ਸੋਨਾ ਸਮੱਗਲਿੰਗ ਮਾਮਲੇ ’ਚ ਨਵਾਂ ਮੋੜ; ਅਦਾਕਾਰਾ ਰਾਨਿਆ ਨਾਲ ਹੋਈ ਸੀ 2 ਕਰੋੜ ਦੀ ਧੋਖਾਦੇਹੀ

Tuesday, Mar 24, 2026 - 09:52 AM (IST)

ਸੋਨਾ ਸਮੱਗਲਿੰਗ ਮਾਮਲੇ ’ਚ ਨਵਾਂ ਮੋੜ; ਅਦਾਕਾਰਾ ਰਾਨਿਆ ਨਾਲ ਹੋਈ ਸੀ 2 ਕਰੋੜ ਦੀ ਧੋਖਾਦੇਹੀ

ਬੈਂਗਲੁਰੂ (ਯੂ. ਐੱਨ. ਆਈ.)- ਸੋਨੇ ਦੀ ਸਮੱਗਲਿੰਗ ਦੀ ਇਕ ਹਾਈ-ਪ੍ਰੋਫਾਈਲ ਜਾਂਚ ’ਚ ਇਕ ਹੈਰਾਨ ਕਰਨ ਵਾਲਾ ਮੋੜ ਆਇਆ ਹੈ ਜਿੱਥੇ ਜਾਂਚਕਰਤਾਵਾਂ ਨੇ ਪਾਇਆ ਹੈ ਕਿ ਕਰੋੜਾਂ ਰੁਪਏ ਦੇ ਰੈਕੇਟ ’ਚ ਮੁਲਜ਼ਮ ਕੰਨੜ ਅਦਾਕਾਰਾ ਰਾਨਿਆ ਰਾਓ ਨਾਲ ਪਹਿਲਾਂ ਅਫਰੀਕੀ ਸੋਨੇ ਦੇ ਇਕ ਅਸਫਲ ਸੌਦੇ ’ਚ 2 ਕਰੋੜ ਰੁਪਏ ਤੋਂ ਵੱਧ ਦੀ ਧੋਖਾਦੇਹੀ ਹੋਈ ਸੀ। ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਇਸੇ ਘਟਨਾ ਨੇ ਕਥਿਤ ਤੌਰ ’ਤੇ ਇਸ ਗਿਰੋਹ ਦਾ ਕੰਮ ਕਰਨ ਦਾ ਤਰੀਕਾ ਬਦਲ ਦਿੱਤਾ।

ਕੇਂਦਰੀ ਏਜੰਸੀਆਂ ਦੀ ਜਾਂਚ ਅਨੁਸਾਰ ਰਾਨਿਆ ਅਤੇ ਉਨ੍ਹਾਂ ਦੇ ਸਹਿਯੋਗੀ ਨੇ ਸ਼ੁਰੂਆਤ ’ਚ ਯੂਗਾਂਡਾ ਸਥਿਤ ਇਕ ਏਜੰਟ ਰਾਹੀਂ ਸਿੱਧੇ ਅਫਰੀਕਾ ਤੋਂ ਸੋਨਾ ਮੰਗਵਾਉਣ ਦਾ ਯਤਨ ਕੀਤਾ ਸੀ, ਜਿਸ ਦੀ ਸ਼ੁਰੂਆਤ 5 ਕਿੱਲੋ ਦੀ ਟੈਸਟਿੰਗ ਖੇਪ ਨਾਲ ਹੋਣੀ ਸੀ। ਹਾਲਾਂਕਿ ਅਗਾਊਂ ਭੁਗਤਾਨ ਅਤੇ ਵਾਧੂ ਫੀਸ ਦਿੱਤੇ ਜਾਣ ਤੋਂ ਬਾਅਦ ਵੀ ਸੋਨੇ ਦੀ ਸਪਲਾਈ ਨਹੀਂ ਹੋਈ ਅਤੇ ਇਹ ਸੌਦਾ ਧੋਖਾਦੇਹੀ ਸਾਬਤ ਹੋਇਆ। ਅਧਿਕਾਰੀਆਂ ਨੇ ਕਿਹਾ ਕਿ ਇਸ ਅਸਫਲ ਲੈਣ-ਦੇਣ ਨੇ ਇਕ ਮਹੱਤਵਪੂਰਨ ਮੋੜ ਦਾ ਕੰਮ ਕੀਤਾ, ਜਿਸ ਕਾਰਨ ਇਸ ਨੈੱਟਵਰਕ ਨੇ ਅਫਰੀਕਾ ਤੋਂ ਸਿੱਧਾ ਸੋਨਾ ਮੰਗਵਾਉਣਾ ਛੱਡ ਦਿੱਤਾ ਅਤੇ ਆਪਣਾ ਸੰਚਾਲਨ ਦੁਬਈ ਸਥਿਤ ਸਪਲਾਇਰਾਂ ਦੇ ਮਾਧਿਅਮ ਰਾਹੀਂ ਸ਼ੁਰੂ ਕੀਤਾ, ਜੋ ਬਾਅਦ ’ਚ ਇਸ ਕਥਿਤ ਸਮੱਗਲਿੰਗ ਲੜੀ ਦਾ ਮੁੱਖ ਆਧਾਰ ਬਣ ਗਏ। ਇਹ ਘਟਨਾਚੱਕਰ ਉਸ ਵਿਆਪਕ ਜਾਂਚ ਦਾ ਹਿੱਸਾ ਹੈ ਜੋ ਉਦੋਂ ਸਾਹਮਣੇ ’ਚ ਆਇਆ ਜਦੋਂ ਰਾਨਿਆ ਨੂੰ ਕੈਂਪੇਗੌੜਾ ਇੰਟਰਨੈਸ਼ਨਲ ਹਵਾਈ ਅੱਡੇ ’ਤੇ ਭਾਰੀ ਮਾਤਰਾ ’ਚ ਸੋਨੇ ਸਮੇਤ ਫੜਿਆ ਗਿਆ ਸੀ।


author

cherry

Content Editor

Related News