ਗੁਜਰਾਤ ’ਚ ਮਿਲਿਆ ਕੋਰੋਨਾ ਦੇ XE ਵੈਰੀਐਂਟ ਦਾ ਨਵਾਂ ਮਰੀਜ਼, WHO ਦੱਸਿਆ ਵਧੇਰੇ ਛੂਤਕਾਰੀ

04/09/2022 1:45:34 PM

ਅਹਿਮਦਾਬਾਦ (ਭਾਸ਼ਾ)– ਗੁਜਰਾਤ ’ਚ ਕੋਰੋਨਾ ਵਾਇਰਸ ਦੇ ਓਮੀਕ੍ਰੋਨ ਵੈਰੀਐਂਟ ਦੇ ਉੱਪ-ਵੈਰੀਐਂਟ XE ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਮੁੰਬਈ ਤੋਂ ਵਡੋਦਰਾ ਆਇਆ ਇਕ ਵਿਅਕਤੀ XE ਵੈਰੀਐਂਟ ਨਾਲ ਪੀੜਤ ਮਿਲਿਆ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਉਕਤ ਵਿਅਕਤੀ ਪਿਛਲੇ ਮਹੀਨੇ ਪੀੜਤ ਪਾਇਆ ਗਿਆ ਸੀ ਅਤੇ ਬਾਅਦ ’ਚ ਮੁੰਬਈ ਪਰਤ ਗਿਆ ਸੀ ਪਰ ਉਸ ਦੇ XE ਉੱਪ-ਵੈਰੀਐਂਟ ਨਾਲ ਪੀੜਤ ਪਾਏ ਜਾਣ ਦੀ ਰਿਪੋਰਟ ਸ਼ੁੱਕਰਵਾਰ ਨੂੰ ਮਿਲੀ। ਓਧਰ ਵਿਸ਼ਵ ਸਿਹਤ ਸੰਗਠਨ (WHO) ਦਾ ਕਹਿਣਾ ਹੈ ਕਿ ਓਮੀਕ੍ਰੋਨ ਦਾ ਤਾਜ਼ਾ ਵੈਰੀਐਂਟ XE ਪਹਿਲਾਂ ਦੇ ਰੂਪਾਂ ਦੇ ਮੁਕਾਬਲੇ ਵਧੇਰੇ ਛੂਤਕਾਰੀ ਹੈ। 

ਵਡੋਦਰਾ ਨਗਰ ਨਿਗਮ ਦੇ ਸਿਹਤ ਮੈਡੀਕਲ ਅਧਿਕਾਰੀ ਦੇਵੇਸ਼ ਪਟੇਲ ਨੇ ਕਿਹਾ, ‘‘ਮੁੰਬਈ ’ਚ ਸਾਂਤਾ ਕਰੂਜ਼ ਦਾ ਇਕ ਵਿਅਕਤੀ ਵਡੋਦਰਾ ਦੌਰੇ ਦੌਰਾਨ 12 ਮਾਰਚ ਨੂੰ ਕੋਵਿਡ-19 ਤੋਂ ਪੀੜਤ ਪਾਇਆ ਗਿਆ ਸੀ। ਉਸ ਦੀ ਪਤਨੀ ਵੀ ਨਾਲ ਹੀ ਸੀ। ਉਨ੍ਹਾਂ ਦੱਸਿਆ ਕਿ ਕੱਲ੍ਹ ਮਿਲੇ ਨਤੀਜਿਆਂ ਮੁਤਾਬਕ ਉਹ ਓਮੀਕ੍ਰੋਨ ਦੇ ਉੱਪ-ਵੈਰੀਐਂਟ ਤੋਂ ਪੀੜਤ ਸੀ। ਪਟੇਲ ਮੁਤਾਬਕ ਉਹ ਵਿਅਕਤੀ ਕਿਸੇ ਕੰਮ ਦੇ ਸਿਲਸਿਲੇ ’ਚ ਵਡੋਦਰਾ ਆਇਆ ਸੀ ਅਤੇ ਇਕ ਹੋਟਲ ’ਚ ਰੁਕਿਆ ਸੀ। ਬੁਖ਼ਾਰ ਹੋਣ ’ਤੇ ਉਸ ਨੇ ਇਕ ਨਿੱਜੀ ਲੈਬਾਰਟਰੀ ’ਚ ਆਪਣੀ ਕੋਵਿਡ-19 ਜਾਂਚ ਕਰਵਾਈ ਸੀ, ਜਿਸ ’ਚ ਉਹ ਕੋਵਿਡ ਤੋਂ ਪੀੜਤ ਪਾਇਆ ਗਿਆ ਸੀ। ਉਸ ਨੇ ਨਮੂਨੇ ਦੀ ਰਿਪੋਰਟ ਦੇਣ ਲਈ ਆਪਣੇ ਸਥਾਨਕ ਰਿਸ਼ਤੇਦਾਰਾਂ ਦਾ ਪਤਾ ਦਿੱਤਾ ਸੀ। ਉਹ ਉਸ ਤੋਂ ਬਾਅਦ ਖੁਦ ਮੁੰਬਈ ਪਰਤ ਗਿਆ। ਸਥਾਨਕ ਅਧਿਕਾਰੀਆਂ ਨੂੰ ਮਰੀਜ਼ ਦੀ ਮੌਜੂਦਾ ਸਥਿਤੀ ਦੀ ਜਾਣਕਾਰੀ ਨਹੀਂ ਹੈ।


Tanu

Content Editor

Related News