ਏਅਰਪੋਰਟ ਦਾ ਨਵਾਂ ਟਰਮਿਨਲ ਬਦਲੇਗਾ ਵਿਕਾਸ ਅਤੇ ਸੁਰੱਖਿਆ ਦੀ ਤਸਵੀਰ, ਭਲਕੇ PM ਮੋਦੀ ਜਨਤਾ ਨੂੰ ਕਰਨਗੇ ਸਮਰਪਿਤ

Monday, Feb 19, 2024 - 04:53 PM (IST)

ਏਅਰਪੋਰਟ ਦਾ ਨਵਾਂ ਟਰਮਿਨਲ ਬਦਲੇਗਾ ਵਿਕਾਸ ਅਤੇ ਸੁਰੱਖਿਆ ਦੀ ਤਸਵੀਰ, ਭਲਕੇ PM ਮੋਦੀ ਜਨਤਾ ਨੂੰ ਕਰਨਗੇ ਸਮਰਪਿਤ

ਜੰਮੂ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਯਾਨੀ ਮੰਗਲਵਾਰ ਨੂੰ ਜੰਮੂ ਏਅਰਪੋਰਟ ਦਾ ਨਵਾਂ ਟਰਮਿਨਲ ਜਨਤਾ ਨੂੰ ਸਮਰਪਿਤ ਕਰਨਗੇ। ਨਵਾਂ ਟਰਮਿਨਲ ਸ਼ੁਰੂ ਹੋਣ ਨਾਲ ਜੰਮੂ ਦੀ ਤਸਵੀਰ ਹੀ ਬਦਲ ਜਾਵੇਗੀ। ਏਅਰਪੋਰਟ ਦੇ ਪੁਰਾਣੇ ਟਰਮਿਨਲ ਨਾਲ ਪੂਰੇ ਸਾਲ 'ਚ ਮੁਸ਼ਕਲ ਨਾਲ 15 ਲੱਖ ਯਾਤਰੀਆਂ ਦੀ ਆਵਾਜਾਈ ਹੋ ਪਾਉਂਦੀ ਸੀ, ਉੱਥੇ ਹੀ ਨਵੇਂ ਟਰਮਿਨਲ ਨਾਲ 40 ਲੱਖ ਤੋਂ ਵੱਧ ਯਾਤਰੀਆਂ ਦੀ ਆਵਾਜਾਈ ਸੰਭਵ ਹੋ ਸਕੇਗੀ। ਇਹੀ ਨਹੀਂ, ਪਹਿਲੇ ਜੰਮੂ ਏਅਰਪੋਰਟ 'ਤੇ 7 ਜਹਾਜ਼ਾਂ ਦੇ ਖੜ੍ਹਾ ਹੋਣ ਦੀ ਸਹੂਲਤ ਸੀ, ਹੁਣ ਇੱਥੇ 14 ਜਹਾਜ਼ ਖੜ੍ਹੇ ਕੀਤੇ ਜਾ ਸਕਦੇ ਹਨ। ਨਵਾਂ ਟਰਮਿਨਲ ਜੰਮੂ 'ਚ ਸੈਰ-ਸਪਾਟਾ, ਉਦਯੋਗ ਅਤੇ ਵਿਕਾਸ ਨੂੰ ਉਤਸ਼ਾਹ ਦੇਣ 'ਚ ਲਾਭਦਾਇਕ ਹੋਵੇਗਾ। ਇਹੀ ਨਹੀਂ, ਇਹ ਟਰਮਿਨਲ ਰੱਖਿਆ ਦੇ ਲਿਹਾਜ ਨਾਲ ਫ਼ੌਜ ਅਤੇ ਹਵਾਈ ਫ਼ੌਜ ਦੀ ਤਾਕਤ ਨੂੰ ਵੀ ਵਧਾਏਗਾ।

