''ਪ੍ਰਦੂਸ਼ਣ ਘਟਾਉਣ ਲਈ EV ਹੀ ਇਕਲੌਤਾ ਹੱਲ ਨਹੀਂ, ਟੈਕਨਾਲੋਜੀ-ਨਿਰਪੱਖ ਪਹੁੰਚ ਜ਼ਰੂਰੀ''
Tuesday, Oct 06, 2026 - 04:34 PM (IST)
ਬਿਜ਼ਨੈੱਸ ਡੈਸਕ :- ਟੀ. ਵੀ. ਐੱਸ. ਮੋਟਰ ਦੇ ਆਨਰੇਰੀ ਚੇਅਰਮੈਨ ਵੇਣੂ ਸ਼੍ਰੀਨਿਵਾਸਨ ਨੇ ਸੋਮਵਾਰ ਨੂੰ ਕਿਹਾ ਕਿ ਪ੍ਰਦੂਸ਼ਣ ਘੱਟ ਕਰਨ ਲਈ ਇਲੈਕਟ੍ਰਿਕ ਵਾਹਨ (ਈ. ਵੀ.) ਹੀ ਇਕੋ-ਇਕ ਹੱਲ ਨਹੀਂ ਹਨ ਅਤੇ ਇਮੀਸ਼ਨ ਘਟਾਉਣ ਦੇ ਯਤਨਾਂ ’ਚ ਵਾਹਨ ਉਦਯੋਗ ਨੂੰ ਟੈਕਨਾਲੋਜੀ-ਨਿਰਪੱਖ ਪਹੁੰਚ ਅਪਣਾਉਣੀ ਚਾਹੀਦੀ ਹੈ। ਸ਼੍ਰੀਨਿਵਾਸਨ ਨੇ ਗੁਣਵੱਤਾ ਪ੍ਰਬੰਧਨ ’ਤੇ ਕੇਂਦ੍ਰਿਤ ‘ਆਈ. ਐੱਫ. ਕਿਊ. ਐੱਮ. ਸੈਮੀਨਾਰ 2026’ ਤੋਂ ਵੱਖਰੇ ਤੌਰ ’ਤੇ ਗੱਲਬਾਤ ’ਚ ਕਿਹਾ, ‘‘ਸਾਨੂੰ ਟੈਕਨਾਲੋਜੀ ਦੇ ਮਾਮਲੇ ’ਚ ਨਿਰਪੱਖ ਰਹਿਣਾ ਚਾਹੀਦਾ ਹੈ ਅਤੇ ਪ੍ਰਦੂਸ਼ਣ, ਗੁਣਵੱਤਾ ਅਤੇ ਵਾਤਾਵਰਣ ਦੇ ਲਿਹਾਜ਼ ਨਾਲ ਦੇਸ਼ ’ਤੇ ਇਸ ਦੇ ਕੁੱਲ ਪ੍ਰਭਾਵ ਨੂੰ ਦੇਖਣਾ ਚਾਹੀਦਾ ਹੈ। ਇਸ ਲਈ, ਈ. ਵੀ. ਹੀ ਇਕੋ-ਇਕ ਹੱਲ ਨਹੀਂ ਹੈ।’’
ਇਹ ਵੀ ਪੜ੍ਹੋ : ਵੱਡਾ ਝਟਕਾ! Petrol 5 ਰੁਪਏ ਤੇ Diesel 3 ਰੁਪਏ ਹੋ ਗਿਆ ਮਹਿੰਗਾ, ਇਸ ਕੰਪਨੀ ਨੇ ਵਧਾਈਆਂ ਕੀਮਤਾਂ
ਇਹ ਵੀ ਪੜ੍ਹੋ : 25 ਸਾਲਾਂ ’ਚ ਪਹਿਲੀ ਵਾਰ ਭਾਰਤੀ ਸ਼ੇਅਰ ਬਾਜ਼ਾਰ ਬੁਰੀ ਤਰ੍ਹਾਂ Crash , 20 ਲੱਖ ਕਰੋੜ ਰੁਪਏ ਦਾ ਨੁਕਸਾਨ
