ਮੱਧ ਪ੍ਰਦੇਸ਼: ਹਸਪਤਾਲ ਨੇੜੇ ਪਿਆ ਮਿਲਿਆ ਨਵਜਨਮੇ ਬੱਚੇ ਦਾ ਸਿਰ ਅਤੇ ਹੱਥ, ਫੈਲੀ ਸਨਸਨੀ
Thursday, Sep 01, 2022 - 03:18 PM (IST)
ਜਬਲਪੁਰ- ਮੱਧ ਪ੍ਰਦੇਸ਼ ਦੇ ਜਬਲਪੁਰ ਸ਼ਹਿਰ ਦੇ ਬਾਜ਼ਾਰ ’ਚ ਇਕ ਨਵਜਨਮੇ ਬੱਚੇ ਦਾ ਸਿਰ ਅਤੇ ਹੱਥ ਪਿਆ ਮਿਲਿਆ। ਇਹ ਜਾਣਕਾਰੀ ਪੁਲਸ ਨੇ ਅੱਜ ਯਾਨੀ ਕਿ ਵੀਰਵਾਰ ਨੂੰ ਦਿੱਤੀ। ਇਸ ਘਟਨਾ ਮਗਰੋਂ ਸ਼ਹਿਰ ’ਚ ਸਨਸਨੀ ਫੈਲ ਗਈ। ਨਗਰ ਪੁਲਸ ਸੁਪਰਡੈਂਟ ਤੁਸ਼ਾਰ ਸਿੰਘ ਨੇ ਦੱਸਿਆ ਕਿ ਸਰਕਾਰੀ ਨੇਤਾਜੀ ਸੁਭਾਸ਼ ਚੰਦਰ ਬੋਸ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਸਫਾਈ ਕਰਮੀਆਂ ਨੇ ਬੁੱਧਵਾਰ ਨੂੰ ਹਸਪਤਾਲ ਨੇੜੇ ਸਥਿਤ ਬਾਜ਼ਾਰ ’ਚ ਕੱਪੜੇ ’ਚ ਲਪੇਟੇ ਇਹ ਅੰਗ ਵੇਖੇ ਅਤੇ ਪੁਲਸ ਨੂੰ ਇਸ ਦੀ ਜਾਣਕਾਰੀ ਦਿੱਤੀ।
ਸਫਾਈ ਕਰਮੀਆਂ ਨੇ ਕਿਹਾ ਕਿ ਪੁਲਸ ਨੇ ਤਲਾਸ਼ੀ ਮੁਹਿੰਮ ਚਲਾਈ ਪਰ ਅਜੇ ਤੱਕ ਲਾਸ਼ ਦੇ ਹੋਰ ਹਿੱਸਿਆਂ ਦਾ ਪਤਾ ਨਹੀਂ ਲੱਗ ਸਕਿਆ ਹੈ। ਤੁਸ਼ਾਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਅੰਗਾਂ ਨੂੰ ਸਰਕਾਰੀ ਹਸਪਤਾਲ ਦੇ ਮੁਰਦਾਘਰ ’ਚ ਰੱਖਿਆ ਗਿਆ ਹੈ। ਪੁਲਸ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ।