ਦੁਸ਼ਯੰਤ ਗੌਤਮ ਬਣੇ ਸਿੱਕਮ ਦੇ 19ਵੇਂ ਰਾਜਪਾਲ ! ਡਾ. ਢਾਲ ਸਿੰਘ ਬਿਸੇਨ ਨੇ ਵੀ ਉੱਤਰਾਖੰਡ ਦੇ ਰਾਜਪਾਲ ਵਜੋਂ ਚੁੱਕੀ ਸਹੁੰ

Tuesday, Oct 20, 2026 - 12:31 PM (IST)

ਦੁਸ਼ਯੰਤ ਗੌਤਮ ਬਣੇ ਸਿੱਕਮ ਦੇ 19ਵੇਂ ਰਾਜਪਾਲ ! ਡਾ. ਢਾਲ ਸਿੰਘ ਬਿਸੇਨ ਨੇ ਵੀ ਉੱਤਰਾਖੰਡ ਦੇ ਰਾਜਪਾਲ ਵਜੋਂ ਚੁੱਕੀ ਸਹੁੰ

ਨੈਸ਼ਨਲ ਡੈਸਕ- ਦੁਸ਼ਯੰਤ ਕੁਮਾਰ ਗੌਤਮ ਨੇ ਸੋਮਵਾਰ ਸਿੱਕਮ ਦੇ 19ਵੇਂ ਰਾਜਪਾਲ ਵਜੋਂ ਸਹੁੰ ਚੁੱਕੀ। ਉਨ੍ਹਾਂ ਨੇ ਓਮ ਪ੍ਰਕਾਸ਼ ਮਾਥੁਰ ਦੀ ਥਾਂ ਲਈ ਹੈ। ਸਿੱਕਮ ਹਾਈ ਕੋਰਟ ਦੇ ਚੀਫ ਜਸਟਿਸ ਏ. ਮੁਹੰਮਦ ਮੁਸ਼ਤਾਕ ਨੇ ਇੱਥੇ ਲੋਕ ਭਵਨ ਵਿਖੇ ਆਯੋਜਿਤ ਇਕ ਸਮਾਰੋਹ ’ਚ ਗੌਤਮ ਨੂੰ ਅਹੁਦੇ ਤੇ ਸਰਕਾਰੀ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ। ਸਮਾਰੋਹ ਤੋਂ ਬਾਅਦ ਮੁੱਖ ਮੰਤਰੀ ਤਮਾਂਗ ਨੇ ਨਵੇਂ ਰਾਜਪਾਲ ਦਾ ਸਵਾਗਤ ਰਵਾਇਤੀ ‘ਖਾੜਾ’ (ਸਕਾਰਫ਼) ਭੇਟ ਕਰ ਕੇ ਕੀਤਾ।

ਡਾ. ਢਾਲ ਸਿੰਘ ਬਿਸੇਨ ਨੇ ਵੀ ਚੁੱਕੀ ਸਹੁੰ
ਓਧਰ ਡਾ. ਢਾਲ ਸਿੰਘ ਬਿਸੇਨ ਨੂੰ ਉਤਰਾਖੰਡ ਦੇ ਨਵੇਂ ਰਾਜਪਾਲ ਵਜੋਂ ਸਹੁੰ ਚੁਕਾਈ ਗਈ। ਦੇਹਰਾਦੂਨ ਦੇ ਲੋਕ ਭਵਨ ਵਿਖੇ ਆਯੋਜਿਤ ਇਕ ਸਮਾਰੋਹ ਦੌਰਾਨ ਉਤਰਾਖੰਡ ਦੇ ਕਾਰਜਕਾਰੀ ਚੀਫ ਜਸਟਿਸ ਮਨੋਜ ਕੁਮਾਰ ਤਿਵਾੜੀ ਨੇ ਬਿਸੇਨ ਨੂੰ ਅਹੁਦੇ ਤੇ ਸਰਕਾਰੀ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ, ਉਨ੍ਹਾਂ ਦੇ ਕੈਬਨਿਟ ਸਾਥੀ, ਮੁੱਖ ਸਕੱਤਰ ਆਨੰਦ ਬਰਧਨ ਤੇ ਕਈ ਸੀਨੀਅਰ ਅਧਿਕਾਰੀ ਇਸ ਮੌਕੇ ਮੌਜੂਦ ਸਨ।


author

Harpreet SIngh

Content Editor

Related News