ਵਿਆਹ 'ਚ ਲਾੜੀ ਨੇ ਕਰ 'ਤਾ ਅਜਿਹਾ ਸਵਾਲ, ਲਾੜੇ ਨੇ ਸ਼ਰਮ ਨਾਲ ਜੋੜ ਲਏ ਹੱਥ

Wednesday, Feb 26, 2025 - 03:56 PM (IST)

ਵਿਆਹ 'ਚ ਲਾੜੀ ਨੇ ਕਰ 'ਤਾ ਅਜਿਹਾ ਸਵਾਲ, ਲਾੜੇ ਨੇ ਸ਼ਰਮ ਨਾਲ ਜੋੜ ਲਏ ਹੱਥ

ਨੈਸ਼ਨਲ ਡੈਸਕ- ਜਦੋਂ ਇਕ ਮੁੰਡਾ ਅਤੇ ਕੁੜੀ ਲੰਬੇ ਸਮੇਂ ਤੋਂ ਰਿਸ਼ਤੇ ਵਿਚ ਹੁੰਦੇ ਹਨ ਤਾਂ ਉਨ੍ਹਾਂ ਦਾ ਸੁਫ਼ਨਾ ਹੁੰਦਾ ਹੈ ਕਿ ਇਕ ਦਿਨ ਉਹ ਦੋਵੇਂ ਵਿਆਹ ਦੇ ਪਵਿੱਤਰ ਬੰਧਨ 'ਚ ਬੱਝ ਜਾਣ। ਜਿਸ ਲਈ ਪਤਾ ਨਹੀਂ ਕਿੰਨੀਆਂ ਕੋਸ਼ਿਸ਼ਾਂ ਕਰਨੀਆਂ ਪੈਂਦੀਆਂ ਹਨ। ਪਰ ਜਦੋਂ ਦੋ ਪਿਆਰ ਕਰਨ ਵਾਲੇ ਵਿਆਹ ਦੇ ਪਵਿੱਤਰ ਬੰਧਨ ਵਿਚ ਬੱਝ ਜਾਂਦੇ ਹਨ ਤਾਂ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਲੱਗਦਾ ਹੈ ਕਿ ਇਨ੍ਹਾਂ ਦੋਹਾਂ ਵਿਚ ਬਹੁਤ ਪਿਆਰ ਹੈ ਪਰ ਕੀ ਜੇਕਰ ਸੱਤ ਫੇਰੇ ਲੈਣ ਮਗਰੋਂ ਤੁਹਾਡੀ ਪਤਨੀ ਤੁਹਾਨੂੰ ਰਿਸ਼ਤੇਦਾਰਾਂ ਦੇ ਸਾਹਮਣੇ ਹੀ ਪੁੱਛੇ ਕਿ ਤੁਸੀਂ ਉਸ ਨੂੰ ਪਿਆਰ ਕਰਦੇ ਹੋ ਜਾਂ ਨਹੀਂ। ਯਕੀਨਨ ਤੁਸੀਂ ਵੀ ਸੋਚਾਂ ਵਿਚ ਪੈ ਜਾਓਗੇ।

ਇਹ ਵੀ ਪੜ੍ਹੋ-  ਪ੍ਰੇਮੀ ਨਾਲ ਹੋਟਲ ਪਹੁੰਚੀ ਪ੍ਰੇਮਿਕਾ, ਫਿਰ ਹੋਇਆ ਕੁਝ ਅਜਿਹਾ ਕਿ ਦੌੜੀ ਆਈ ਪੁਲਸ

ਅਜਿਹੀ ਹੀ ਇਕ ਹੈਰਾਨ ਕਰਨ ਵਾਲੀ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਵਾਇਰਲ ਹੋ ਰਿਹਾ ਹੈ, ਜਿਸ ਵਿਚ ਵਿਆਹ ਹੋਣ ਮਗਰੋਂ ਇਕ ਨਵੀਂ ਨਵੇਲੀ ਲਾੜੀ ਆਪਣੇ ਪਤੀ ਤੋਂ ਪੁੱਛਦੀ ਹੈ-  "Do you love me", ਜਿਸ ਤੋਂ ਬਾਅਦ ਵਿਆਹ ਵਿਚ ਸ਼ਾਮਲ ਹੋਏ ਸਾਰੇ ਦੋਸਤ, ਰਿਸ਼ਤੇਦਾਰ ਅਤੇ ਪਤੀ ਵੀ ਹੈਰਾਨ ਰਹਿ ਜਾਂਦਾ ਹੈ।

ਪਤਨੀ ਦੇ ਇਸ ਸਵਾਲ 'ਤੇ ਪਤੀ ਜਵਾਬ ਵੀ ਕਾਫੀ ਮਜ਼ੇਦਾਰ ਦਿੰਦਾ ਹੈ, ਜਿਸ ਨੂੰ ਸੁਣਦੇ ਹੀ ਵਿਆਹ ਵਿਚ ਸ਼ਾਮਲ ਹੋਏ ਮਹਿਮਾਨ ਹੱਸਣ ਲੱਗੇ ਹਨ। ਦਰਅਸਲ ਪਤੀ ਜਵਾਬ ਦਿੰਦੇ ਹੋਏ ਕਹਿੰਦਾ ਹੈ ਕਿ ਸ਼ਰਮ ਕਰ ਲਓ, ਫੇਰੇ ਹੋ ਚੁੱਕੇ ਹਨ। ਵੀਡੀਓ ਵਿਚ ਰਿਸ਼ਤੇਦਾਰ ਵੀ ਆਖ ਰਹੇ ਹਨ ਕਿ ਵਿਆਹ ਹੋ ਗਿਆ ਹੈ ਹੋਰ ਕੀ ਚਾਹੀਦਾ ਹੈ। ਹਾਲਾਂਕਿ ਨਵੀਂ ਨਵੇਲੀ ਲਾੜੀ ਫਿਰ ਤੋਂ ਆਪਣੇ ਪਤੀ ਨੂੰ ਪੁੱਛਦੀ ਹੈ ਕਿ ਕੀ ਤੁਸੀਂ ਮੈਨੂੰ ਪਿਆਰ ਕਰਦੇ ਹੋ। ਜਿਸ ਤੋਂ ਬਾਅਦ ਪਤੀ ਦੋਵੇਂ ਹੱਥ ਜੋੜ ਲੈਂਦਾ ਹੈ।

ਇਹ ਵੀ ਪੜ੍ਹੋ- ਕਤਲ ਮਗਰੋਂ ਪਤੀ ਦਾ ਹੈਰਾਨੀਜਨਕ ਖ਼ੁਲਾਸਾ, 'ਮੇਲੇ 'ਚ ਗੁਆਚ ਗਈ ਤੁਹਾਡੀ ਮਾਂ...'

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Tanu

Content Editor

Related News