ਨਵੇਂ ਟਰਮਿਨਲ ਨਾਲ ਜੰਮੂ ਏਅਰਪੋਰਟ ਦੀ ਸਮਰੱਥਾ ਹੋਵੇਗੀ ਦੁੱਗਣੀ ਤੋਂ ਵੀ ਜ਼ਿਆਦਾ

ਜੰਮੂ ਏਅਰਪੋਰਟ ਦੇ ਡਾਇਰੈਕਟਰ ਸੰਜੇਵ ਕੁਮਾਰ ਗਰਗ ਨੇ ਕਿਹਾ ਕਿ ਨਵੇਂ ਟਰਮਿਨਲ ਦੇ ਬਣਨ ਨਾਲ ਜੰਮੂ ਏਅਰਪੋਰਟ ਦੀ ਸਮਰੱਥਾ ਦੁੱਗਣੀ ਤੋਂ ਵੀ ਜ਼ਿਆਦਾ ਹੋ ਗਈ ਹੈ। ਇਹ ਟਰਮਿਨਲ 40 ਹਜ਼ਾਰ ਵਰਗ ਮੀਟਰ ਦਾ ਹੈ, ਜਦੋਂ ਕਿ ਏਅਰਪੋਰਟ ਦੀ ਪੁਰਾਣੀ ਇਮਾਰਤ 14 ਹਜ਼ਾਰ 500 ਵਰਗ ਮੀਟਰ ਦੀ ਸੀ। ਇਸ ਦੇ ਨਾਲ ਹੀ ਏਅਰਪੋਰਟ 'ਚ ਟੈਕਸੀ ਸਟੈਂਡ ਦੀ ਸਮਰੱਥਾ ਵੀ ਵਧਾਈ ਗਈ ਹੈ। ਨਵੇਂ ਟਰਮਿਨਲ ਦੇ ਬਣਨ ਨਾਲ ਹੀ ਜੰਮੂ 'ਚ ਨਵੀਆਂ ਜਹਾਜ਼ ਕੰਪਨੀਆਂ ਵੀ ਆਪਣੀਆਂ ਸੇਵਾਵਾਂ ਦੇਣ ਲਈ ਅੱਗੇ ਆਉਣਗੀਆਂ। ਜੰਮੂ 'ਚ ਹੁਣ ਤੱਕ ਲੇਹ, ਸ਼੍ਰੀਨਗਰ, ਦਿੱਲੀ, ਮੁੰਬਈ, ਅਹਿਮਦਾਬਾਦ, ਇੰਦੌਰ ਤੋਂ ਹੀ ਜਹਾਜ਼ ਆਉਂਦੇ ਹਨ, ਜਦੋਂ ਨਵੀਆਂ ਕੰਪਨੀਆਂ ਇੱਥੇ ਜਹਾਜ਼ ਸੇਵਾ ਲਈ ਆਉਣਗੀਆਂ ਤਾਂ ਹੋਰ ਸੂਬਿਆਂ ਅਤੇ ਸ਼ਹਿਰਾਂ ਨਾਲ ਵੀ ਜੰਮੂ ਦੀ ਹਵਾਈ ਆਵਾਜਾਈ ਸਥਾਪਤ ਹੋਵੇਗੀ।

ਵਧਣਗੇ ਰੁਜ਼ਗਾਰ ਦੇ ਸਾਧਨ

ਨਵਾਂ ਟਰਮਿਨਲ ਸਿਰਫ਼ ਜਹਾਜ਼ਾਂ ਅਤੇ ਯਾਤਰੀਆਂ ਦੀ ਗਿਣਤੀ ਵਧਾਉਣ ਦੇ ਨਹੀਂ ਸਗੋਂ ਸਥਾਨਕ ਨੌਜਵਾਨਾਂ ਅਤੇ ਲੋਕਾਂ ਨੂੰ ਰੁਜ਼ਗਾਰ ਦੇ ਸਾਧਨ ਵੀ ਉਪਲੱਬਧ ਕਰਵਾਉਵ 'ਚ ਮਹੱਤਵਪੂਰਨ ਭੂਮਿਕਾ ਨਿਭਾਏਗਾ। ਏਅਰਪੋਰਟ 'ਤੇ ਸੈਲਾਨੀਆਂ ਦੇ ਜੰਮੂ ਪਹੁੰਚਣ ਨਾਲ ਏਅਰਪੋਰਟ 'ਤੇ ਟੈਕਸੀ ਚਾਲਕਾਂ ਦੇ ਰੁਜ਼ਗਾਰ 'ਚ ਵਾਧਾ ਹੋਵੇਗਾ। ਨਵੀਆਂ ਜਹਾਜ਼ ਕੰਪਨੀਆਂ ਨੂੰ ਆਪਣਾ ਕਾਰੋਬਾਰ ਸਥਾਪਤ ਕਰਨ ਲਈ ਵੀ ਸਥਾਨਕ ਨੌਜਵਾਨਾਂ ਦੀ ਜ਼ਰੂਰਤ ਹੋਵੇਗੀ। ਇਸ ਤੋਂ ਇਲਾਵਾ ਸੈਰ-ਸਪਾਟਾ ਖੇਤਰ ਨਾਲ ਜੁੜੇ ਲੋਕਾਂ ਨੂੰ ਵੀ ਲਾਭ ਮਿਲੇਗਾ। ਏਅਰਪੋਰਟ ਦੇ ਡਾਇਰੈਕਟਰ ਸੰਜੀਵ ਕੁਮਾਰ ਗਰਗ ਦਾ ਵੀ ਮੰਨਣਾ ਹੈ ਕਿ ਨਵਾਂ ਟਰਮਿਨਲ ਸਥਾਨਕ ਨੌਜਵਾਨਾਂ ਲਈ ਰੁਜ਼ਗਾਰ ਦਾ ਨਵਾਂ ਆਯਾਮ ਦੇਵੇਗਾ।


author

DIsha

Content Editor

Related News