ਵੱਡੀ ਲਾਪਰਵਾਹੀ! ਨਰਸ ਦੇ ਹੱਥੋਂ ਫਿਸਲ ਕੇ ਜ਼ਮੀਨ ''ਤੇ ਡਿੱਗਿਆ ਨਵਜੰਮਿਆ ਬੱਚਾ

04/27/2022 3:24:12 PM

ਲਖਨਊ- ਉੱਤਰ ਪ੍ਰਦੇਸ਼ ਦੇ ਲਖਨਊ 'ਚ ਚਿਨਹਟ ਸਥਿਤ ਇਕ ਪ੍ਰਾਈਵੇਟ ਹਸਪਤਾਲ 'ਚ ਨਰਸ ਦੀ ਲਾਪਰਵਾਹੀ ਨਾਲ ਨਵਜਨਮੇ ਬੱਚੇ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਹਸਪਤਾਲ ਦੇ ਲੋਕਾਂ ਨੇ ਮਾਮਲੇ ਨੂੰ ਕਾਫ਼ੀ ਦਬਾਉਣ ਦੀ ਕੋਸ਼ਿਸ਼ ਕੀਤੀ ਪਰ ਔਰਤ ਦੇ ਪਰਿਵਾਰ ਵਾਲਿਆਂ ਦੀ ਸਮਝਦਾਰੀ ਨਾਲ ਸੱਚਾਈ ਬਾਹਰ ਆ ਹੀ ਗਈ। ਪੁਲਸ ਨੇ ਇਸ ਮਾਮਲੇ 'ਚ ਮੁਕੱਦਮਾ ਦਰਜ ਕਰ ਲਿਆ ਹੈ। ਚਿਨਹਟ ਪੁਲਸ ਥਾਣਾ ਐੱਸ.ਐੱਚ.ਓ. ਅਨੁਸਾਰ, 19 ਅਪ੍ਰੈਲ ਦੀ ਰਾਤ 10 ਤੋਂ 11 ਵਜੇ ਦਰਮਿਆਨ ਸੈਂਟਰ ਫਾਰ ਨਿਊ ਹੈਲਥ ਹਸਪਤਾਲ 'ਚ ਇਕ ਔਰਤ ਨੇ ਬੱਚੇ ਨੂੰ ਜਨਮ ਦਿੱਤਾ ਸੀ ਪਰ ਔਰਤ ਦੀ ਦੇਖਰੇਖ 'ਚ ਲੱਗੀ ਨਰਸ ਨੇ ਲਾਪਰਵਾਹੀ ਵਰਤਦੇ ਹੋਏ ਨਵਜਨਮੇ ਬੱਚੇ ਨੂੰ ਬਿਨਾਂ ਟਾਵਲ ਲਪੇਟੇ ਹੀ ਚੁੱਕ ਲਿਆ ਅਤੇ ਉਹ ਫਿਸਲ ਕੇ ਜ਼ਮੀਨ 'ਤੇ ਜਾ ਡਿੱਗਾ। ਜਿਸ ਨਾਲ ਬੱਚੇ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ। 

ਇਹ ਵੀ ਪੜ੍ਹੋ : ਤਾਮਿਲਨਾਡੂ 'ਚ ਵਾਪਰਿਆ ਦਰਦਨਾਕ ਹਾਦਸਾ, ਰੱਥ ਯਾਤਰਾ ਦੌਰਾਨ ਕਰੰਟ ਲੱਗਣ ਨਾਲ 11 ਲੋਕਾਂ ਦੀ ਮੌਤ

ਪੁਲਸ ਨੇ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜੀ ਅਤੇ ਰਿਪੋਰਟ ਦੇ ਆਧਾਰ 'ਤੇ ਲਾਪਰਵਾਹੀ ਵਰਤਣ ਦੀ ਧਾਰਾ 'ਤੇ ਮੁਕੱਦਮਾ ਦਰਜ ਕੀਤਾ ਗਿਆ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਚਿਨਹਟ ਪੁਲਸ ਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਧਾਰਾ 304 (ਏ) ਦੇ ਅਧੀਨ ਐੱਫ.ਆਈ.ਆਰ. ਦਰਜ ਕੀਤੀ ਗਈ ਹੈ ਅਤੇ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਉੱਥੇ ਹੀ ਪਰਿਵਾਰ ਵਾਲਿਆਂ ਨੇ ਦੋਸ਼ ਲਗਾਇਆ ਕਿ ਬੱਚੇ ਦੀ ਮੌਤ ਨੂੰ ਦਬਾਉਣ ਲਈ ਹਸਪਤਾਲ ਦੇ ਡਾਕਟਰ ਅਤੇ ਕਰਮੀਆਂ ਨੇ ਝੂਠੀ ਕਹਾਣੀ ਦੱਸੀ। ਘਰ ਵਾਲਿਆਂ ਨੂੰ ਦੱਸਿਆ ਗਿਆ ਕਿ ਬੱਚਾ ਮ੍ਰਿਤ ਪੈਦਾ ਹੋਇਆ ਸੀ। ਹਾਲਾਂਕਿ ਪਰਿਵਾਰ ਵਾਲਿਆਂ ਨੇ ਇਸ ਮਾਮਲੇ ਦੀ ਸ਼ਿਕਾਇਤ ਚਿਨਹਟ ਪੁਲਸ ਥਾਣੇ 'ਚ ਦਰਜ ਕਰਵਾ ਦਿੱਤੀ। ਇਸ ਤੋਂ ਬਾਅਦ ਪੁਲਸ ਨੇ ਨਵਜਾਤ ਬੱਚੇ ਦੀ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ। ਰਿਪੋਰਟ 'ਚ ਖੁਲਾਸਾ ਹੋਇਆ ਕਿ ਬੱਚੇ ਦੀ ਡਿੱਗ ਕੇ ਮੌਤ ਹੋ ਗਈ ਹੈ, ਕਿਉਂਕਿ ਉਸ ਦੇ ਸਿਰ 'ਚ ਸੱਟ ਦੇ ਨਿਸ਼ਾਨ ਪਾਏ ਗਏ ਹਨ, ਜਿਸ ਤੋਂ ਬਾਅਦ ਪੁਲਸ ਨੇ ਮੁਕੱਦਮਾ ਦਰਜ ਕਰ ਲਿਆ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News