ਨਵਾਂ ਮੋਟਰ ਵ੍ਹੀਕਲ ਬਿੱਲ ਸਭ ਸੂਬਿਆਂ ''ਚ ਲਾਗੂ ਕਰਨਾ ਹੀ ਹੋਵੇਗਾ : ਟਰਾਂਸਪੋਰਟ ਮੰਤਰਾਲੇ

Tuesday, Sep 03, 2019 - 04:20 PM (IST)

ਨਵਾਂ ਮੋਟਰ ਵ੍ਹੀਕਲ ਬਿੱਲ ਸਭ ਸੂਬਿਆਂ ''ਚ ਲਾਗੂ ਕਰਨਾ ਹੀ ਹੋਵੇਗਾ : ਟਰਾਂਸਪੋਰਟ ਮੰਤਰਾਲੇ

ਨਵੀਂ ਦਿੱਲੀ—ਕੇਂਦਰ ਸਰਕਾਰ ਵਲੋਂ ਹਾਲ ਹੀ 'ਚ ਜਾਰੀ ਵਧੇ ਜ਼ੁਰਮਾਨੇ ਵਾਲਾ ਮੋਟਰ ਵ੍ਹੀਕਲ ਸੋਧ ਬਿੱਲ ਸਾਰੇ ਸੂਬਿਆਂ 'ਚ ਹਾਲ ਹੀ 'ਚ ਲਾਗੂ ਕਰਨਾ ਪਵੇਗਾ | ਸੜਕ ਟਰਾਂਸਪੋਰਟ ਮੰਤਰਾਲੇ ਨੇ ਸੋਮਵਾਰ ਨੂੰ ਸਪੱਸ਼ਟ ਕੀਤਾ ਕਿ ਸੋਧ ਬਿੱਲ ਸੂਬਿਆਂ ਦੀ ਮਰਜ਼ੀ 'ਤੇ ਨਿਰਭਰ ਨਹੀਂ ਹੈ | ਇਹ ਕਾਨੂੰਨ ਬਣ ਚੁੱਕਾ ਹੈ, ਜੋ ਪੂਰੇ ਦੇਸ਼ 'ਚ 1 ਸਤੰਬਰ ਤੋਂ ਲਾਗੂ ਹੋ ਗਿਆ ਹੈ | ਉੱਧਰ ਪੰਜਾਬ, ਰਾਜਸਥਾਨ, ਐੱਮ.ਪੀ. ਅਤੇ ਪੱਛਮੀ ਬੰਗਾਲ ਸਮੇਤ ਕੁਝ ਸੂਬਿਆਂ ਨੇ ਸੋਧ ਬਿੱਲ ਸਮੀਖਿਆ ਦੇ ਬਾਅਦ ਲਾਗੂ ਕਰਨ ਦੀ ਗੱਲ ਕਹੀ ਹੈ | ਜੇਕਰ ਨਵਾਂ ਨਿਯਮ ਲਾਗੂ ਨਹੀਂ ਕੀਤਾ ਤਾਂ ਸੂਬੇ ਨੂੰ ਲਾਸ ਸਟੇਟ ਦੀ ਸ਼੍ਰੇਣੀ 'ਚ ਪਾ ਸਕਦਾ ਹੈ | 
ਪੰਜਾਬ-ਪਹਿਲਾਂ ਸਮੀਖਿਆ ਕਰਾਂਗੇ ਫਿਰ ਦੇਖਾਂਗੇ...
ਨਵੇਂ ਟ੍ਰੈਫਿਕ ਨਿਯਮਾਂ ਨੂੰ ਲਾਗੂ ਕਰਨ ਦੇ ਫੈਸਲੇ ਨੂੰ ਪੰਜਾਬ ਸਰਕਾਰ ਨੇ ਫਿਲਹਾਲ ਟਾਲ ਦਿੱਤਾ ਹੈ | ਏ.ਡੀ.ਜੀ.ਪੀ. ਟ੍ਰੈਫਿਕ ਡਾ. ਸ਼ਰਦ ਚੌਹਾਨ ਨੇ ਕਿਹਾ ਕਿ ਪਹਿਲਾਂ ਸਮੀਖਿਆ ਹੋਵੇਗੀ, ਜਦੋਂ ਤੱਕ ਸਰਕਾਰ ਨੋਟੀਫਿਕੇਸ਼ਨ ਜਾਰੀ ਨਹੀਂ ਕਰਦੀ, ਉਦੋਂ ਤੱਕ ਨਵਾਂ ਐਕਟ ਲਾਗੂ ਨਹੀਂ ਹੋਵੇਗਾ | ਇਸ ਸੰਬੰਧ ਦੇ 'ਚ ਮੀਟਿੰਗ ਜਲਦੀ ਹੋਵੇਗੀ |
 


author

Aarti dhillon

Content Editor

Related News