ਕੌਣ ਹੋਵੇਗਾ ਦੇਸ਼ ਦਾ 15ਵਾਂ ਉਪ-ਰਾਸ਼ਟਰਪਤੀ? ਇਨ੍ਹਾਂ ਨਾਂਵਾਂ ਨੂੰ ਲੈ ਕੇ ਕਿਆਸਅਰਾਈਆਂ ਤੇਜ਼
Thursday, Jul 24, 2025 - 01:35 PM (IST)

ਨੈਸ਼ਨਲ ਡੈਸਕ : ਜਗਦੀਪ ਧਨਖੜ ਨੇ ਤਿੰਨ ਪਹਿਲਾਂ ਉਪ-ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਸੈਸ਼ਨ ਦੇ ਖ਼ਤਮ ਹੋਣ ਤੋਂ ਬਾਅਦ ਅਚਾਨਕ ਧਨਖੜ ਵਲੋਂ ਅਸਤੀਫਾ ਦੇਣ ਦਾ ਪਤਾ ਲੱਗਣ 'ਤੇ ਸਿਆਸਤ ਵਿਚ ਭੂਚਾਲ ਆ ਗਿਆ। ਜਗਦੀਪ ਧਨਖੜ ਦੇ ਅਸਤੀਫ਼ੇ ਤੋਂ ਬਾਅਦ ਨਵੇਂ ਉਪ ਰਾਸ਼ਟਰਪਤੀ ਦੀ ਚੋਣ ਲਈ ਸਰਗਰਮ ਹੋਏ ਚੋਣ ਕਮਿਸ਼ਨ ਨੇ ਬੁੱਧਵਾਰ ਨੂੰ ਜਲਦੀ ਹੀ ਚੋਣ ਪ੍ਰੋਗਰਾਮ ਦਾ ਐਲਾਨ ਕੀਤੇ ਜਾਣ ਦੀ ਜਾਣਕਾਰੀ ਦਿੱਤੀ ਹੈ। ਉਪ-ਰਾਸ਼ਟਰਪਤੀ ਦੀ ਚੋਣ ਨੂੰ ਲੈ ਕੇ ਤਿਆਰੀ ਸ਼ੁਰੂ ਕਰ ਦਿੱਤੀ ਹੈ। ਚੋਣ ਕਮਿਸ਼ਨ ਨੇ ਕਿਹਾ ਕਿ ਚੋਣਾਂ ਦੀ ਤਰੀਖ਼ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ।
ਇਹ ਵੀ ਪੜ੍ਹੋ - ਅਗਲੇ 2-3 ਦਿਨ ਭਾਰੀ ਮੀਂਹ ਦੀ ਸੰਭਾਵਨਾ, IMD ਵਲੋਂ Orange ਅਲਰਟ ਜਾਰੀ
ਦੱਸ ਦੇਈਏ ਕਿ ਉਪ-ਰਾਸ਼ਟਰਪਤੀ ਦੇ ਚੋਣ ਦਾ ਨੋਟੀਫਿਕੇਸ਼ਨ ਜਾਰੀ ਹੋਣ ਦੇ 30 ਦਿਨਾਂ ਦੇ ਅੰਦਰ ਨਵਾਂ ਉਪ ਰਾਸ਼ਟਰਪਤੀ ਚੁਣ ਲਿਆ ਜਾਏਗਾ। ਕਮਿਸ਼ਨ ਨੇ ਇਸ ਅਹੁਦੇ ਲਈ ਚੋਣ ਕਾਲਜ, ਰਿਟਰਨਿੰਗ ਅਫਸਰ ਅਤੇ ਹੋਰ ਜ਼ਰੂਰੀ ਚੀਜ਼ਾਂ ਨੂੰ ਅੰਤਿਮ ਰੂਪ ਦੇਣਾ ਸ਼ੁਰੂ ਕਰ ਦਿੱਤਾ ਹੈ। ਕਮਿਸ਼ਨ ਨੇ ਕਿਹਾ ਕਿ ਉਪ ਰਾਸ਼ਟਪਤੀ ਦੀ ਚੋਣ ’ਚ ਲੋਕ ਸਭਾ ਤੇ ਰਾਜ ਸਭਾ ਦੇ ਚੁਣੇ ਤੇ ਨਾਮਜ਼ਦ ਦੋਵੇਂ ਹੀ ਮੈਂਬਰ ਵੋਟਿੰਗ ਕਰਨ ਲਈ ਪਾਤਰ ਹੋਣਗੇ। ਸੂਤਰਾਂ ਦੀ ਮੰਨੀਏ ਤਾਂ ਇਸ ਵਾਰ ਭਾਜਪਾ ਕਿਸੇ ਸਹਿਯੋਗੀ ਪਾਰਟੀ ਦੇ ਨੇਤਾ ਨੂੰ ਉਪ-ਰਾਸ਼ਟਰਪਤੀ ਦਾ ਅਹੁਦਾ ਦੇਣ ਦੀ ਬਜਾਏ ਆਪਣੀ ਪਾਰਟੀ ਦੀ ਵਿਚਾਰਧਾਰਾ ਨਾਲ ਜੁੜੇ ਇੱਕ ਮਜ਼ਬੂਤ ਅਤੇ ਭਰੋਸੇਮੰਦ ਵਿਅਕਤੀ ਨੂੰ ਨਿਯੁਕਤ ਕਰਨਾ ਚਾਹੁੰਦੀ ਹੈ।
