ਬਦਲਦੇ ਕਸ਼ਮੀਰ ਦੀ ਨਵੀਂ ਤਸਵੀਰ, ਫੈਸ਼ਨ ਸ਼ੋਅ ’ਚ ਨੌਜਵਾਨਾਂ ਨੇ ਵਿਖਾਇਆ ਆਪਣਾ ਹੁਨਰ
Tuesday, Apr 13, 2021 - 03:53 PM (IST)
ਜੰਮੂ— ਕਸ਼ਮੀਰ ਘਾਟੀ ਦੀ ਤਸਵੀਰ ਬਦਲ ਰਹੀ ਹੈ, ਜਿਸ ਨਾਲ ਨਵਾਂ ਕਸ਼ਮੀਰ ਨਜ਼ਰ ਆ ਰਿਹਾ ਹੈ। ਕਸ਼ਮੀਰ ਵਿਚ ਹੁਣ ਧਾਰਮਿਕ ਕਟੜਵਾਦ ਨਹੀਂ ਸਗੋਂ ਫੈਸ਼ਨ ਸ਼ੋਅ ਵਿਚ ਨੌਜਵਾਨ ਆਪਣੇ ਸੱਭਿਆਚਾਰ ਦੇ ਰੰਗ ਬਿਖੇਰ ਰਹੇ ਹਨ। ਸ਼੍ਰੀਨਗਰ ਵਿਚ ਆਯੋਜਿਤ ਫੈਸ਼ਨ ਸ਼ੋਅ ਵਿਚ ਸਥਾਨਕ ਡਿਜ਼ਾਈਨਰਾਂ ਨੇ ਆਪਣੇ ਡਿਜ਼ਾਈਨ ਕੀਤੇ ਹਏ ਲਿਬਾਸ ਪੇਸ਼ ਕੀਤੇ ਅਤੇ ਸਥਾਨਕ ਮਾਡਲ ਨੇ ਰੈਂਪ ’ਤੇ ਕੈਟ ਵਾਕ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ। ਇਸ ਫੈਸ਼ਨ ਸ਼ੋਅ ’ਚ ਵੱਡੀ ਗਿਣਤੀ ਵਿਚ ਲੋਕ ਸ਼ਾਮਲ ਹੋਏ।
ਕਸ਼ਮੀਰ ਦੇ ਸਮਾਜਿਕ ਸੰਗਠਨ ਆਲ ਜੰਮੂ ਐਂਡ ਕਸ਼ਮੀਰ ਯੂਥ ਸੋਸਾਇਟੀ ਵਲੋਂ ਆਯੋਜਿਤ ਫੈਸ਼ਨ ਸ਼ੋਅ ’ਚ 30 ਤੋਂ ਵਧੇਰੇ ਮਾਡਲ ਨੇ ਆਪਣਾ ਜਲਵਾ ਬਿਖੇਰਿਆ। ਉੱਥੇ ਹੀ ਫੈਸ਼ਨ ਸ਼ੋਅ ’ਚ ਮੌਜੂਦ ਨੌਜਵਾਨਾਂ ਨੇ ਕਿਹਾ ਕਿ ਕਸ਼ਮੀਰ ਵੀ ਦੇਸ਼ ਨਾਲ ਕਦਮ ਨਾਲ ਕਦਮ ਮਿਲਾ ਕੇ ਅੱਗੇ ਵਧਣਾ ਚਾਹੁੰਦੇ ਹਨ। ਅਸੀਂ ਵੀ ਕੁਝ ਵੱਖਰਾ ਅਤੇ ਨਵਾਂ ਚਾਹੁੰਦੇ ਹਾਂ, ਤਾਂ ਕਿ ਕਸ਼ਮੀਰ ਦਾ ਨਾਮ ਪੂਰੀ ਦੁਨੀਆ ਵਿਚ ਹੋਵੇ।
ਉੱਥੇ ਹੀ ਡਿਜ਼ਾਈਨਰਾਂ ਨੇ ਕਿਹਾ ਕਿ ਉਨ੍ਹਾਂ ਦਾ ਸੁਫ਼ਨਾ ਮੁੰਬਈ ਵਰਗੇ ਵੱਡੇ ਸ਼ਹਿਰਾਂ ’ਚ ਆਪਣਾ ਹੁਨਰ ਵਿਖਾਉਣ ਦਾ ਹੈ। ਅਸੀਂ ਚਾਹੁੰਦੇ ਹਾਂ ਕਿ ਵੱਡੇ-ਵੱਡੇ ਮਾਡਲ ਵੀ ਸਾਡੇ ਲਿਬਾਸ ਪਹਿਨਣ। ਬਾਲੀਵੁੱਡ ਡਿਜ਼ਾਈਨਰ ਰਾਜਦੀਪ ਅਤੇ ਪ੍ਰਸਿੱਧ ਮਾਡਲ ਸੋਨੀ ਕੌਰ ਜੱਜ ਦੀ ਭੂਮਿਕਾ ਵਿਚ ਸਨ। ਉਨ੍ਹਾਂ ਨੇ ਕਿਹਾ ਕਿ ਛੇਤੀ ਉਹ ਲੋਕ ਇਕ ਕ੍ਰਿਕਟ ਲੀਗ ਦਾ ਆਯੋਜਨ ਕਰਨ ਵਾਲੇ ਹਨ। ਸੋਸਾਇਟੀ ਦੇ ਪ੍ਰਧਾਨ ਵਕੀਲ ਸਾਜਿਦ ਯੁਸੂਫ ਨੇ ਕਿਹਾ ਕਿ ਇਸ ਫੈਸ਼ਨ ਸ਼ੋਅ ਦੇ ਆਯੋਜਨ ਕਰਨ ਦਾ ਮਕਸਦ ਹੈ ਕਿ ਸਥਾਨਕ ਨੌਜਵਾਨਾਂ ਦੇ ਹੁਨਰ ਸਾਹਮਣੇ ਆਉਣ ਅਤੇ ਉਨ੍ਹਾਂ ਨੂੰ ਵੀ ਇਕ ਮੰਚ ਮਿਲੇ।