ਕੋਵਿਡ-19 ਦੀ ਰੋਕਥਾਮ ਲਈ ਜਾਰੀ ਹੋਏ ਨਵੇਂ ਦਿਸ਼ਾ-ਨਿਰਦੇਸ਼, 30 ਅਪ੍ਰੈਲ ਤੱਕ ਰਹਿਣਗੇ ਲਾਗੂ
Tuesday, Mar 23, 2021 - 10:19 PM (IST)
ਨਵੀਂ ਦਿੱਲੀ : ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਨੇ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ। ਮਹਾਮਾਰੀ ਦੀ ਰੋਕਥਾਮ ਲਈ ਗ੍ਰਹਿ ਮੰਤਰਾਲਾ ਨੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ। ਇਹ ਦਿਸ਼ਾ-ਨਿਰਦੇਸ਼ 1 ਅਪ੍ਰੈਲ 2021 ਤੋਂ 30 ਅਪ੍ਰੈਲ ਤੱਕ ਲਾਗੂ ਰਹਿਣਗੇ। ਸਰਕਾਰ ਦੇ ਨਿਰਦੇਸ਼ ਮੁਤਾਬਕ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 3T ਯਾਨੀ ਕਿ ਟੈਸਟ-ਟ੍ਰੈਕ-ਟਰੀਟ ਪ੍ਰੋਟੋਕਾਲ ਅਪਣਾਇਆ ਜਾਵੇਗਾ।
3T ਪ੍ਰੋਟੋਕਾਲ ਫਾਅਲੋ ਕਰਣਾ ਜ਼ਰੂਰੀ
ਗ੍ਰਹਿ ਮੰਤਰਾਲਾ ਮੁਤਾਬਕ ਟੈਸਟ-ਟ੍ਰੈਕ-ਟਰੀਟ ਪ੍ਰੋਟੋਕਾਲ ਵਿੱਚ ਜਿਨ੍ਹਾਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਆਰ.ਟੀ.ਪੀ.ਸੀ.ਆਰ. ਟੈਸਟ ਦੀ ਗਿਣਤੀ ਘੱਟ ਹੈ ਉੱਥੇ ਟੈਸਟ ਦੀ ਗਿਣਤੀ ਵਧਾਈ ਜਾਵੇ। ਟੈਸਟ ਦੀ ਗਿਣਤੀ ਨੂੰ ਵਧਾ ਕੇ 70% ਤੱਕ ਲਿਆਇਆ ਜਾਣਾ ਚਾਹੀਦਾ ਹੈ। ਨਵੇਂ ਪਾਜ਼ੇਟਿਵ ਮਰੀਜ਼ ਮਿਲਣ ਤੋਂ ਬਾਅਦ ਉਸ ਦੇ ਸੰਪਰਕ ਵਿੱਚ ਆਏ ਲੋਕਾਂ ਦਾ ਛੇਤੀ ਤੋਂ ਛੇਤੀ ਪਤਾ ਲਗਾ ਕੇ ਉਨ੍ਹਾਂ ਨੂੰ ਆਈਸੋਲੇਟ ਕਰਨਾ ਚਾਹੀਦਾ ਹੈ, ਉਨ੍ਹਾਂ ਦੀ ਟੈਸਟਿੰਗ ਤੋਂ ਬਾਅਦ ਜ਼ਰੂਰਤ ਦੇ ਹਿਸਾਬ ਨਾਲ ਉਨ੍ਹਾਂ ਦਾ ਇਲਾਜ ਕੀਤਾ ਜਾਵੇ। ਨਵੀਂ ਗਾਈਡਲਾਈਨ ਮੁਤਾਬਕ ਕੰਟੇਨਮੈਂਟ ਜ਼ੋਨ ਦੀ ਜਾਣਕਾਰੀ ਜ਼ਿਲ੍ਹਾ ਕੁਲੈਕਟਰ ਵੈੱਬਸਾਈਟ 'ਤੇ ਪਾਈ ਜਾਵੇ ਅਤੇ ਇਸ ਸੂਚੀ ਨੂੰ ਕੇਂਦਰੀ ਸਿਹਤ ਮੰਤਰਾਲਾ ਵਲੋਂ ਸਾਂਝੀ ਕੀਤੀ ਜਾਵੇ।