ਇਹ ਵੀ ਪੜ੍ਹੋ - MAYDAY...MAYDAY...! ਉਡਾਣ ਭਰਦੇ ਸਾਰ ਜਹਾਜ਼ ਨੂੰ ਲੱਗ ਗਈ ਅੱਗ, 60 ਤੋਂ ਵੱਧ ਯਾਤਰੀ ਸਨ ਸਵਾਰ
ਇਨ੍ਹਾਂ ਸੰਕੇਤਾਂ ਦੇ ਅਨੁਸਾਰ ਦੇਸ਼ ਦਾ ਅਗਲਾ ਉਪ-ਰਾਸ਼ਟਰਪਤੀ ਭਾਜਪਾ ਦਾ ਹੋਵੇਗਾ। ਪਾਰਟੀ ਅਜਿਹੇ ਨੇਤਾ ਨੂੰ ਤਰਜੀਹ ਦੇਣਾ ਚਾਹੁੰਦੀ ਹੈ, ਜੋ ਲੰਬੇ ਸਮੇਂ ਤੋਂ ਸੰਗਠਨ ਵਿੱਚ ਸਰਗਰਮ ਹੈ ਜਾਂ ਜਿਸਨੂੰ ਕੇਂਦਰੀ ਮੰਤਰੀ ਬਣਨ ਦਾ ਤਜਰਬਾ ਹੈ। ਕਮਿਸ਼ਨ ਦੇ ਮੁਤਾਬਕ ਉਪ ਰਾਸ਼ਟਰਪਰਤੀ ਦੇ ਅਹੁਦੇ ’ਤੇ ਚੁਣੇ ਜਾਣ ਵਾਲੇ ਨਵੇਂ ਵਿਅਕਤੀ ਦਾ ਕਾਰਜਕਾਲ ਪੂਰੇ ਪੰਜ ਸਾਲਾਂ ਦਾ ਹੋਵੇਗਾ। ਇਸ ਦੌਰਾਨ ਉਹ ਉਪ ਰਾਸ਼ਟਰਪਤੀ ਦੇ ਅਹੁਦੇ ਦੇ ਨਾਲ ਰਾਜ ਸਭਾ ਦਾ ਚੇਅਰਮੈਨ ਵੀ ਹੋਵੇਗਾ। ਉਪ ਰਾਸ਼ਟਰਪਤੀ ਦੀ ਚੋਣ ਦੌਰਾਨ ਹੀ ਕਮਿਸ਼ਨ ਸਾਰੇ ਸਾਬਕਾ ਉਪ ਰਾਸ਼ਟਰਪਤੀਆਂ ਦੀ ਚੋਣ ਦੇ ਪਿਛੋਕੜ ’ਤੇ ਇਕ ਸਮੱਗਰੀ ਤਿਆਰ ਕਰੇਗਾ ਤੇ ਉਸ ਦਾ ਪ੍ਰਸਾਰ ਕਰੇਗਾ। ਜ਼ਿਕਰਯੋਗ ਹੈ ਕਿ ਉਪ ਰਾਸ਼ਟਰਪਤੀ ਦੇ ਰੂਪ ’ਚ ਧਨਖੜ ਦਾ ਕਾਰਜਕਾਲ 2027 ਤੱਕ ਸੀ।
ਇਹ ਵੀ ਪੜ੍ਹੋ - 4 ਦਿਨ ਬੰਦ ਰਹੇਗੀ ਬਿਜਲੀ! ਪ੍ਰਭਾਵਿਤ ਹੋਣਗੇ ਇਹ ਇਲਾਕੇ
ਦੱਸ ਦੇਈਏ ਕਿ ਨਵੇਂ ਉਪ ਰਾਸ਼ਟਰਪਤੀ ਦੇ ਨਾਂਵਾਂ ਨੂੰ ਲੈ ਕੇ ਕਿਆਸਅਰਾਈਆਂ ਤੇਜ਼ ਹੋ ਗਈਆਂ ਹਨ ਪਰ ਇਹ ਕਿਹੜੀ ਪਾਰਟੀ ਦਾ ਹੋਵੇਗਾ, ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਹਾਸਲ ਨਹੀਂ ਹੈ। ਨਵੇਂ ਉਪ ਰਾਸ਼ਟਰਪਤੀ ਨੂੰ ਲੈ ਕੇ ਕਈ ਨਾਮ ਸਾਹਮਣੇ ਆਏ ਹਨ ਪਰ ਸ਼ੱਕ ਹੈ ਕਿ ਭਾਜਪਾ ਕੁਝ ਨਵੇਂ ਚਿਹਰਿਆਂ ਨੂੰ ਅੱਗੇ ਲਿਆ ਸਕਦੀ ਹੈ। ਉਪ-ਰਾਸ਼ਟਰਪਤੀ ਦੇ ਅਹੁਦੇ ਦੀ ਦੌੜ ਵਿੱਚ ਰਾਮਨਾਥ ਠਾਕੁਰ, ਥਾਵਰ ਚੰਦ ਗਹਿਲੋਤ, ਓਮ ਮਾਥੁਰ, ਹਰਿਵੰਸ਼ ਨਾਰਾਇਣ ਸਿੰਘ ਦੇ ਨਾਮ ਸਭ ਤੋਂ ਅੱਗੇ ਹਨ।
ਇਹ ਵੀ ਪੜ੍ਹੋ - ਟੇਕਆਫ ਹੁੰਦੇ ਸਾਰ ਪੈ ਗਿਆ ਏਅਰ ਇੰਡੀਆਂ ਦੇ ਜਹਾਜ਼ 'ਚ ਫਾਲਟ, ਯਾਤਰੀਆਂ ਦੇ ਸੁੱਕੇ ਸਾਹ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8