ਮਿਰਜ਼ਾਪੁਰ ਦੇ ਸੁੰਦਰ ਗਲੀਚੇ ਬਣਨਗੇ ਨਵੇਂ ਸੰਸਦ ਭਵਨ ਦਾ ਸ਼ਿੰਗਾਰ, ਅੰਦਰ ਸਜੇਗਾ ਮਹਾਰਾਸ਼ਟਰ ਦਾ ਫ਼ਰਨੀਚਰ

08/10/2022 1:19:56 PM

ਨਵੀਂ ਦਿੱਲੀ– ਨਵਾਂ ਸੰਸਦ ਭਵਨ ਮਿਰਜ਼ਾਪੁਰ ਦੇ ਬੁਣਕਰਾਂ ਵਲੋਂ ਹੱਥ ਨਾਲ ਬੁਣੇ ਗਏ ਸੁੰਦਰ ਗਲੀਚਿਆਂ ਨਾਲ ਸ਼ਿੰਗਾਰਿਆ ਜਾਵੇਗਾ। ਸੰਸਦ ਭਵਨ ’ਚ ਮੱਧ ਪ੍ਰਦੇਸ਼ ਅਤੇ ਰਾਜਸਥਾਨ ਤੋਂ ਮੰਗਵਾਏ ਗਏ ਪੱਥਰ ਲਾਏ ਜਾ ਰਹੇ ਹਨ। ਇਸ ਤੋਂ ਇਲਾਵਾ ਮਹਾਰਾਸ਼ਟਰ ਦੇ ਸਾਗਵਾਨ ਦੀ ਲੱਕੜ ਤੋਂ ਬਣਿਆ ਫ਼ਰਨੀਚਰ ਸੰਸਦ ਅੰਦਰ ਸਜਾਇਆ ਜਾਵੇਗਾ। ਅਧਿਕਾਰੀਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦਾ ਮਹੱਤਵਪੂਰਨ ਸੈਂਟਰਲ ਵਿਸਟਾ ਪੁਨਰ ਵਿਕਾਸ ਪ੍ਰਾਜੈਕਟ ਪੂਰੇ ਜ਼ੋਰਾਂ 'ਤੇ ਹੈ, ਤਾਂ ਜੋ ਸੰਸਦ ਦੇ ਸਰਦ ਰੁੱਤ ਸੈਸ਼ਨ ਨੂੰ ਨਵੰਬਰ 2022 ਵਿਚ ਨਵੀਂ ਇਮਾਰਤ ’ਚ ਆਯੋਜਿਤ ਕੀਤਾ ਜਾ ਸਕੇ।

ਇਹ ਵੀ ਪੜ੍ਹੋ-  ਦਿੱਲੀ, ਪੰਜਾਬ ਮਗਰੋਂ ਹੁਣ ਗੋਆ ’ਚ ਵੀ ‘ਆਪ’ ਨੂੰ ਮਿਲਿਆ ਸੂਬਾ ਪਾਰਟੀ ਦਾ ਦਰਜਾ

PunjabKesari

ਨਵੰਬਰ 2022 ਤੱਕ ਨਵੇਂ ਸੰਸਦ ਭਵਨ ਦਾ ਕੰਮ ਪੂਰਾ ਕਰਨ ਦਾ ਟੀਚਾ 

ਇਮਾਰਤ ਦੀ ਅੰਦਰੂਨੀ ਸਜਾਵਟ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਇਸ ਦੇ ਨਾਲ ਹੀ ਫਰਸ਼ ਵੀ ਤਿਆਰ ਕੀਤਾ ਜਾ ਰਿਹਾ ਹੈ। ਸਰਕਾਰ ਨੇ ਪਿਛਲੇ ਹਫ਼ਤੇ ਲੋਕ ਸਭਾ 'ਚ ਕਿਹਾ ਸੀ ਕਿ ਨਵੇਂ ਸੰਸਦ ਭਵਨ ਦਾ 70 ਫੀਸਦੀ ਕੰਮ ਪੂਰਾ ਹੋ ਚੁੱਕਾ ਹੈ ਅਤੇ ਇਸ ਦੇ ਨਿਰਮਾਣ ਦਾ ਕੰਮ ਨਵੰਬਰ 2022 ਤੱਕ ਪੂਰਾ ਕਰਨ ਦਾ ਟੀਚਾ ਹੈ। ਸੂਤਰਾਂ ਨੇ ਦੱਸਿਆ ਕਿ ਪ੍ਰਾਜੈਕਟ ਦੇ ਰਾਸ਼ਟਰੀ ਮਹੱਤਵ ਨੂੰ ਦੇਖਦੇ ਹੋਏ ਫਿਲਹਾਲ ਸਮਾਂ ਸੀਮਾ ਵਧਾਉਣ ਦੀ ਕੋਈ ਯੋਜਨਾ ਨਹੀਂ ਹੈ। 

ਇਹ ਵੀ ਪੜ੍ਹੋ- ਨਿਤੀਸ਼ ਕੁਮਾਰ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ, BJP ਨਾਲੋਂ ਗਠਜੋੜ ਤੋੜਿਆ

