ਬੈਂਕ 'ਤੇ RBI ਦੇ ਬੈਨ ਤੋਂ ਬਾਅਦ ਰੋਂਦੇ ਦਿਸੇ ਗਾਹਕ

Friday, Feb 14, 2025 - 04:06 PM (IST)

ਬੈਂਕ 'ਤੇ RBI ਦੇ ਬੈਨ ਤੋਂ ਬਾਅਦ ਰੋਂਦੇ ਦਿਸੇ ਗਾਹਕ

ਮੁੰਬਈ- ਭਾਰਤੀ ਰਿਜ਼ਰਵ ਬੈਂਕ ਨੇ ਮੁੰਬਈ ਸਥਿਤ ਨਿਊ ਇੰਡੀਆ ਕੋ-ਆਪਰੇਟਿਵ ਬੈਂਕ ‘ਤੇ ਕਈ ਪਾਬੰਦੀਆਂ ਲਗਾਈਆਂ ਹਨ। ਬੈਂਕ ਹੁਣ ਕੋਈ ਨਵਾਂ ਕਰਜ਼ਾ ਨਹੀਂ ਦੇ ਸਕੇਗਾ, ਨਾ ਹੀ ਗਾਹਕ ਆਪਣੇ ਜਮ੍ਹਾ ਪੈਸੇ ਕਢਵਾ ਸਕਣਗੇ। ਇਹ ਕਦਮ ਬੈਂਕ ਦੀ ਵਿੱਤੀ ਸਥਿਤੀ ਅਤੇ ਨਿਗਰਾਨੀ ਸੰਬੰਧੀ ਚਿੰਤਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਚੁੱਕਿਆ ਗਿਆ ਹੈ। ਬੈਂਕ ‘ਤੇ ਪਾਬੰਦੀ ਦੀ ਖ਼ਬਰ ਸੁਣਦੇ ਹੀ ਬੈਂਕ ਦੀਆਂ ਸ਼ਾਖਾਵਾਂ ਦੇ ਬਾਹਰ ਗਾਹਕਾਂ ਦੀ ਭੀੜ ਲੱਗ ਗਈ।ਬੈਂਕ ਵਿੱਚ ਪੈਸੇ ਜਮ੍ਹਾ ਕਰਵਾਉਣ ਵਾਲੇ ਜ਼ਿਆਦਾਤਰ ਲੋਕ ਮੱਧ ਵਰਗੀ ਪਰਿਵਾਰਾਂ ਨਾਲ ਸਬੰਧਤ ਹਨ। ਪੈਸੇ ਕਢਵਾਉਣ ‘ਤੇ ਪਾਬੰਦੀ ਕਾਰਨ ਇਹ ਸਾਰੇ ਸਦਮੇ 'ਚ ਹਨ ਕਿਉਂਕਿ ਕਿਵੇਂ ਨੂੰ ਦਵਾਈ ਖਰੀਦਣ ਲਈ ਪੈਸੇ ਦੀ ਲੋੜ ਹੁੰਦੀ ਹੈ ਅਤੇ ਕਿਸੇ ਨੂੰ EMI ਦਾ ਭੁਗਤਾਨ ਕਰਨ ਲਈ। ਕੁਝ ਲੋਕਾਂ ਦੇ ਇਸ ਬੈਂਕ 'ਚ ਆਪਣੇ ਤਨਖਾਹ ਖਾਤੇ ਵੀ ਹਨ, ਜਿਸ ਕਾਰਨ ਉਨ੍ਹਾਂ ਲਈ ਆਪਣੇ ਰੋਜ਼ਾਨਾ ਦੇ ਖਰਚਿਆਂ ਦਾ ਪ੍ਰਬੰਧਨ ਕਰਨਾ ਮੁਸ਼ਕਲ ਹੋ ਜਾਵੇਗਾ।

ਇਹ ਵੀ ਪੜ੍ਹੋ-ਮੁੜ ਵਿਆਹ ਕਰਨ ਜਾ ਰਿਹਾ ਹੈ Prateik Babbar, ਪਰਿਵਾਰ ਨੂੰ ਨਹੀਂ ਦਿੱਤਾ ਸੱਦਾ

ਨਿਊ ਇੰਡੀਆ ਕੋ-ਆਪਰੇਟਿਵ ਬੈਂਕ ਦੀਆਂ ਗੁਜਰਾਤ ਅਤੇ ਮਹਾਰਾਸ਼ਟਰ 'ਚ 32 ਸ਼ਾਖਾਵਾਂ ਹਨ। RBI ਵੱਲੋਂ ਬੈਂਕ ‘ਤੇ ਪਾਬੰਦੀ ਲਗਾਉਣ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ, ਬੈਂਕ ਦੀਆਂ ਕਈ ਸ਼ਾਖਾਵਾਂ ਦੇ ਸਾਹਮਣੇ ਗਾਹਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ। ਬੈਂਕ ਦਾ ਮੁੱਖ ਦਫਤਰ ਮੁੰਬਈ 'ਚ ਹੈ। ਮੁੰਬਈ 'ਚ ਇੱਕ ਬੈਂਕ ਸ਼ਾਖਾ ਦੇ ਬਾਹਰ ਖੜ੍ਹੇ ਇੱਕ ਵਿਅਕਤੀ ਨੇ ਇਕ ਨਿਜੀ ਚੈਨਲ ਨੂੰ ਦੱਸਿਆ ਕਿ ਉਸ ਦੇ ਬੈਂਕ 'ਚ 4 ਖਾਤੇ ਹਨ ਅਤੇ ਉਸ ਦੇ ਪੰਜ ਲੱਖ ਰੁਪਏ ਫਸੇ ਹੋਏ ਹਨ।

ਇਹ ਵੀ ਪੜ੍ਹੋ- ਵੈਲੈਨਟਾਈਨ ਡੇਅ 'ਤੇ ਪਤੀ ਨਾਲ ਰੁਮਾਂਟਿਕ ਹੋਈ ਮਿਸ ਪੂਜਾ, ਸਾਂਝੀ ਕੀਤੀ ਪੋਸਟ

ਵਿਅਕਤੀ ਨੇ ਕਿਹਾ ਕਿ ਹੁਣ ਉਸ ਕੋਲ ਸਬਜ਼ੀ ਖਰੀਦਣ ਲਈ ਵੀ ਪੈਸੇ ਨਹੀਂ ਹਨ। ਉਹ ਪਿਛਲੇ 30 ਸਾਲਾਂ ਤੋਂ ਨਿਊ ਇੰਡੀਆ ਕੋ-ਆਪਰੇਟਿਵ ਬੈਂਕ ਦਾ ਗਾਹਕ ਹੈ। ਉਸ ਦੀ ਸਾਰੀ ਬੱਚਤ ਬੈਂਕ 'ਚ ਜਮ੍ਹਾ ਹੈ, ਜਿਸ ਨੂੰ ਉਹ ਹੁਣ ਕਢਵਾਉਣ ਦੇ ਅਸਮਰੱਥ ਹੈ। ਲੋਕਾਂ ਦਾ ਕਹਿਣ ਹੈ ਕਿ ਪਾਈ- ਪਾਈ ਜੋੜ ਕੇ ਪੈਸੇ ਬਚਾਏ ਸਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Priyanka

Content Editor

Related News