''ਭਾਰਤ ''ਚ ਚੀਨ ਵਰਗਾ ਅਨੁਸ਼ਾਸਨ ਸੰਭਵ ਨਹੀਂ, ਹਰ 6 ਮਹੀਨੇ ''ਚ ਆਵੇਗੀ ਕੋਰੋਨਾ ਦੀ ਨਵੀਂ ਲਹਿਰ''

05/26/2021 10:41:55 PM

ਅਹਿਮਦਾਬਾਦ : ਗੁਜਰਾਤ ਹਾਈ ਕੋਰਟ ਨੇ ਕੋਰੋਨਾ ਵਾਇਰਸ ਦੀਆਂ ਸੰਭਾਵਿਕ ਲਹਿਰਾਂ ਨੂੰ ਲੈ ਕੇ ਚਿੰਤਾ ਜਤਾਈ ਹੈ। ਅਦਾਲਤ ਨੇ ਰਾਜ ਸਰਕਾਰ ਨੂੰ ਕਿਹਾ, ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਸਿਹਤ ਖੇਤਰ ਦੇ ਢਾਂਚੇ ਦਾ ਵਿਕਾਸ ਕਰਣਾ ਚਾਹੀਦਾ ਹੈ ਕਿ ਮਹਾਮਾਰੀ ਦੀ ਤੀਜੀ ਜਾਂ ਚੌਥੀ ਲਹਿਰ ਤੱਕ ਆ ਸਕਦੀ ਹੈ। ਲੋਕ ਮਾਸਕ ਪਹਿਨਣ, ਸੋਸ਼ਲ ਡਿਸਟੈਂਸ ਬਣਾਏ ਰੱਖਣ ਅਤੇ ਸਫਾਈ ਵਰਗੇ ਨਿਯਮਾਂ ਦਾ ਪਾਲਣ ਨਹੀਂ ਕਰ ਰਹੇ, ਇਕ ਗੱਲ 'ਤੇ ਵੀ ਕੋਰਟ ਨੇ ਚਿੰਤਾ ਜ਼ਾਹਿਰ ਕੀਤੀ ਹੈ। 

ਇਹ ਵੀ ਪੜ੍ਹੋ- ਅਸੀਂ ਨਹੀਂ ਫੈਲਾਇਆ ਕੋਰੋਨਾ, ਆਕਸੀਜਨ ਦਿਵਾਉਣ ਲਈ ਖਾਧੇ ਡੰਡੇ: ਰਾਕੇਸ਼ ਟਿਕੈਤ

ਨਵੀਂ ਲਹਿਰ ਨਾਲ ਨਜਿੱਠਣ ਲਈ ਕਰੋ ਤਿਆਰੀ 
ਅਦਾਲਤ ਨੇ ਸਖ਼ਤ ਟਿੱਪਣੀ ਕਰਦੇ ਹੋਏ ਕਿਹਾ, ਭਾਰਤ ਵਿੱਚ ਚੀਨ ਵਰਗਾ ਅਨੁਸ਼ਾਸਨ ਲਾਗੂ ਨਹੀਂ ਹੋ ਸਕਦਾ। ਜਸਟਿਸ ਬੇਲਾ ਤ੍ਰਿਵੇਦੀ ਅਤੇ ਭਾਰਗਵ ਡੀ ਕਰਿਆ ਦੀ ਬੈਂਚ ਨੇ ਗੁਜਰਾਤ ਸਰਕਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਦੀ ਕਿਸੇ ਵੀ ਨਵੀਂ ਲਹਿਰ ਤੋਂ ਨਜਿੱਠਣ ਲਈ ਸਿਹਤ ਸਹੂਲਤਾਂ ਦੇ ਢਾਂਚੇ ਵਿੱਚ ਸੁਧਾਰ ਕਰਣਾ ਹੋਵੇਗਾ। ਗੁਜਰਾਤ ਵਿੱਚ Covid-19 ਹਾਲਾਤ ਅਤੇ ਇਸ ਨਾਲ ਸਬੰਧਿਤ ਹੋਰ ਮੁੱਦਿਆਂ 'ਤੇ ਖੁਦ: ਨੋਟਿਸ ਵਾਲੀ ਜਨਹਿਤ ਪਟੀਸ਼ਨ ਦੀ ਸੁਣਵਾਈ ਦੌਰਾਨ ਅਦਾਲਤ ਨੇ ਇਹ ਟਿੱਪਣੀ ਕੀਤੀ।

ਇਹ ਵੀ ਪੜ੍ਹੋ- ਮਾਸਕ ਨਹੀਂ ਪਾਇਆ ਤਾਂ ਪੁਲਸ ਨੇ ਬੇਟੇ ਦੇ ਹੱਥਾਂ-ਪੈਰਾਂ 'ਚ ਠੋਕ ਦਿੱਤੀਆਂ ਮੇਖਾਂ

ਹਰ ਛੇ ਮਹੀਨੇ ਵਿੱਚ ਇੱਕ ਨਵੀਂ ਲਹਿਰ ਆਵੇਗੀ
ਅਦਾਲਤ ਨੇ ਕਿਹਾ ਕਿ ਗੁਜਰਾਤ ਦੇ ਦਿਹਾਤੀ ਖੇਤਰਾਂ ਵਿੱਚ ਹੈਲਥ ਸਰਵਿਸੇਜ ਨੂੰ ਲੰਬੇ ਸਮੇਂ ਲਈ ਬਿਹਤਰ ਕਰਣ ਦੀ ਲੋੜ ਹੈ, ਨਾ ਕਿ ਸਿਰਫ ਮਹਾਮਾਰੀ ਦੀ ਦੂਜੀ ਲਹਿਰ ਤੋਂ ਨਜਿੱਠਣ ਲਈ। ਬੈਂਚ ਨੇ ਕਿਹਾ, ਮਹਾਮਾਰੀ ਦੀ ਤੀਜੀ ਅਤੇ ਚੌਥੀ ਲਹਿਰ ਬਾਰੇ ਕੀ ਕਰੀਏ? ਤੀਜੀ ਲਹਿਰ ਤੋਂ ਬਾਅਦ ਚੌਥੀ ਲਹਿਰ ਆਵੇਗੀ ਕਿਉਂਕਿ ਰਾਜ ਦੇ ਲੋਕ ਮਾਸਕ ਪਹਿਨਣ ਅਤੇ ਸੋਸ਼ਲ ਡਿਸਟੈਂਸ ਦੇ ਨਿਯਮਾਂ ਦਾ ਪਾਲਣ ਨਹੀਂ ਕਰ ਰਹੇ। ਇਸ ਦੇਸ਼ ਵਿੱਚ ਕੋਈ ਅਜਿਹਾ ਨਹੀਂ ਕਰਣ ਵਾਲਾ, ਇਸ ਲਈ ਹਰ ਛੇ ਮਹੀਨੇ ਵਿੱਚ ਇੱਕ ਨਵੀਂ ਲਹਿਰ ਆਵੇਗੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News