ਸਹੁਰੇ ਪਹੁੰਚਣ ਤੋਂ ਪਹਿਲਾਂ ਲਾੜੀ ਨੂੰ ਪਿੰਡ ਵਾਸੀਆਂ ਨੇ ‘ਮੂੰਹ ਦਿਖਾਈ’ ’ਚ ਸੌਂਪੀ ਪਿੰਡ ਦੀ ਪ੍ਰਧਾਨਗੀ

Monday, Jul 05, 2021 - 06:22 PM (IST)

ਸਹੁਰੇ ਪਹੁੰਚਣ ਤੋਂ ਪਹਿਲਾਂ ਲਾੜੀ ਨੂੰ ਪਿੰਡ ਵਾਸੀਆਂ ਨੇ ‘ਮੂੰਹ ਦਿਖਾਈ’ ’ਚ ਸੌਂਪੀ ਪਿੰਡ ਦੀ ਪ੍ਰਧਾਨਗੀ

ਬਰੇਲੀ (ਭਾਸ਼ਾ)— ਆਪਣੀ ਨਵੀਂ ਚੁਣੀ ਗਈ ਪਿੰਡ ਦੀ ਪ੍ਰਧਾਨ ਦਾ ਅਜਿਹਾ ਸਵਾਗਤ ਕਰਨ ਦੀ ਮਿਸਾਲ ਸ਼ਾਇਦ ਹੀ ਕਿਤੇ ਮਿਲੇ। ਬਰੇਲੀ ਵਿਚ ਚੋਣ ਲੜਨ ਲਈ ਅਦਾਲਤ ’ਚ ਵਿਆਹ ਅਤੇ ਫਿਰ ਚੁਣੇ ਜਾਣ ਤੋਂ ਬਾਅਦ ਪੂਰੇ ਰੀਤੀ-ਰਿਵਾਜ ਨਾਲ ਵਿਆਹ ਕਰ ਕੇ ਹੈਲੀਕਾਪਟਰ ਤੋਂ ਸਹੁਰੇ ਘਰ ਪਹੁੰਚੀ ਇਕ ਮਹਿਲਾ ਪ੍ਰਧਾਨ ਦਾ ਪਿੰਡ ਵਾਸੀਆਂ ਨੇ ਗਰਮਜੋਸ਼ੀ ਨਾਲ ਸਵਾਗਤ ਕੀਤਾ। ਬਦਾਯੂੰ ਜ਼ਿਲ੍ਹੇ ਦੇ ਉਝਾਨੀ ਕਸਬੇ ਦੀ ਧੀ ਸੁਨੀਤਾ ਵਰਮਾ ਨੂੰ ਸਹੁਰੇ ਪਹੁੰਚਣ ਤੋਂ ਪਹਿਲਾਂ ਪਿੰਡ ਦੇ ਲੋਕਾਂ ਨੇ ‘ਮੂੰਹ ਦਿਖਾਈ’ ਵਿਚ ਪਿੰਡ ਦੀ ਪ੍ਰਧਾਨਗੀ ਸੌਂਪ ਦਿੱਤੀ। 

ਇਹ ਵੀ ਪੜ੍ਹੋ : ਲੋੜ ਕਾਢ ਦੀ ਮਾਂ : ਤਾਲਾਬੰਦੀ ਦੇ ਝੰਬੇ ਪਿਓ-ਪੁੱਤ ਨੇ ਸਾਈਕਲ ਨੂੰ ਬਣਾਇਆ ਖੇਤ ਵਾਹੁਣ ਦਾ ਸਾਧਨ

