊਜ਼ ਚੈਨਲ 'ਚ ਐਂਕਰ ਵਜੋਂ ਕੰਮ ਕਰ ਰਹੇ ਸਨ। ਸੁਧੀਰ ਚੌਧਰੀ ਨੇ ਟਵੀਟ ਕੀਤਾ,''ਹੁਣ ਤੋਂ ਥੋੜ੍ਹੀ ਦੇਰ ਪਹਿਲਾਂ ਜਿਤੇਂਦਰ ਸ਼ਰਮਾ ਦਾ ਫ਼ੋਨ ਆਇਆ। ਉਸ ਨੇ ਜੋ ਕਿਹਾ ਸੁਣ ਕੇ ਮੇਰੇ ਹੱਥ ਕੰਬਣ ਲੱਗੇ। ਸਾਡੇ ਦੋਸਤ ਅਤੇ ਸਹਿਯੋਗੀ ਰੋਹਿਤ ਸਰਦਾਨਾ ਦੀ ਮੌਤ ਦੀ ਖ਼ਬਰ ਸੀ। ਇਹ ਵਾਇਰਸ ਸਾਡੇ ਇੰਨੇ ਕਰੀਬ ਤੋਂ ਕਿਸੇ ਨੂੰ ਉਠਾ ਲੈ ਜਾਵੇਗਾ ਇਹ ਕਲਪਣਾ ਨਹੀਂ ਕੀਤੀ ਸੀ। ਇਸ ਲਈ ਮੈਂ ਤਿਆਰ ਨਹੀਂ ਸੀ। ਇਹ ਭਗਵਾਨ ਦੀ ਨਾਇਨਸਾਫ਼ੀ ਹੈ। ਓਮ ਸ਼ਾਂਤੀ।''

PunjabKesari

ਲੰਬੇ ਸਮੇਂ ਤੋਂ ਟੀਵੀ ਮੀਡੀਆ ਦਾ ਚਿਹਰਾ ਰਹੇ ਰੋਹਿਤ ਸਰਦਾਨਾ ਇੰਨੀਂ ਦਿਨੀਂ 'ਆਜ ਤੱਕ' ਨਿਊਜ਼ ਚੈਨਲ 'ਤੇ ਪ੍ਰਸਾਰਿਤ ਹੋਣ ਵਾਲੇ ਸ਼ੋਅ 'ਦੰਗਲ' ਦੀ ਐਂਕਰਿੰਗ ਕਰਦੇ ਸਨ। 2018 'ਚ ਹੀ ਰੋਹਿਤ ਸਰਦਾਨਾ ਨੂੰ ਗਣੇਸ਼ ਸ਼ੰਕਰ ਵਿਦਿਆਰਥੀ ਪੁਰਸਕਾਰ ਨਾਲ ਨਵਾਜਿਆ ਗਿਆ ਸੀ। ਸੀਨੀਅਰ ਪੱਤਰਕਾਰ ਰਾਜਦੀਪ ਸਰਦੇਸਾਈ ਨੇ ਵੀ ਰੋਹਿਤ ਸਰਦਾਨਾ ਦੀ ਮੌਤ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਟਵਿੱਟਰ 'ਤੇ ਸ਼ਰਧਾਂਜਲੀ ਦਿੰਦੇ ਹੋਏ ਕਿਹਾ,''ਦੋਸਤੋ ਬੇਹੱਦ ਦੁਖ਼ਦ ਖ਼ਬਰ ਹੈ। ਮਸ਼ਹੂਰ ਟੀਵੀ ਨਿਊਜ਼ ਐਂਕਰ ਰੋਹਿਤ ਸਰਦਾਨਾ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੂੰ ਅੱਜ ਸਵੇਰੇ ਦਿਲ ਦਾ ਦੌਰਾ ਪਿਆ। ਉਨ੍ਹਾਂ ਦੇ ਪਰਿਵਾਰ ਦੇ ਪ੍ਰਤੀ ਡੂੰਘੀ ਹਮਦਰਦੀ।''


DIsha

Content Editor

Related News