ਪ੍ਰੇਮ ਵਿਆਹ ਦਾ ਖ਼ੌਫ਼ਨਾਕ ਅੰਤ, ਤਿੰਨ ਦਿਨ ਬਾਅਦ ਮਿਲੀਆਂ ਪ੍ਰੇਮੀ-ਪ੍ਰੇਮਿਕਾ ਦੀਆਂ ਲਾਸ਼ਾਂ

Friday, Nov 03, 2023 - 07:22 PM (IST)

ਪ੍ਰੇਮ ਵਿਆਹ ਦਾ ਖ਼ੌਫ਼ਨਾਕ ਅੰਤ, ਤਿੰਨ ਦਿਨ ਬਾਅਦ ਮਿਲੀਆਂ ਪ੍ਰੇਮੀ-ਪ੍ਰੇਮਿਕਾ ਦੀਆਂ ਲਾਸ਼ਾਂ

ਚੇਨਈ (ਵਾਰਤਾ)- ਤਾਮਿਲਨਾਡੂ ਦੇ ਦੱਖਣ ਥੂਥੁਕੁਡੀ ਜ਼ਿਲ੍ਹੇ 'ਚ ਮਾਤਾ-ਪਿਤਾ ਦੀ ਇੱਛਾ ਦੇ ਵਿਰੁੱਧ ਵਿਆਹ ਕਰਨ ਵਾਲੇ ਇਕ ਨਵਵਿਆਹੇ ਜੋੜੇ ਦਾ 6 ਲੋਕਾਂ ਨੇ ਕਤਲ ਕਰ ਦਿੱਤਾ। ਪ੍ਰੇਮੀ ਜੋੜੇ ਨੇ 3 ਦਿਨ ਪਹਿਲਾਂ ਹੀ ਵਿਆਹ ਕਰਵਾਇਆ ਸੀ। ਪੁਲਸ ਨੇ ਕਿਹਾ ਕਿ ਜੋੜੇ ਦੀ ਪਛਾਣ ਵੀ. ਮੈਰਿਸੇਲਵਮ (24) ਅਤੇ ਕਾਰਥੀਆ (20) ਵਜੋਂ ਹੋਈ ਹੈ, ਜੋ ਇਕ ਹੀ ਭਾਈਚਾਰੇ ਦੇ ਸਨ ਅਤੇ ਦੋਹਾਂ 'ਚ ਪ੍ਰੇਮ ਸੰਬੰਧ ਸਨ। ਕੁੜੀ ਦੇ ਘਰ ਵਾਲੇ ਇਸ ਦੇ ਵਿਰੋਧ 'ਚ ਸਨ, ਜਿਸ ਕਾਰਨ ਉਹ 30 ਅਕਤੂਬਰ ਨੂੰ ਮੈਰਿਸੇਲਵਮ ਨਾਲ ਕੋਵਿਲਪੱਟੀ ਚਲੀ ਗਈ। ਉਨ੍ਹਾਂ ਨੇ ਉਸੇ ਦਿਨ ਸਬ-ਰਜਿਸਟਰਾਰ ਦਫ਼ਤਰ 'ਚ ਵਿਆਹ ਕਰ ਲਿਆ ਅਤੇ ਬੁੱਧਵਾਰ ਤੱਕ ਕੋਵਿਲਪੱਟੀ 'ਚ ਰਹੇ। 

ਇਹ ਵੀ ਪੜ੍ਹੋ : ਹਿੰਦੂ ਦੇਵੀ-ਦੇਵਤਿਆਂ ਦੀਆਂ ਇਤਰਾਜ਼ਯੋਗ ਤਸਵੀਰਾਂ ਆਨਲਾਈਨ ਵੇਚਣ ਦੇ ਦੋਸ਼ 'ਚ ਵਿਅਕਤੀ ਗ੍ਰਿਫ਼ਤਾਰ

ਉਨ੍ਹਾਂ ਦੱਸਿਆ ਕਿ ਵੀਰਵਾਰ ਜਦੋਂ ਮੈਰੀਸੇਲਵਮ ਕਾਰਥੀਗਾ ਨੂੰ ਲੈ ਕੇ ਮੁਰੂਗੇਸਨ ਨਗਰ 'ਚ ਆਪਣੇ ਘਰ ਪਹੁੰਚਿਆ ਤਾਂ ਉਸ ਦੇ ਮਾਤਾ-ਪਿਤਾ ਨੇ ਉਨ੍ਹਾਂ ਦਾ ਵਿਆਹ ਸਵੀਕਾਰ ਕਰ ਲਿਆ। ਜਦੋਂ ਉਸ ਦੇ ਮਾਤਾ-ਪਿਤਾ ਕੰਮ 'ਤੇ ਗਏ ਸਨ ਤਾਂ ਸ਼ਾਮ ਦੇ ਸਮੇਂ ਤਿੰਨ ਮੋਟਰਸਾਈਕਲਾਂ 'ਤੇ ਆਏ 6 ਮੈਂਬਰੀ ਗਿਰੋਹ ਨੇ ਉਨ੍ਹਾਂ ਦੇ ਘਰ ਆ ਕੇ ਜੋੜੇ ਦਾ ਕਤਲ ਕਰ ਦਿੱਤਾ ਅਤੇ ਮੌਕੇ ਤੋਂ ਦੌੜ ਗਏ। ਸੀਨੀਅਰ ਪੁਲਸ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਥੂਥੁਕੁਡੀ ਸਕਾਰੀ ਮੈਡੀਕਲ ਕਾਲਜ ਹਸਪਤਾਲ 'ਚ ਭੇਜ ਦਿੱਤਾ। ਪੁਲਸ ਨੂੰ ਸ਼ੱਕ ਹੈ ਕਿ ਕੁੜੀ ਦਾ ਪਰਿਵਾਰ ਇਸ ਕਤਲ 'ਚ ਸ਼ਾਮਲ ਹੋ ਸਕਦਾ ਹੈ। ਘਟਨਾ ਨਾਲ ਇਲਾਕੇ 'ਚ ਸੋਗ ਦੀ ਲਹਿਰ ਹੈ ਅਤੇ ਤਣਾਅ ਨੂੰ ਦੇਖਦੇ ਹੋਏ ਸੁਰੱਖਿਆ ਵਧਾ ਦਿੱਤੀ ਗਈ ਹੈ। ਪੁਲਸ ਸੁਪਰਡੈਂਟ ਐੱਲ. ਬਾਲਾਜੀ ਸਰਵਨਨ ਨੇ ਹਾਦਸੇ ਵਾਲੀ ਜਗ੍ਹਾ ਦਾ ਦੌਰਾ ਕੀਤਾ ਅਤੇ ਕਿਹਾ ਕਿ ਅਪਰਾਧੀਆਂ ਨੂੰ ਫੜਨ ਲਈ ਤਿੰਨ ਵਿਸ਼ੇਸ਼ ਟੀਮਾਂ ਗਠਿਤ ਕੀਤੀਆਂ ਗਈਆਂ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News