ਹੁਣ CBI ਅਧਿਕਾਰੀ ਜੀਨਸ, ਟੀ-ਸ਼ਰਟ ਜਾਂ ਚੱਪਲ ''ਚ ਨਹੀਂ ਆ ਸਕਣਗੇ ਡਿਊਟੀ, ਤਿਆਰ ਹੋਇਆ ਡਰੈੱਸ ਕੋਡ
Saturday, Jun 05, 2021 - 02:20 PM (IST)
ਨਵੀਂ ਦਿੱਲੀ- ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਦੇ ਨਵੇਂ ਮੁਖੀ ਸੁਬੋਧ ਕੁਮਾਰ ਜਾਇਸਵਾਲ ਨੇ ਏਜੰਸੀ ਦੇ ਸਾਰੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਡਿਊਟੀ 'ਤੇ ਰਹਿਣ ਦੌਰਾਨ ਉਹ ਰਸਮੀ ਕੱਪੜੇ (ਫਾਰਮਲ) ਪਹਿਨਣ ਅਤੇ ਆਮ ਪਹਿਨਾਵੇ (ਕੈਜੁਅਲ) ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ। ਡਿਪਟੀ ਡਾਇਰੈਕਟਰ ਪ੍ਰਸ਼ਾਸਨ ਵਲੋਂ ਜਾਰੀ ਆਦੇਸ਼ 'ਚ ਸਪੱਸ਼ਟ ਕੀਤਾ ਗਿਆ ਹੈ ਕਿ ਸਾਰੇ ਪੁਰਸ਼ ਕਰਮੀ ਪੈਂਟ, ਕਾਲਰ ਵਾਲੀ ਕਮੀਜ਼ ਅਤੇ ਫਾਰਮਲ ਬੂਟ ਪਹਿਨਣਗੇ ਅਤੇ ਸਹੀ ਤਰ੍ਹਾਂ ਦਾੜ੍ਹੀ ਬਣਾ ਕੇ ਆਉਣਗੇ।
ਇਹ ਵੀ ਪੜ੍ਹੋ : ਟਵਿੱਟਰ ਨੇ ਹੁਣ RSS ਮੁਖੀ ਭਾਗਵਤ ਸਮੇਤ ਸੰਘ ਦੇ ਕਈ ਵੱਡੇ ਨੇਤਾਵਾਂ ਦੇ ਅਕਾਊਂਟ ਤੋਂ ਹਟਾਇਆ ਬਲਿਊ ਟਿਕ
ਉੱਥੇ ਹੀ ਮਹਿਲਾ ਕਰਮੀ, ਸੂਟ, ਸਾੜ੍ਹੀ, ਫਾਰਮਲ ਸ਼ਰਟ ਅਤੇ ਟਰਾਊਜ਼ਰ ਪਹਿਨ ਸਕਣਗੀਆਂ। ਆਦੇਸ਼ 'ਚ ਕਿਹਾ ਗਿਆ,''ਦਫ਼ਤਰ 'ਚ ਜੀਨਸ, ਟੀ-ਸ਼ਰਟ, ਸਪੋਰਟਸ ਸ਼ੂਜ, ਚੱਪਲ ਆਦਿ ਪਹਿਨ ਕੇ ਆਉਣ ਦੀ ਮਨਜ਼ੂਰੀ ਨਹੀਂ ਹੈ।'' ਦਫ਼ਤਰ 'ਚ ਕੁਝ ਕਰਮਚਾਰੀਆਂ ਨੂੰ ਉੱਚਿਤ ਕੱਪੜਏ ਨਹੀਂ ਪਹਿਨੇ ਹੋਣ ਦੇਖਣ ਤੋਂ ਬਾਅਦ ਇਹ ਨਿਰਦੇਸ਼ ਜਾਰੀ ਕੀਤਾ ਗਿਆ। ਏਜੰਸੀ ਦੇ ਡਾਇਰੈਕਟਰ ਨੇ ਇਸ ਦਾ ਨੋਟਿਸ ਲਿਆ।
ਇਹ ਵੀ ਪੜ੍ਹੋ : ਟਵਿੱਟਰ ਨੇ ਗਲਤੀ ਸਵੀਕਾਰੀ, ਮੁੜ ਵੈਰੀਫਾਈਡ ਕੀਤਾ ਉੱਪ ਰਾਸ਼ਟਰਪਤੀ ਵੈਂਕਈਆ ਨਾਇਡੂ ਦਾ ਅਕਾਊਂਟ