ਮਹਿਲਾ ਪ੍ਰਧਾਨ ਹੈਲੀਕਾਪਟਰ ’ਚ ਆਈ ਸਹੁਰੇ—
ਬੀਤੇ ਸ਼ਨੀਵਾਰ ਨੂੰ ਵਿਆਹ ਦੀਆਂ ਰਸਮਾਂ ਪੂਰੇ ਰੀਤੀ-ਰਿਵਾਜ ਨਾਲ ਕੀਤੀਆਂ ਗਈਆਂ ਅਤੇ ਵਿਦਾਈ ਉੱਡਣ ਖਟੋਲੇ ਯਾਨੀ ਕਿ ਹੈਲੀਕਾਪਟਰ ਤੋਂ ਹੋਈ ਤਾਂ ਆਪਣੀ ਨਵੀਂ ਪ੍ਰਧਾਨ ਦੇ ਸਵਾਗਤ ਵਿਚ ਪੂਰਾ ਪਿੰਡ ਉਮੜ ਪਿਆ। ਦਰਅਸਲ ਬਦਾਯੂ ਸਥਿਤ ਉਝਾਨੀ ਦੇ ਬਹਾਦੁਰਗੰਜ ਮੁਹੱਲੇ ਦੇ ਵਾਸੀ ਭਾਜਪਾ ਦੇ ਨਗਰ ਉੱਪ ਪ੍ਰਧਾਨ ਵੇਦਰਾਮ ਲੋਧੀ ਨੇ ਆਪਣੀ ਧੀ ਸੁਨੀਤਾ ਵਰਮਾ ਦਾ ਵਿਆਹ ਬਰੇਲੀ ’ਚ ਆਂਵਲਾ ਖੇਤਰ ਦੇ ਆਲਮਪੁਰ ਕੋਟ ਪਿੰਡ ਦੇ ਵਾਸੀ ਸ਼੍ਰੀਪਾਲ ਲੋਧੀ ਦੇ ਪੁੱਤਰ ਓਮੇਂਦਰ ਸਿੰਘ ਨਾਲ ਤੈਅ ਕੀਤਾ ਸੀ। ਸ਼੍ਰੀਪਾਲ ਦਾ ਪਰਿਵਾਰ ਵੀ ਸਿਆਸਤ ਨਾਲ ਜੁੜਿਆ ਹੈ।  ਖ਼ੁਦ ਉਨ੍ਹਾਂ ਦੀ ਪਤਨੀ ਵੀ ਦੋ ਵਾਰ ਪ੍ਰਧਾਨ ਰਹਿ ਚੁੱਕੀ ਹੈ। ਇੱਧਰ ਸੁਨੀਤਾ ਦਾ ਰਿਸ਼ਤਾ ਤੈਅ ਹੋਣ ਤੋਂ ਬਾਅਦ ਪੰਚਾਇਤ ਚੋਣਾਂ ਵੀ ਆ ਗਈਆਂ। ਸ਼੍ਰੀਪਾਲ ਨੇ ਦੱਸਿਆ ਕਿ ਰਿਸ਼ਤਾ ਤੈਅ ਹੁੰਦੇ ਹੀ ਉਨ੍ਹਾਂ ਨੇ ਹੋਣ ਵਾਲੀ ਨੂੰਹ ਨੂੰ ਪ੍ਰਧਾਨ ਚੋਣਾਂ ਲੜਾਉਣ ਦਾ ਮਨ ਬਣਾਇਆ। 

ਇਹ ਵੀ ਪੜ੍ਹੋ : ਪੁਲਸ ਮੁਲਾਜ਼ਮ ਨੇ ਬਜ਼ੁਰਗ ਨੂੰ ਪਿੱਠ ’ਤੇ ਬਿਠਾ ਪਹੁੰਚਾਇਆ ਟੀਕਾਕਰਨ ਕੇਂਦਰ, ਦਿਲ ਨੂੰ ਛੂਹ ਲਵੇਗੀ ਵੀਡੀਓ

