JNU ਦੇ ਨਵੇਂ ਨਿਯਮ, ਕੈਂਪਸ 'ਚ ਧਰਨਾ ਦੇਣ ’ਤੇ ਲੱਗੇਗਾ 20,000 ਰੁਪਏ ਜੁਰਮਾਨਾ, ਹਿੰਸਾ ਕਰਨ ’ਤੇ ਦਾਖਲਾ ਰੱਦ
Thursday, Mar 02, 2023 - 01:51 PM (IST)
 
            
            ਨਵੀਂ ਦਿੱਲੀ, (ਭਾਸ਼ਾ)- ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ. ਐੱਨ. ਯੂ.) ਦੇ ਨਵੇਂ ਨਿਯਮਾਂ ਅਨੁਸਾਰ ਕੈਂਪਸ ’ਚ ਧਰਨਾ ਦੇਣ ’ਤੇ ਵਿਦਿਆਰਥੀਆਂ ’ਤੇ 20,000 ਰੁਪਏ ਜੁਰਮਾਨਾ ਅਤੇ ਹਿੰਸਾ ਕਰਨ ’ਤੇ ਦਾਖ਼ਲਾ ਰੱਦ ਕੀਤਾ ਜਾ ਸਕਦਾ ਹੈ ਜਾਂ 30,000 ਰੁਪਏ ਦਾ ਜ਼ੁਰਮਾਨਾ ਲਗਾਇਆ ਜਾ ਸਕਦਾ ਹੈ। 10 ਪੰਨਿਆਂ ਦੇ ‘ਜੇ. ਐੱਨ. ਯੂ. ਦੇ ਵਿਦਿਆਰਥੀਆਂ ਲਈ ਅਨੁਸ਼ਾਸਨ ਦੇ ਨਿਯਮ ਅਤੇ ਸਹੀ ਆਚਰਣ ’ਚ ਵਿਰੋਧ ਪ੍ਰਦਰਸ਼ਨ ਅਤੇ ਧੋਖਾਧੜੀ ਵਰਗੇ ਵੱਖ-ਵੱਖ ਕੰਮਾਂ ਲਈ ਸਜ਼ਾ ਨਿਰਧਾਰਤ ਕੀਤੀ ਗਈ ਹੈ ਅਤੇ ਅਨੁਸ਼ਾਸਨ ਦਾ ਉਲੰਘਣ ਕਰਨ ਸਬੰਧੀ ਜਾਂਚ ਪ੍ਰਕਿਰਿਆ ਦਾ ਜ਼ਿਕਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਦੇਸ਼ ’ਚ ਵਧ ਰਹੇ ਹਨ ਸਪ੍ਰਿੰਗ ਇਨਫਲੂਏਂਜਾ ਦੇ ਮਾਮਲੇ, ਕਿੰਨਾ ਖਤਰਨਾਕ ਤੇ ਕੀ ਹਨ ਇਸਦੇ ਲੱਛਣ!
ਇਹ ਨਿਯਮ 3 ਫਰਵਰੀ ਤੋਂ ਲਾਗੂ ਹੋ ਗਏ ਹਨ। ਇਸ ਯੂਨੀਵਰਸਿਟੀ ’ਚ ਬੀ. ਬੀ. ਸੀ. ਨੂੰ ਇਕ ਵਿਵਾਦਗ੍ਰਸਤ ਦਸਤਾਵੇਜ਼ੀ ਫਿਲਮ ਦਿਖਾਉਣ ਦੇ ਵਿਰੋਧ ਦੇ ਬਾਅਦ ਲਾਗੂ ਕੀਤਾ ਗਿਆ ਸੀ। ਨਿਯਮ ਸਬੰਧੀ ਦਸਤਾਵੇਜ਼ ’ਚ ਕਿਹਾ ਗਿਆ ਹੈ ਕਿ ਇਸ ਨੂੰ ਕਾਰਜਕਾਰੀ ਕੌਂਸਲ ਨੇ ਮਨਜ਼ੂਰੀ ਦਿੱਤੀ ਹੈ। ਇਹ ਕੌਂਸਲ ਯੂਨੀਵਰਸਿਟੀ ਦੀ ਸਰਵਉੱਚ ਫੈਸਲਾ ਲੈਣ ਵਾਲੀ ਸੰਸਥਾ ਹੈ।
ਇਹ ਵੀ ਪੜ੍ਹੋ– Airtel ਦੇ ਗਾਹਕਾਂ ਨੂੰ ਲੱਗ ਸਕਦੈ ਵੱਡਾ ਝਟਕਾ, ਕੰਪਨੀ ਨੇ ਦਿੱਤੇ ਇਹ ਸੰਕੇਤ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            