ਨੀਂ ਦੱਸ ਮਾਏ ਮੇਰਾ ਕੀ ਸੀ ਕਸੂਰ! ਹਸਪਤਾਲ ਦੇ ਪਖਾਨੇ ''ਚੋਂ ਮਿਲੀ ਨਵਜੰਮੀ ਬੱਚੀ

Sunday, Feb 16, 2020 - 12:06 PM (IST)

ਨੀਂ ਦੱਸ ਮਾਏ ਮੇਰਾ ਕੀ ਸੀ ਕਸੂਰ! ਹਸਪਤਾਲ ਦੇ ਪਖਾਨੇ ''ਚੋਂ ਮਿਲੀ ਨਵਜੰਮੀ ਬੱਚੀ

ਸਵਾਈ ਮਾਧੋਪੁਰ— ਰਾਜਸਥਾਨ ਦੇ ਸਵਾਈ ਮਾਧੋਪੁਰ ਜ਼ਿਲਾ ਹੈੱਡਕੁਆਰਟਰ ਸਥਿਤ ਹਸਪਤਾਲ 'ਚ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ। ਇਥੇ ਇਕ ਨਵਜੰਮੀ ਬੱਚੀ ਹਸਪਤਾਲ ਦੇ ਪਖਾਨੇ 'ਚ ਮਿਲਣ ਨਾਲ ਹੜਕੰਪ ਮਚ ਗਿਆ। ਸੂਚਨਾ ਮਿਲਣ 'ਤੇ ਹਸਪਤਾਲ ਦਾ ਗਾਰਡ ਮੌਕੇ 'ਤੇ ਪੁੱਜਾ ਅਤੇ ਬੱਚੀ ਨੂੰ ਭਰਤੀ ਕਰਾਇਆ ਗਿਆ, ਜਿੱਥੇ ਡਾਕਟਰਾਂ ਵਲੋਂ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਉਹ ਹੁਣ ਠੀਕ ਦੱਸੀ ਜਾ ਰਹੀ ਹੈ।

ਜਾਣਕਾਰੀ ਮੁਤਾਬਕ ਕੋਈ ਅਣਪਛਾਤੇ ਪਰਿਵਾਰ ਦੇ ਮੈਂਬਰਾਂ ਨੇ ਬੱਚੀ ਨੂੰ ਪਖਾਨੇ 'ਚ ਸੁੱਟ ਦਿੱਤਾ ਅਤੇ ਉਥੋਂ ਫਰਾਰ ਹੋ ਗਏ। ਇਸ ਦੌਰਾਨ ਬੱਚੀ ਦੇ ਰੋਣ ਦੀ ਆਵਾਜ਼ ਸੁਣ ਕੇ ਮਰੀਜ਼ਾਂ ਦੇ ਕੁਝ ਪਰਿਵਾਰ ਵਾਲੇ ਮੌਕੇ 'ਤੇ ਪੁੱਜੇ ਪਰ ਪੁਲਸ ਦੀ ਕਾਗਜ਼ੀ ਕਾਰਵਾਈ ਤੋਂ ਡਰ ਕੇ ਕਿਸੇ ਨੇ ਵੀ ਬੱਚੀ ਨੂੰ ਨਹੀਂ ਚੁੱੱਕਿਆ। ਬੱਚੀ ਪਖਾਨੇ 'ਚ ਸਰਦੀ ਨਾਲ ਠਰਦੀ ਅਤੇ ਰੋਂਦੀ ਰਹੀ ਪਰ ਲੋਕ ਤਮਾਸ਼ਬੀਨ ਬਣ ਕੇ ਦੇਖਦੇ ਰਹੇ। 

ਹਸਪਤਾਲ ਪ੍ਰਸ਼ਾਸਨ ਵਲੋਂ ਇਸ ਗੱਲ ਦਾ ਪਤਾ ਲਾਇਆ ਜਾ ਰਿਹਾ ਹੈ ਕਿ ਆਖਰਕਾਰ ਬੱਚੀ ਪਖਾਨੇ 'ਚ ਕੌਣ ਸੁੱਟ ਗਿਆ। ਇਸ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਨੇ ਪੁਲਸ ਨੂੰ ਸੂਚਨਾ ਦਿੱਤੀ, ਇਸ ਦੇ ਨਾਲ ਹੀ ਚਾਈਲਡ ਲਾਈਨ ਟੀਮ ਵੀ ਹਸਪਤਾਲ ਪੁੱਜੀ। ਫਿਲਹਾਲ ਪੁਲਸ ਮਾਮਲੇ ਦੀ ਜਾਂਚ 'ਚ ਜੁੱਟੀ ਹੈ।


author

Tanu

Content Editor

Related News