ਕੋਰੋਨਾ ਕਾਲ ਦਾ ਸਭ ਤੋਂ ਬੁਰਾ ਦੌਰ; ਮੌਤ ਤੋਂ ਬਾਅਦ ਵੀ ਕਰਨੀ ਪੈ ਰਹੀ ‘ਵਾਰੀ ਦੀ ਉਡੀਕ’

Tuesday, Apr 27, 2021 - 06:12 PM (IST)

ਨਵੀਂ ਦਿੱਲੀ— ਕੋਰੋਨਾ ਵਾਇਰਸ ਦੀ ਆਫ਼ਤ ਕਾਰਨ ਦੇਸ਼ ਭਰ ਵਿਚ ਹਾਹਾਕਾਰ ਮਚੀ ਹੋਈ ਹੈ। ਹਾਲਾਤ ਅਜਿਹੇ ਬਣ ਗਏ ਹਨ ਕਿ ਹਸਪਤਾਲਾਂ ’ਚ ਮਰੀਜ਼ਾਂ ਲਈ ਬੈੱਡਾਂ ਦੀ ਭਾਰੀ ਘਾਟ ਹੈ ਅਤੇ ਆਕਸੀਜਨ ਦੀ ਵੀ ਕਿੱਲਤ ਬਣੀ ਹੋਈ ਹੈ। ਦੇਸ਼ ’ਚ ਰੋਜ਼ਾਨਾ 3 ਲੱਖ ਤੋਂ ਪਾਰ ਕੇਸ ਸਾਹਮਣੇ ਆ ਰਹੇ ਹਨ, ਇੱਥੋਂ ਤੱਕ ਕਿ ਮੌਤਾਂ ਦੀ ਗਿਣਤੀ ਵੀ ਜ਼ੋਰ ਫੜਨ ਲੱਗੀ ਹੈ। ਇਸ ਦਰਮਿਆਨ ਦਿੱਲੀ ਤੋਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ ਨੂੰ ਕੋਰੋਨਾ ਕਾਲ ਦਾ ਸਭ ਤੋਂ ਬੁਰਾ ਦੌਰ ਕਿਹਾ ਜਾ ਸਕਦਾ ਹੈ। ਦਿੱਲੀ ਸਥਿਤ ਸੁਭਾਸ਼ ਨਗਰ ਸ਼ਮਸ਼ਾਨਘਾਟ ’ਚ ਅੰਤਿਮ ਸੰਸਕਾਰ ਲਈ ਮਿ੍ਰਤਕ ਦੇਹਾਂ ਨੂੰ ਲਾਈਨਾਂ ’ਚ ਲਾਇਆ ਗਿਆ ਹੈ। 

ਇਹ ਵੀ ਪੜ੍ਹੋ : ਰਾਹਤ : ਦਿੱਲੀ ਪਹੁੰਚੀ ਆਕਸੀਜਨ ਐਕਸਪ੍ਰੈੱਸ, ਟੈਂਕਰਾਂ ਨਾਲ ਹਸਪਤਾਲਾਂ 'ਚ ਪਹੁੰਚਾਏਗੀ ਕੇਜਰੀਵਾਲ ਸਰਕਾਰ

PunjabKesari

ਤਸਵੀਰਾਂ ਨੂੰ ਵੇਖ ਕੇ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਦਿੱਲੀ ’ਚ ਕੋਰੋਨਾ ਕਾਲ ਦਾ ਦੌਰ ਕਿੰਨਾ ਭਿਆਨਕ ਹੈ। ਮਰਨ ਤੋਂ ਬਾਅਦ ਵੀ ਲੋਕਾਂ ਨੂੰ ਅੰਤਿਮ ਸੰਸਕਾਰ ਲਈ ਲਾਈਨਾਂ ’ਚ ਆਪਣੀ ਵਾਰੀ ਦੀ ਉਡੀਕ ਕਰਨੀ ਪੈ ਰਹੀ ਹੈ। ਦੱਸ ਦੇਈਏ ਕਿ ਦਿੱਲੀ ’ਚ ਕੁੱਲ ਕੋਰੋਨਾ ਕੇਸਾਂ ਦੀ ਗਿਣਤੀ 10,47,916 ਹੋ ਗਈ ਹੈ ਅਤੇ ਮਰਨ ਵਾਲਿਆਂ ਦਾ ਅੰਕੜਾ 14,628 ਤੱਕ ਪਹੁੰਚ ਗਿਆ ਹੈ। ਸ਼ਹਿਰ ’ਚ ਹੁਣ ਤੱਕ 92,358 ਸਰਗਰਮ ਕੇਸ ਹਨ। 

