ਓਡੀਸ਼ਾ ''ਚ ਨਵੇਂ ਚੁਣੇ BJD ਸੰਸਦ ਮੈਂਬਰਾਂ ਨੇ ਨਵੀਨ ਪਟਨਾਇਕ ਨਾਲ ਕੀਤੀ ਮੁਲਾਕਾਤ

05/26/2019 2:03:32 PM

ਭੁਵਨੇਸ਼ਵਰ—ਓਡੀਸ਼ਾ 'ਚ ਨਵੇਂ ਚੁਣੇ ਗਏ ਬੀਜੂ ਜਨਤਾ ਦਲ (ਬੀਜਦ) ਨੇ ਅੱਜ ਭਾਵ ਐਤਵਾਰ ਨੂੰ ਭੁਵਨੇਸ਼ਵਰ 'ਚ ਸੀ. ਐੱਮ. ਅਤੇ ਪਾਰਟੀ ਮੁਖੀ ਨਵੀਨ ਪਟਨਾਇਕ ਨਾਲ ਮੁਲਾਕਾਤ ਕੀਤੀ।

ਓਡੀਸ਼ਾ 'ਚ ਪਹਿਲੀ ਵਾਰ ਰਾਜਭਵਨ ਤੋਂ ਬਾਹਰ ਸਹੁੰ ਚੁੱਕਣਗੇ ਨਵੀਨ ਪਟਨਾਇਕ-
ਓਡੀਸ਼ਾ ਵਿਧਾਨ ਸਭਾ 'ਚ 112 ਸੀਟਾਂ ਜਿੱਤਣ ਤੋਂ ਬਾਅਦ ਬੀਜੂ ਜਨਤਾ ਦਲ ਨੇ ਸੂਬੇ 'ਚ ਲਗਾਤਾਰ ਪੰਜਵੀਂ ਵਾਰ ਸਰਕਾਰ ਬਣਾਉਣ ਦੀ ਤਿਆਰੀ ਕਰ ਦਿੱਤੀ ਹੈ। ਵਿਧਾਇਕ ਦਲ ਦੇ ਨੇਤਾ ਦੀ ਰਸਮਾਂ ਪੂਰੀ ਕਰਨ ਦੇ ਲਈ ਐਤਵਾਰ ਨੂੰ ਜਿੱਤੇ ਵਿਧਾਇਕਾਂ ਦੀ ਬੈਠਕ ਹੋਈ। ਇਸ 'ਚ ਸਹੁੰ ਚੁੱਕਣ ਦੀ ਤਾਰੀਕ ਅਤੇ ਮੰਤਰੀ ਮੰਡਲ ਦੇ ਆਕਾਰ 'ਤੇ ਚਰਚਾ ਹੋਈ। ਪਹਿਲੀ ਵਾਰ ਨਵੀਨ ਪਟਨਾਇਕ ਰਾਜਭਵਨ ਤੋਂ ਬਾਹਰ ਤਿੰਨ ਨੰਬਰੀ ਪ੍ਰਦਰਸ਼ਨੀ ਮੈਦਾਨ 'ਚ 29 ਮਈ ਨੂੰ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣਗੇ। 

PunjabKesari

ਪਾਰਟੀ ਮਾਹਿਰਾਂ ਮੁਤਾਬਕ ਨਵੀਨ ਪਟਨਾਇਕ ਆਪਣੇ ਮੰਤਰੀ ਮੰਡਲ ਦੇ 21 ਮੈਂਬਰਾਂ ਨਾਲ ਸਹੁੰ ਚੁੱਕਣਗੇ। ਪ੍ਰਦਰਸ਼ਨੀ ਮੈਦਾਨ 'ਚ ਸਹੁੰ ਚੁੱਕ ਸਮਾਰੋਹ ਨੂੰ ਲੈ ਕੇ ਜ਼ੋਰਦਾਰ ਤਿਆਰੀਆਂ ਚੱਲ ਰਹੀਆਂ ਹਨ। ਇਸ ਤੋਂ ਪਹਿਲਾਂ ਐਤਵਾਰ ਨੂੰ ਬੀਜੂ ਜਨਤਾ ਦਲ ਦੇ ਚੁਣੇ ਗਏ ਵਿਧਾਇਕਾਂ ਦੀ ਬੈਠਕ ਹੋਵੇਗੀ। ਇਸ 'ਚ ਰਸਮਾਂ ਪੂਰੀਆਂ ਕਰਦੇ ਹੋਏ ਮੁੱਖ ਮੰਤਰੀ ਨਵੀਨ ਪਟਨਾਇਕ ਨੂੰ ਵਿਧਾਇਕ ਪਾਰਟੀ ਦੇ ਨੇਤਾ ਦੇ ਰੂਪ 'ਚ ਚੁਣਿਆ ਜਾਵੇਗਾ। ਬੀਜਦ ਦੇ ਬੁਲਾਰੇ ਸਸਮਿਤ ਪਾਤਰਾ ਨੇ ਦੱਸਿਆ ਕਿ ਇਸ ਦਿਨ ਸਾਰੇ ਵਿਧਾਇਕ ਨਵੀਨ ਨਿਵਾਸ ਜਾ ਕੇ ਨਵੀਨ ਪਟਨਾਇਕ ਨਾਲ ਮੁਲਾਕਾਤ ਕਰਨਗੇ। ਦੁਪਹਿਰ ਪਾਰਟੀ ਦਫਤਰ ਨਵੇਂ ਚੁਣੇ ਗਏ ਵਿਧਾਇਕਾਂ ਦੀ ਬੈਠਕ ਹੋਵੇਗੀ। ਵਿਧਾਇਕ ਦਲ ਦੀ ਬੈਠਕ ਤੋਂ ਬਾਅਦ ਬੀਜਦ ਪ੍ਰਧਾਨ ਨਵੀਨ ਪਟਨਾਇਕ ਰਾਜਭਵਨ ਜਾਣਗੇ ਅਤੇ ਸਰਕਾਰ ਬਣਾਉਣ ਲਈ ਦਾਅਵਾ ਪੇਸ਼ ਕਰਨਗੇ।


Iqbalkaur

Content Editor

Related News