ਰਾਜਸਥਾਨ ਫੋਨ ਟੈਪਿੰਗ ਮਾਮਲੇ ''ਚ ਆਇਆ ਨਵਾਂ ਮੋੜ, ਗ੍ਰਹਿ ਮੰਤਰਾਲਾ ਨੇ ਮੰਗੀ ਰਿਪੋਰਟ
Saturday, Jul 18, 2020 - 10:47 PM (IST)
ਜੈਪੁਰ - ਰਾਜਸਥਾਨ 'ਚ ਸਿਆਸੀ ਖਿੱਚੋਤਾਣ ਵਿਚਾਲੇ ਕੇਂਦਰੀ ਗ੍ਰਹਿ ਮੰਤਰਾਲਾ ਨੇ ਫੋਨ ਟੈਪਿੰਗ ਮਾਮਲੇ 'ਚ ਸੂਬੇ ਦੇ ਪ੍ਰਮੁੱਖ ਸਕੱਤਰ ਤੋਂ ਰਿਪੋਰਟ ਮੰਗੀ ਹੈ। ਸੂਤਰਾਂ ਨੇ ਦੱਸਿਆ ਕਿ ਮਾਮਲੇ 'ਚ ਗ੍ਰਹਿ ਮੰਤਰਾਲਾ ਨੇ ਰਾਜਸਥਾਨ ਦੇ ਪ੍ਰਮੁੱਖ ਸਕੱਤਰ ਤੋਂ ਰਿਪੋਰਟ ਤਲਬ ਕੀਤੀ ਹੈ। ਭਾਰਤੀ ਜਨਤਾ ਪਾਰਟੀ (ਬੀਜੇਪੀ) ਨੇ ਇਸ ਨੂੰ ਨਿੱਜਤਾ ਦੀ ਉਲੰਘਣਾ ਦੱਸਿਆ ਸੀ।
ਸੂਤਰਾਂ ਨੇ ਦੱਸਿਆ ਕਿ ਗ੍ਰਹਿ ਮੰਤਰਾਲਾ ਨੇ ਕਥਿਤ ਫੋਨ ਟੈਪਿੰਗ ਮਾਮਲੇ ਦੇ ਸੰਬੰਧ 'ਚ ਰਾਜਸਥਾਨ ਦੇ ਮੁੱਖ ਸਕੱਤਰ ਤੋਂ ਰਿਪੋਰਟ ਮੰਗੀ ਹੈ। ਦੱਸਿਆ ਜਾ ਰਿਹਾ ਹੈ ਕਿ ਗ੍ਰਹਿ ਮੰਤਰਾਲਾ ਕਥਿਤ ਰੂਪ ਨਾਲ ਲੀਕ ਹੋਈ ਆਡੀਓ ਗੱਲਬਾਤ ਮਾਮਲੇ ਸਖਤ ਨਜ਼ਰ ਰੱਖ ਰਿਹਾ ਹੈ, ਜਿਸ ਦੀ ਰਾਜਸਥਾਨ ਪੁਲਸ ਜਾਂਚ ਕਰ ਰਹੀ ਹੈ।
ਕਾਂਗਰਸ ਨੇ ਦੋਸ਼ ਲਗਾਇਆ ਹੈ ਕਿ ਆਡੀਓ ਰਾਜਸਥਾਨ 'ਚ ਗਹਿਲੋਤ ਸਰਕਾਰ ਨੂੰ ਸੁੱਟਣ ਲਈ ਸੰਜੈ ਜੈਨ ਦੇ ਨਾਲ ਭੌਰਾ ਲਾਲ ਸ਼ਰਮਾ ਦੀ ਗੱਲਬਾਤ ਦੀ ਟੇਪ ਰਿਕਾਰਡਿੰਗ ਹੈ। ਕਥਿਤ ਗੱਲਬਾਤ ਲੱਗਭੱਗ 30 ਵਿਧਾਇਕਾਂ ਨੂੰ ਲੈ ਕੇ ਹੈ ਜਿਸ 'ਚ ਭੌਰਾ ਲਾਲ ਸ਼ਰਮਾ ਅਤੇ ਸੰਜੈ ਜੈਨ ਇੱਕ ਦੂਜੇ ਨਾਲ ਗੱਲ ਕਰ ਰਹੇ ਹਨ। ਇਸ ਆਡੀਓ ਕਲਿਕ ਦੀ ਜਾਂਚ ਲਈ ਐੱਸ.ਓ.ਜੀ. ਦੀ ਟੀਮ ਮਾਨੇਸਰ ਸਥਿਤ ਹੋਟਲ ਪਹੁੰਚੀ ਸੀ ਪਰ ਉੱਥੇ ਭੰਵਰਲਾਲ ਸ਼ਰਮਾ ਨਹੀਂ ਮਿਲੇ।