ਹੁਣ ਦਿੱਲੀ ਤੋਂ ਮਾਤਾ ਵੈਸ਼ਣੋ ਦੇਵੀ ਤੱਕ ਚੱਲੇਗੀ ਵੰਦੇ ਭਾਰਤ ਐਕਸਪ੍ਰੈੱਸ

06/26/2019 10:23:44 PM

ਨਵੀਂ ਦਿੱਲੀ: ਦੇਸ਼ ਦੀ ਪਹਿਲੀ ਸੈਮੀ ਹਾਈ ਸਪੀਡ ਟਰੇਨ ਵੰਦੇ ਭਾਰਤ ਐਕਸਪ੍ਰੈੱਸ (ਟਰੇਨ-18) ਨਵੀਂ ਦਿੱਲੀ-ਵਾਰਾਣਸੀ ਤੋਂ ਬਾਅਦ ਹੁਣ ਨਵੀਂ ਦਿੱਲੀ-ਸ੍ਰੀ ਮਾਤਾ ਵੈਸ਼ਣੋ ਦੇਵੀ ਕਟੜਾ ਵਿਚਕਾਰ ਚਲਾਉਣ ਦੀ ਯੋਜਨਾ ਬਣਾਈ ਗਈ ਹੈ। ਰੇਲਵੇ ਹੈੱਡਕੁਆਰਟਰ ਵਲੋਂ ਇਸ ਸਬੰਧ 'ਚ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਜਲਦੀ ਹੀ ਇਸ ਰੂਟ 'ਤੇ ਵੰਦੇ ਭਾਰਤ ਐਕਸਪ੍ਰੈੱਸ ਦਾ ਟਰਾਇਲ ਹੋਵੇਗਾ, ਜਿਸ ਲਈ ਰੇਲਵੇ ਬੋਰਡ ਨੇ ਫਿਰੋਜ਼ਪੁਰ ਰੇਲ ਮੰਡਲ ਦੇ ਅਧਿਕਾਰੀਆਂ ਨੂੰ ਤਿਆਰੀਆਂ ਕਰਨ ਦੇ ਨਿਰਦੇਸ਼ ਦਿੱਤੇ ਹਨ।

PunjabKesari

ਜ਼ਿਕਰਯੋਗ ਹੈ ਕਿ ਵੰਦੇ ਭਾਰਤ ਐਕਸਪ੍ਰੈੱਸ ਦੇਸ਼ ਦੀ ਪਹਿਲੀ ਸਵਦੇਸ਼ੀ ਟਰੇਨ ਹੈ। 160 ਕਿਲੋਮੀਟਰ ਦੀ ਸਪੀਡ ਨਾਲ ਚੱਲਣ ਵਾਲੀ ਇਹ ਟਰੇਨ ਆਧੁਨਿਕ ਸਹੂਲਤਾਂ ਨਾਲ ਲੈਸ ਹੈ। ਆਟੋਮੈਟਿਕ ਦਰਵਾਜ਼ੇ, ਆਰਾਮਦਾਇਕ ਅਤੇ ਘੁੰਮਣ ਵਾਲੀਆਂ ਸੀਟਾਂ, ਮਾਡਰਨ ਬਾਥਰੂਮ, ਹਰ ਕੋਚ ਲਈ ਵੱਖ-ਵੱਖ ਪੈਟਰੀ ਅਤੇ ਨਵੇਂ ਡਿਜ਼ਾਇਨ ਦਾ ਇੰਟੀਰੀਅਰ ਯਾਤਰੀਆਂ ਨੂੰ ਸੁਖਦ ਸਫਰ ਦਾ ਅਹਿਸਾਸ ਕਰਵਾਉਂਦਾ ਹੈ। ਪਹਿਲੀ ਟਰੇਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ ਤੋਂ ਵਾਰਾਣਸੀ ਲਈ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਸੀ। ਇਸ ਤੋਂ ਬਾਅਦ ਰੇਲਵੇ ਮੰਤਰੀ ਨੇ ਅਜਿਹੀਆਂ 30 ਨਵੀਆਂ ਹੋਰ ਟਰੇਨਾਂ ਬਣਾਉਣ ਦੇ ਨਿਰਦੇਸ਼ ਦਿੱਤੇ ਸਨ।

PunjabKesari
ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਰਾਣੀ ਹੋ ਚੁੱਕੀ ਸ਼ਤਾਬਦੀ ਅਤੇ ਰਾਜਧਾਨੀ ਵਰਗੀਆਂ ਟਰੇਨਾਂ ਦੀ ਜਗ੍ਹਾ ਹੁਣ ਵੰਦੇ ਭਾਰਤ ਐਕਸਪ੍ਰੈੱਸ ਟਰੇਨਾਂ ਲੈਣਗੀਆਂ। ਇਸ ਲਈ ਇਨਫਰਾਸਟਰੱਕਚਰ ਨੂੰ ਵੀ ਮਜ਼ਬੂਤ ਬਣਾਇਆ ਜਾ ਰਿਹਾ ਹੈ। ਜੇਕਰ ਗੱਲ ਕਰੀਏ ਕਿਰਾਏ ਦੀ ਤਾਂ ਪ੍ਰੀਮੀਅਮ ਟਰੇਨਾਂ ਦੇ ਮੁਕਾਬਲੇ ਵੰਦੇ ਭਾਰਤ ਐਕਸਪ੍ਰੈੱਸ ਦੇ ਕਿਰਾਏ ਵਿਚ ਬਹੁਤ ਜ਼ਿਆਦਾ ਅੰਤਰ ਨਹੀਂ ਹੈ।


Related News