‘ਮੂੰਹ ਦਿਖਾਈ’ ’ਚ ਪਿੰਡ ਵਾਸੀਆਂ ਨੇ ਸੌਂਪੀ ਪਿੰਡ ਦੀ ਪ੍ਰਧਾਨਗੀ—
ਪਿੰਡ ਦੀ ਵੋਟਰ ਸੂਚੀ ਵਿਚ ਸੁਨੀਤਾ ਦਾ ਨਾਂ ਦਰਜ ਕਰਾਉਣਾ ਸੀ ਅਤੇ ਵਿਆਹ ਲਈ ਉੱਚਿਤ ਸਮਾਂ ਨਹੀਂ ਸੀ, ਇਸ ਲਈ ਅਦਾਲਤ ’ਚ ਵਿਆਹ ਦਾ ਫ਼ੈਸਲਾ ਕੀਤਾ ਗਿਆ। ਉਸ ਤੋਂ ਬਾਅਦ ਸੂਚੀ ਵਿਚ ਸੁਨੀਤਾ ਦਾ ਨਾਂ ਸ਼ਾਮਲ ਕਰਵਾ ਕੇ ਪਿੰਡ ਪ੍ਰਧਾਨ ਦੀ ਨਾਮਜ਼ਦਗੀ ਕੀਤੀ ਗਈ। ਸ਼੍ਰੀਪਾਲ ਨੇ ਦੱਸਿਆ ਕਿ ਨਾਮਜ਼ਦਗੀ ਦੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਸੁਨੀਤਾ ਆਪਣੇ ਪੇਕੇ ਪਰਤ ਗਈ। ਚੋਣਾਂ ਦੌਰਾਨ ਉਹ ਵੋਟਰਾਂ ਵਿਚਾਲੇ ਨਹੀਂ ਆਈ ਪਰ ਉਨ੍ਹਾਂ ਨੇ ਅਤੇ ਸੁਨੀਤਾ ਦੇ ਪਤੀ ਓਮੇਂਦਰ ਨੇ ਵੋਟਰਾਂ ਦਰਮਿਆਨ ਜਾ ਕੇ ਸਮਰਥਨ ’ਚ ਵੋਟਾਂ ਮੰਗੀਆਂ। ਪਿੰਡ ਵਾਸੀਆਂ ਨੇ ਸੁਨੀਤਾ ਨੂੰ ‘ਮੂੰਹ ਦਿਖਾਈ’ ਦਿੰਦੇ ਹੋਏ ਉਸ ਨੂੰ ਜਿੱਤ ਦਿਵਾ ਦਿੱਤੀ। 

ਇਹ ਵੀ ਪੜ੍ਹੋ :  ਕਿਸਾਨਾਂ ਨਾਲ ਗੱਲਬਾਤ ਲਈ ਖੇਤੀਬਾੜੀ ਮੰਤਰੀ ਦੇ ਬਿਆਨ ’ਤੇ ਟਿਕੈਤ ਦਾ ਪਲਟਵਾਰ, ਕਿਹਾ- ਕੋਈ ਸ਼ਰਤ ਮਨਜ਼ੂਰ ਨਹੀਂ

ਚਰਚਾ ’ਚ ਬਣੀ ਇਹ ਘਟਨਾ—
ਸ਼੍ਰੀਪਾਲ ਨੇ ਦੱਸਿਆ ਕਿ ਸ਼ਨੀਵਾਰ ਨੂੰ ਓਮੇਂਦਰ ਅਤੇ ਸੁਨੀਤਾ ਦਾ ਹਿੰਦੂ ਰੀਤੀ-ਰਿਵਾਜ ਨਾਲ ਵਿਆਹ ਕੀਤਾ ਗਿਆ। ਲਾੜੀ ਦੀ ਵਿਦਾਈ ਲਈ ਇਕ ਕੰਪਨੀ ਤੋਂ ਹੈਲੀਕਾਪਟਰ ਬੁਕ ਕੀਤਾ ਗਿਆ ਅਤੇ ਐਤਵਾਰ ਦੁੁਪਹਿਰ ਹੈਲੀਕਾਪਟਰ ਜਦੋਂ ਆਲਮਪੁਰ ਕੋਟ ਪਹੁੰਚਿਆ ਤਾਂ ਵੱਡੀ ਗਿਣਤੀ ’ਚ ਪਿੰਡ ਵਾਸੀਆਂ ਨੇ ਹੈਲੀਪੈਡ ’ਤੇ ਆਪਣੀ ਨਵੀਂ ਵਿਆਹੀ ਪਿੰਡ ਪ੍ਰਧਾਨ ਨੂੰਹ ਦਾ ਸਵਾਗਤ ਕੀਤਾ। ਇਲਾਕੇ ਵਿਚ ਇਸ ਪੂਰੇ ਘਟਨਾਕ੍ਰਮ ਦੀ ਚਰਚਾ ਹੋ ਰਹੀ ਹੈ।


author

Tanu

Content Editor

Related News