ਇਹ ਵੀ ਪੜ੍ਹੋ- ਪੈਟਰੋਲ-ਡੀਜ਼ਲ ਨੂੰ GST ਦੇ ਦਾਇਰੇ 'ਚ ਲਿਆਉਣ ਨੂੰ ਤਿਆਰ ਸਰਕਾਰ
ਸਖ਼ਤੀ ਨਾਲ ਹੋਵੇ SOP ਦਾ ਪਾਲਣ
ਇਸ ਤੋਂ ਇਲਾਵਾ ਕੰਟੇਨਮੈਂਟ ਜ਼ੋਨ ਦੇ ਬਾਹਰ ਯਾਤਰੀ ਟਰੇਨਾਂ, ਜਹਾਜ਼ ਸੇਵਾਵਾਂ, ਮੈਟਰੋ ਰੇਲ ਸੇਵਾਵਾਂ, ਸਕੂਲ, ਉੱਚ ਸਿੱਖਿਅਕ ਸੰਸਥਾਨਾਂ, ਹੋਟਲ, ਰੇਸਤਰਾਂ, ਸ਼ਾਪਿੰਗ ਮਾਲ, ਮਲਟੀਪਲੈਕਸ, ਐਂਟਰਟੇਨਮੈਂਟ ਪਾਰਕ, ਯੋਗ ਸੈਂਟਰ ਅਤੇ ਜਿਮ, ਐਗਜੀਬੀਸ਼ਨ ਵਰਗੇ ਸਾਰੇ ਪ੍ਰੋਗਰਾਮ ਜਾਰੀ ਰਹਿਣਗੇ। ਇਨ੍ਹਾਂ ਵਿੱਚ SOP ਦਾ ਸਖਤੀ ਨਾਲ ਪਾਲਣ ਕਰਣਾ ਲਾਜ਼ਮੀ ਹੋਵੇਗਾ।
ਇਹ ਵੀ ਪੜ੍ਹੋ- ਕੋਰੋਨਾ ਵਾਰੀਅਰਜ਼ ਦੇ ਸਨਮਾਨ 'ਚ ਇਸ ਸ਼ਖਸ ਨੇ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਕੀਤੀ ਪੈਦਲ ਯਾਤਰਾ
ਰਾਜ ਸਰਕਾਰ ਨੂੰ ਰੋਕ ਲਗਾਉਣ ਦੀ ਛੋਟ
ਗਾਈਡਲਾਈਨ ਵਿੱਚ ਮਾਸਕ ਪਹਿਨਣ ਅਤੇ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦਾ ਪਾਲਣ ਕਰਾਉਣ ਲਈ ਉਚਿਤ ਜੁਰਮਾਨੇ ਦੀ ਵੀ ਗੱਲ ਕਹੀ ਗਈ ਹੈ। ਇਹ ਵੀ ਕਿਹਾ ਗਿਆ ਹੈ ਕਿ ਕੋਰੋਨਾ ਦੇ ਮਾਮਲਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਿਲ੍ਹਾ/ਉਪ-ਜ਼ਿਲ੍ਹਾ ਅਤੇ ਸ਼ਹਿਰ/ਵਾਰਡ ਪੱਧਰ 'ਤੇ ਸਥਾਨਕ ਰੋਕ ਲਗਾਏ ਜਾ ਸਕਦੇ ਹਨ। ਹਾਲਾਂਕਿ ਦੂਜੇ ਰਾਜ ਵਿੱਚ ਆਉਣ-ਜਾਣ ਨੂੰ ਲੈ ਕੇ ਪਾਬੰਦੀਆਂ ਨਾ ਲਗਾਈਆਂ ਜਾਣ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।