PunjabKesari

ਨਵੇਂ ਸੰਸਦ ਭਵਨ ’ਚ ਹੋਵੇਗਾ ਸਰਦ ਰੁੱਤ ਸੈਸ਼ਨ

ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਅਧਿਕਾਰੀਆਂ ਨੇ ਦੱਸਿਆ ਕਿ ਅਸੀਂ ਇਹ ਯਕੀਨੀ ਬਣਾਉਣ ਲਈ ਹਰ ਕੋਸ਼ਿਸ਼ ਕਰ ਰਹੇ ਹਾਂ ਕਿ ਸਰਦ ਰੁੱਤ ਸੈਸ਼ਨ ਨਵੇਂ ਸੰਸਦ ਭਵਨ ਵਿਚ ਹੋਵੇ। ਉਨ੍ਹਾਂ ਸੰਕੇਤ ਦਿੱਤਾ ਕਿ ਸੰਸਦ ਭਵਨ ਦੀ ਨਵੀਂ ਇਮਾਰਤ ਦੇ ਕੁਝ ਹਿੱਸਿਆਂ ਨੂੰ 26 ਨਵੰਬਰ ਨੂੰ ਸੰਵਿਧਾਨ ਦਿਵਸ ਦੇ ਨੇੜੇ ਖੋਲ੍ਹਿਆ ਜਾ ਸਕਦਾ ਹੈ। ਹਾਲਾਂਕਿ ਅਜੇ ਤੱਕ ਕੁਝ ਵੀ ਤੈਅ ਨਹੀਂ ਹੋਇਆ ਹੈ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਮੋਦੀ ਨੇ ਦਸੰਬਰ 2020 ’ਚ ਨਵੀਂ ਸੰਸਦ ਭਵਨ ਦਾ ਨੀਂਹ ਪੱਥਰ ਰੱਖਿਆ ਸੀ। ਉਨ੍ਹਾਂ ਨੇ ਪਿਛਲੇ ਮਹੀਨੇ ਸੰਸਦ ਭਵਨ ਦੀ ਛੱਤ 'ਤੇ ਬਣੇ ‘ਅਸ਼ੋਕਾ ਸਤੰਭ’ ਦਾ ਉਦਘਾਟਨ ਕੀਤਾ ਸੀ। 

ਇਹ ਵੀ ਪੜ੍ਹੋ- ਜੇਲ੍ਹ ’ਚ ਬੰਦ ਪਾਰਥ ਚੈਟਰਜੀ ਨੂੰ ਯਾਦ ਆਏ ਭਗਵਾਨ, ਪੜ੍ਹ ਰਹੇ ਹਨ ‘ਪੈਸਾ ਮਿੱਟੀ ਹੈ, ਮਿੱਟੀ ਪੈਸਾ ਹੈ’

PunjabKesari

ਕੀ-ਕੀ ਹੈ ਨਵੀਂ ਇਮਾਰਤ ’ਚ?

ਨਵੀਂ ਇਮਾਰਤ ’ਚ ਦੇਸ਼ ਦੇ ਲੋਕਤੰਤਰੀ ਵਿਰਾਸਤ ਨੂੰ ਪ੍ਰਦਰਸ਼ਿਤ ਕਰਨ ਲਈ ਇਕ ਵੱਡਾ ਸੰਵਿਧਾਨ ਹਾਲ, ਸੰਸਦ ਮੈਂਬਰਾਂ ਲਈ ਇਕ ਆਰਾਮ ਕਮਰਾ, ਇਕ ਲਾਇਬਰੇਰੀ, ਕਈ ਕਮੇਟੀ ਰੂਮ, ਭੋਜਨ ਖੇਤਰ ਅਤੇ ਉੱਚਿਤ ਪਾਰਕਿੰਗ ਸਥਾਨ ਹੋਵੇਗਾ। ਸੈਂਟਰਲ ਵਿਸਟਾ ਪੁਨਰ ਵਿਕਾਸ ਪ੍ਰਾਜੈਕਟ ’ਚ ਇਕ ਨਵੀਂ ਤਿਕੋਣੀ ਸੰਸਦ ਦੀ ਇਮਾਰਤ, ਇਕ ਸਾਂਝਾ ਕੇਂਦਰੀ ਸਕੱਤਰੇਤ, ਵਿਜੇ ਚੌਂਕ ਤੋਂ ਇੰਡੀਆ ਗੇਟ ਤੱਕ ਤਿੰਨ ਕਿਲੋਮੀਟਰ ਲੰਬੇ ਰਾਜਪੱਥ ਦਾ ਨਵੀਨੀਕਰਨ, ਇਕ ਨਵਾਂ ਪ੍ਰਧਾਨ ਮੰਤਰੀ ਆਵਾਸ, ਇਕ ਪ੍ਰਧਾਨ ਮੰਤਰੀ ਦਫ਼ਤਰ ਅਤੇ ਇਕ ਨਵੇਂ ਉਪ ਰਾਸ਼ਟਰਪਤੀ ਆਵਾਸ ਹੋਵੇਗਾ। ਇਸ ਇਮਾਰਤ ਦਾ ਨਿਰਮਾਣ ਟਾਟਾ ਪ੍ਰਾਜੈਕਟ ਲਿਮਟਿਡ ਵਲੋਂ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ- ਕੇਂਦਰ ਸਰਕਾਰ ’ਤੇ ਵਰ੍ਹੇ ਵਰੁਣ ਗਾਂਧੀ, ਬੋਲੇ- ਗਰੀਬਾਂ ਦੀ ਬੁਰਕੀ ਖੋਹ ਕੇ ਤਿਰੰਗੇ ਦੀ ਕੀਮਤ ਵਸੂਲਣਾ ਸ਼ਰਮਨਾਕ


Tanu

Content Editor

Related News