ਕੋਰੋਨਾ ਦੇ ਮੱਦੇਨਜ਼ਰ ਬਿਹਾਰ ਸਰਕਾਰ ਨੇ ਜਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼

Thursday, Nov 26, 2020 - 09:27 PM (IST)

ਕੋਰੋਨਾ ਦੇ ਮੱਦੇਨਜ਼ਰ ਬਿਹਾਰ ਸਰਕਾਰ ਨੇ ਜਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼

ਪਟਨਾ - ਬਿਹਾਰ 'ਚ ਕੋਰੋਨਾ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਗ੍ਰਹਿ ਵਿਭਾਗ ਅਤੇ ਆਫਤ ਪ੍ਰਬੰਧਨ ਵਿਭਾਗ ਨੇ ਸੂਬੇ ਦੇ ਲੋਕਾਂ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਹੁਣ ਵਿਆਹ 'ਚ ਬੈਂਡ ਬਾਜੇ ਨਹੀਂ ਬਜਾਏ ਜਾ ਸਕਣਗੇ। ਵਿਆਹ ਵਾਲੇ ਸਥਾਨ 'ਤੇ ਕਰਮਚਾਰੀ ਨੂੰ ਮਿਲਾ ਕੇ ਵੱਧ ਤੋਂ ਵੱਧ 100 ਲੋਕ ਹੀ ਸ਼ਾਮਲ ਹੋ ਸਕਣਗੇ। ਉਥੇ ਹੀ ਪਟਨਾ, ਬੇਗੂਸਰਾਏ, ਜਮੁਈ, ਵੈਸ਼ਾਲੀ, ਪੱਛਮੀ ਚੰਪਾਰਣ ਅਤੇ ਸਾਰਣ ਜ਼ਿਲ੍ਹੇ 'ਚ ਜ਼ਰੂਰੀ ਸੇਵਾ ਨੂੰ ਛੱਡ ਕੇ ਹੋਰ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਦਫ਼ਤਰਾਂ 'ਚ 50 ਫੀਸਦੀ ਕਰਮਚਾਰੀਆਂ ਦੀ ਹਾਜ਼ਰੀ ਰਹੇਗੀ।
ਦਿੱਲੀ ਵੱਲ ਕੂਚ ਕਰ ਰਹੇ ਪੰਜਾਬ ਦੇ ਕਿਸਾਨਾਂ ਦੀਆਂ ਇਹ ਹਨ ਪੰਜ ਅਹਿਮ ਮੰਗਾਂ 

ਵਧੀਕ ਗ੍ਰਹਿ ਸਕੱਤਰ ਆਮਿਰ ਸੁਭਾਨੀ ਨੇ ਇਸ ਸਬੰਧ 'ਚ ਦੱਸਿਆ ਕਿ ਭਾਰਤ ਸਰਕਾਰ ਨੇ ਕੋਵਿਡ (COVID) ਰੋਕਣ ਲਈ ਜਿਹੜੇ ਨਿਰਦੇਸ਼ ਦਿੱਤੇ ਹਨ ਉਸ ਮੁਤਾਬਕ ਸੂਬਾ ਸਰਕਾਰ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਹੋਰ ਫੈਸਲੇ ਸਥਿਤੀ ਦੇਖ ਕੇ ਲੈ ਸਕਦੇ ਹਨ। ਨਵੇਂ ਦਿਸ਼ਾ-ਨਿਰਦੇਸ਼ ਮੁਤਾਬਕ ਭਾਰਤ ਸਰਕਾਰ ਦਾ ਨਿਰਦੇਸ਼ ਬਿਹਾਰ 'ਚ ਵੀ ਲਾਗੂ ਹੋਵੇਗਾ। 30 ਨਵੰਬਰ ਨੂੰ ਹੋਣ ਵਾਲੇ ਕਾਰਤਿਕ ਇਸ਼ਨਾਨ ਨੂੰ ਲੈ ਕੇ ਲੋਕਾਂ ਨੂੰ ਅਪੀਲ ਕੀਤੀ ਜਾਵੇਗੀ ਕਿ ਨਦੀ 'ਚ ਇਸ਼ਨਾਨ ਕਰਨ ਨਾਲ ਕੋਰੋਨਾ ਦਾ ਖ਼ਤਰਾ ਹੈ।
ਏਮਜ਼ 'ਚ ਸ਼ੁਰੂ ਹੋਇਆ ਭਾਰਤ ਬਾਇਓਟੈਕ ਦੀ Covaxin ਵੈਕਸੀਨ ਦੇ ਤੀਸਰੇ ਪੜਾਅ ਦਾ ਟ੍ਰਾਇਲ

ਜ਼ਿਲ੍ਹਾ ਪ੍ਰਸ਼ਾਸਨ ਲਗਾਤਾਰ ਲੋਕਾਂ ਨੂੰ ਸੁਚੇਤ ਕੀਤਾ ਜਾਵੇਗਾ। ਲੋਕ ਨਦੀ ਅਤੇ ਤਾਲਾਬ 'ਚ ਘੱਟ ਤੋਂ ਘੱਟ ਜਾਣ ਜਿਸ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਲਗਾਤਾਰ ਲੋਕਾਂ ਨੂੰ ਸੁਚੇਤ ਕਰਦਾ ਰਹੇਗਾ। ਇਸ ਲਈ ਆਉਣ ਵਾਲੇ ਸਮੇਂ 'ਚ ਲੋਕ ਗੰਗਾ ਇਸ਼ਨਾਨ ਵਰਗੀ ਰਿਵਾਇਤ ਤੋਂ ਦੂਰੀ ਬਣਾਏ ਰੱਖਣ। 

  • ਬੱਸਾਂ 'ਚ ਅੱਧੇ ਪੈਸੇਂਜਰ ਬੈਠਾਉਣ ਦੇ ਨਿਰਦੇਸ਼
  • ਸਰਕਾਰੀ/ ਨਿੱਜੀ ਸੰਸਥਾਨਾਂ ਨੂੰ ਨਿਰਦੇਸ਼ 50% ਕਰਮੀਆਂ ਨੂੰ ਆਉਣ ਦੀ ਮਨਜ਼ੂਰੀ।
  • ਵਿਆਹ 'ਚ ਹੁਣ ਸੜਕਾਂ 'ਤੇ ਬੈਂਡ ਦੇ ਨਾਲ ਬਰਾਤ ਦੀ ਮਨਜ਼ੂਰੀ ਨਹੀਂ, 100 ਲੋਕਾਂ ਦਾ ਲਿਮਿਟੇਸ਼ਨ।
  • ਕਿਸੇ ਵੀ ਪ੍ਰਬੰਧ 'ਚ ਹਰੇਕ ਚਿਹਰੇ 'ਤੇ ਮਾਸਕ ਲਾਜ਼ਮੀ ਹੋਣਗੇ। 
  • ਸਮਾਗਮ ਥਾਂ 'ਤੇ ਜਨਤਕ ਇਸਤੇਮਾਲ ਲਈ ਸੈਨੇਟਾਈਜ਼ਰ ਰੱਖਣਾ ਹੋਵੇਗਾ।
  • ਸੜਕ 'ਤੇ ਬੈਂਡ ਬਾਜਾ ਡੀ.ਜੇ. ਦੇ ਨਾਲ ਡਾਂਸ ਨਹੀਂ ਕਰ ਸਕਦੇ, ਸਿਰਫ ਵਿਆਹ ਥਾਂ 'ਤੇ ਵਜੇਗਾ ਬੈਂਡ।
  • ਸ਼ਰਾਧ ਕਰਮ 'ਚ ਵੱਧ ਤੋਂ ਵੱਧ 25 ਲੋਕ ਹੋਣਗੇ ਸ਼ਾਮਲ।
  • ਕਾਰਤਿਕ ਪੂਰਨਮਾਸ਼ੀ 'ਤੇ ਇਸ਼ਨਾਨ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ, ਨਾਗਰਿਕ ਸੰਗਠਨ, ਵਾਰਡ ਸੇਵਾਦਾਰ ਦੇ ਨਾਲ ਤਾਲਮੇਲ ਬਣਾ ਕੇ ਕਰਨਾ ਹੋਵੇਗਾ ਜਾਗਰੂਕ।
  • ਭੀੜ੍ਹ ਦੇ ਸਮੇਂ ਪਾਣੀ ਅਤੇ ਹਵਾ 'ਚ ਇਨਫੈਕਸ਼ਨ ਦਾ ਖ਼ਤਰਾ ਹੋ ਸਕਦਾ ਹੈ, ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਨੂੰ ਜਾਗਰੂਕ ਕਰੇਗਾ।
  • ਕਾਰਤਿਕ ਇਸ਼ਨਾਨ ਲਈ 60 ਸਾਲ ਤੋਂ ਉੱਪਰ ਦੇ ਲੋਕ ਘਾਟ 'ਤੇ ਨਾ ਆਉਣ।
  • ਗਰਭਵਤੀ ਔਰਤਾਂ ਅਤੇ 10 ਸਾਲ ਤੋਂ ਘੱਟ ਉਮਰ ਦੇ ਬੱਚੇ ਬੁਖਾਰ ਪੀੜਤ ਵਿਅਕਤੀ ਕੋਵਿਡ ਦੇ ਮਰੀਜ਼ ਘਾਟ 'ਤੇ ਨਾ ਆਉਣ।
  • ਜਿੱਥੇ ਕੋਵਿਡ ਦੀ ਪਾਜ਼ੇਟਿਵ ਰਿਪੋਰਟ 10 ਫੀਸਦੀ ਤੋਂ ਜ਼ਿਆਦਾ ਹੈ, ਜਿਸ 'ਚ ਪਟਨਾ ਵੀ ਹੈ, ਇਸ ਦੇ ਨਾਲ ਜਿੱਥੇ ਅਜਿਹੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ ਉਨ੍ਹਾਂ 'ਚ ਬੇਗੂਸਰਾਏ, ਜਮੁਈ, ਵੈਸ਼ਾਲੀ, ਪੱਛਮੀ ਚੰਪਾਰਣ ਅਤੇ ਸਾਰਣ ਸ਼ਾਮਲ ਹਨ।
  • ਵੀਰਵਾਰ ਨੂੰ ਜਾਰੀ ਦਿਸ਼ਾ-ਨਿਰਦੇਸ਼ ਦੀ ਸਮੀਖਿਆ ਇੱਕ ਹਫ਼ਤੇ ਬਾਅਦ ਕੀਤੀ ਜਾਵੇਗੀ।

author

Inder Prajapati

Content Editor

Related News