ਉਨ੍ਹਾਂ ਕਿਹਾ ਕਿ ਈ. ਵੀ. ਨੂੰ ਖਪਤਕਾਰਾਂ ਦੀ ਪਸੰਦ ਦੇ ਆਧਾਰ ’ਚ ਕੁਦਰਤੀ ਤੌਰ ’ਤੇ ਵਧਣ ਦੇਣਾ ਚਾਹੀਦਾ ਹੈ। ਭਾਰਤ ’ਚ ਖਾਸ ਕਰ ਕੇ ਤਿਪਹੀਆ ਅਤੇ ਦੋਪਹੀਆ ਵਾਹਨ ਖੇਤਰ ’ਚ ਈ. ਵੀ. ਦੀ ਵਰਤੋਂ ਵਧ ਰਹੀ ਹੈ।
ਇਹ ਵੀ ਪੜ੍ਹੋ : ਝਟਕਾ! ਹੁਣ WhatsApp ਮੈਸੇਜ ਭੇਜਣ 'ਤੇ ਲੱਗੇਗਾ ਚਾਰਜ, 1 Oct ਤੋਂ ਲਾਗੂ ਹੋਣ ਜਾ ਰਹੇ ਨਿਯਮ
ਇਹ ਵੀ ਪੜ੍ਹੋ : ਸੋਨੇ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ ਦਾ ਅਨੁਮਾਨ, ਇਸ ਪੱਧਰ ਤੱਕ ਪਹੁੰਚ ਸਕਦੇ ਹਨ ਰੇਟ
ਪੈਟਰੋਲ ’ਚ ਇਥੇਨੌਲ ਮਿਲਾਉਣ ਬਾਰੇ ਉਨ੍ਹਾਂ ਕਿਹਾ ਕਿ ਇਸ ਨਾਲ ਭਾਰਤ ਨੂੰ ਈਂਧਨ ਦਰਾਮਦ ’ਤੇ ਨਿਰਭਰਤਾ ਘਟਾਉਣ ’ਚ ਮਦਦ ਮਿਲ ਸਕਦੀ ਹੈ ਅਤੇ ਹੁਣ ਤੱਕ ਵਾਹਨਾਂ ਦੇ ਪ੍ਰਦਰਸ਼ਨ ’ਤੇ ਇਸ ਦਾ ਅਸਰ ਬਹੁਤ ਸੀਮਤ ਰਿਹਾ ਹੈ। ਉਨ੍ਹਾਂ ਕਿਹਾ, ‘‘ਪ੍ਰਦਰਸ਼ਨ ’ਚ ਗਿਰਾਵਟ ਬਹੁਤ ਮਾਮੂਲੀ ਹੈ। ਮੈਨੂੰ ਲੱਗਦਾ ਹੈ ਕਿ ਇਸ ਨਾਲ ਸਾਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ। ਆਖਿਰ, ਪੂਰਾ ਬ੍ਰਾਜ਼ੀਲ ਇਥੇਨੌਲ ’ਤੇ ਹੀ ਚੱਲਦਾ ਹੈ।’’
ਇਹ ਵੀ ਪੜ੍ਹੋ : ਹੁਣ ਬੈਂਕਾਂ 'ਚ ਸਿਰਫ਼ 5 ਦਿਨ ਹੋਵੇਗਾ ਕੰਮਕਾਜ ? ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਨੋਟੀਫਿਕੇਸ਼ਨ
ਇਹ ਵੀ ਪੜ੍ਹੋ : Nestle ਦੇ ਇਕ ਹੋਰ ਡੇਅਰੀ ਉਤਪਾਦ ਦਾ ਸੈਂਪਲ ਹੋ ਗਿਆ ਫੇਲ੍ਹ, FSSAI ਨੇ ਵਿਕਰੀ ਰੋਕਣ ਦਾ ਦਿੱਤਾ ਨਿਰਦੇਸ਼
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