ਇਹ ਵੀ ਪੜ੍ਹੋ : ਦੇਸ਼ 'ਚ ਨਹੀਂ ਰੁਕ ਰਹੀ ਕੋਰੋਨਾ ਦੀ ਰਫ਼ਤਾਰ, 24 ਘੰਟਿਆਂ 'ਚ 3.23 ਲੱਖ ਨਵੇਂ ਮਾਮਲੇ ਆਏ ਸਾਹਮਣੇ

PunjabKesari

ਦੱਸਣਯੋਗ ਹੈ ਕਿ ਦੇਸ਼ ਦੇ ਕੁਝ ਸੂਬੇ ਅਜਿਹੇ ਹਨ, ਜਿੱਥੇ ਕੋਰੋਨਾ ਵਾਇਰਸ ਦੀ ਸਥਿਤੀ ਭਿਆਨਕ ਹੁੰਦੀ ਜਾ ਰਹੀ ਹੈ, ਜਿਸ ਕਾਰਨ ਸੂਬਾਈ ਸਰਕਾਰ ਨਾਈਟ ਕਰਫਿਊ ਦੇ ਨਾਲ-ਨਾਲ ਲਾਕਡਾਊਨ ਵੱਲ ਵੀ ਵੱਧ ਰਹੀਆਂ ਹਨ। ਦਿੱਲੀ ’ਚ ਵੀ ਹਾਲਾਤ ਦਿਨੋਂ-ਦਿਨ ਵਿਗੜ ਰਹੇ ਹਨ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਹਾਲਾਤ ਨੂੰ ਸੁਧਾਰਨ ਲਈ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ :  ਦੀਪ ਸਿੱਧੂ ਜੇਲ੍ਹ ’ਚੋਂ ਰਿਹਾਅ ਹੋਣ ਮਗਰੋਂ ਸ੍ਰੀ ਰਕਾਬਗੰਜ ਸਾਹਿਬ ਹੋਏ ਨਤਮਸਤਕ, ਕਿਸਾਨੀ ਮੋਰਚੇ ਬਾਰੇ ਆਖੀ ਵੱਡੀ ਗੱਲ

PunjabKesari

ਦਿੱਲੀ ’ਚ ਕੇਜਰੀਵਾਲ ਵਲੋਂ ਲਾਕਡਾਊਨ 3 ਮਈ ਤੱਕ ਵਧਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦਿੱਲੀ ’ਚ ਕੋਰੋਨਾ ਕਾਰਨ ਹਾਲਾਤ ਗੰਭੀਰ ਬਣੇ ਹੋਏ ਹਨ। ਦਿੱਲੀ ਸਰਕਾਰ ਆਕਸੀਜਨ ਦੀ ਘਾਟ ਨੂੰ ਪੂਰਾ ਕਰਨ ਲਈ ਬੈਂਕਾਕ ਤੋਂ 18 ਆਕਸੀਜਨ ਟੈਂਕਰ ਅਤੇ ਫਰਾਂਸ ਤੋਂ 12 ਆਕਸੀਜਨ ਪਲਾਂਟ ਮੰਗਵਾ ਰਹੀ ਹੈ। 

ਇਹ ਵੀ ਪੜ੍ਹੋ : ਹਿਮਾਚਲ ਜਾਣ ਵਾਲਿਆਂ ਲਈ ਅਹਿਮ ਖ਼ਬਰ, ਈ-ਪਾਸ ਤੋਂ ਬਿਨਾਂ ‘ਨੋ ਐਂਟਰੀ’

PunjabKesari

ਇਹ ਵੀ ਪੜ੍ਹੋ : ਕੋਰੋਨਾ ਪਾਜ਼ੇਟਿਵ ਲਾੜੇ ਨੇ ਕਰਵਾਇਆ ਵਿਆਹ, ਲਾੜੀ ਸਮੇਤ ਸੱਤ ਫੇਰੇ ਕਰਵਾਉਣ ਲਈ ਪੰਡਤ ਨੇ ਪਹਿਨੀ PPE ਕਿੱਟ


Tanu

Content Editor

Related News